spot_img
Homeਮਾਝਾਗੁਰਦਾਸਪੁਰਕੇਜੀ ਮੇਮੋਰਿਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ’ਚ ਲਗਾਏ ਮੈਡੀਕਲ ਕੈਂਪ ’ਚ 150...

ਕੇਜੀ ਮੇਮੋਰਿਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ’ਚ ਲਗਾਏ ਮੈਡੀਕਲ ਕੈਂਪ ’ਚ 150 ਲੋਕਾਂ ਦੀ ਜਾਂਚ

ਨਵਾਂਸ਼ਹਿਰ,  27 ਦਸੰਬਰ (ਵਿਪਨ)

ਕਰਿਆਮ ਰੋਡ ’ਤੇ ਸੱਥਿਤ ਕੇਸੀ ਗਰੁੱਪ ਆੱਫ ਇੰਸੀਚਿਊਟਸ਼ਨ ਨੂੰ ਕਮਲ ਗਾਂਧੀ ਮੇਮੋਰਿਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ’ਚ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ,  ਜਿਸ ’ਚ 150  ਦੇ ਕਰੀਬ ਲੋਕਾਂ ਦੀ ਜਾਂਚ ਕੀਤੀ ਗਈ ।  ਉੱਥੇ ਹੀ 40 ਦੇ ਕਰੀਬ ਮਰੀਜਾਂ  ਦੇ ਟੈਸਟ ਵੀ ਕੀਤੇ ਗਏ ।  ਕੈਂਪ ਦਾ ਉਦਘਾਟਨ ਕੇਸੀ ਗਰੁੱਪ  ਦੇ ਚੇਅਰਮੈਨ ਪ੍ਰੇਮ ਪਾਲ  ਗਾਂਧੀ ਨੇ ਕੀਤਾ ,  ਜਦੋਂ ਕਿ ਉਨਾਂ  ਦੇ  ਨਾਲ ਗਰੁੱਪ ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ,  ਸੁਰਿੰਦਰ ਗਾਂਧੀ,  ਸੁਭਾਸ਼ ਗਾਂਧੀ, ਕੈਂਪਸ  ਦੇ ਸਹਾਇਕ ਡਾਇਰੇਕਟਰ ਡਾੱ.  ਅਰਵਿੰਦ ਸਿੰਗੀ,  ਸ਼ੈਫ ਵਿਕਾਸ ਕੁਮਾਰ,  ਇੰਜ. ਆਰਕੇ ਮੂੰਮ,  ਡਾੱ.  ਕੁਲਜਿੰਦਰ ਕੌਰ,  ਡਾੱ.  ਸ਼ਬਨਮ,  ਪ੍ਰੋ .  ਕਪਿਲ ਕਨਵਰ, ਡਾ. ਗੁਰਦੇਵ ਠਾਕੁਰ,ਪੰਡੋਗਾ ਦੇ ਡਾਇਰੈਕਟਰ ਵਿਵੇਕ ਪਰਿਹਾਰ,  ਪੰਡੋਗਾ ਸਕੂਲ ਪਿ੍ਰੰਸੀਪਲ ਨਿਰਮਲਾ ਦੇਵੀ, ਕੇਸੀ ਸਕੂਲ ਅਤੇ ਸੈਕਰੇਡ ਸਟੈਨਫੋਰਡ ਸਕੂਲ ਦੀ ਮੈਨੇਜਰ ਆਸ਼ੂ ਸ਼ਰਮਾ, ਕੇਸੀ ਸਕੂਲ ਡੀਨ ਅਕੈਡਮਿਕ ਰੁਚਿਕਾ ਵਰਮਾ, ਐਚਆਰ ਮਨੀਸ਼ਾ,  ਡੈਪ ਜੀਨਤ ਰਾਣਾ , ਇੰਜ. ਦੇਵਇੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਰ ਰਹੇ ।  ਕੈਂਪ ’ਚ ਆਯੂਰਵੈਦਿਕ  ਦੇ ਮਾਹਿਰ ਡਾਕਟਰ ਡਾੱ.  ਗੁਲਸ਼ਨ ਕੁਮਾਰ,  ਡਾੱ.  ਨਿਵੇਦਿਤਾ ਅਤੇ ਡਾੱ.  ਅਰਜੁਨ ਸਹਿਗਲ ਵਲੋ ਲੋਕਾਂ,  ਮਰੀਜਾਂ,  ਕੇਸੀ ਸਟਾਫ ਅਤੇ ਸਟੂਡੈਂਟ ਦੀ ਜਾਂਚ ਕੀਤੀ ਗਈ ।  ਡਾਕਟਰ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਚੰਗੀ ਸਿਹਤ ਲਈ ਸਾਨੂੰ ਅਪਣਾ ਖਾਣ ਪਾਣ ’ਚ ਸੁਧਾਰ ਕਰਨ ਦੀ ਲੋੜ ਹੈ ।  ਉਨਾਂ ਨੇ ਦੱਸਿਆ ਕਿ ਚੰਗੀ ਸੱਕਿਨ ਲਈ ਸਾਨੂੰ ਇਸਦੀ ਸਫਾਈ ਰਖਣੀ ਚਾਹੀਦੀ ਹੈ,  ਉਥੇ ਹੀ ਇਹਨਾਂ ਦਿਨਾਂ ਵਿੱਚ ਹੈਵੀ ਖਾਣਾ ਚਾਹੀਦਾ ਹੈ ।  ਸਾਨੂੰ ਸਰਦੀਆਂ ਤੋਂ ਬਚਾਵ ਲਈ ਕਾੜਾ ਜਰੁਰ ਪੀਣਾ ਚਾਹੀਦਾ ਹੈ ।  ਡਾੱ.  ਨਿਵੇਦਿਤਾ ਨੇ ਮਹਿਲਾਵਾਂ ਨੂੰ ਰੋਗਾਂ ਤੋਂ ਬਚਾਵ ਸਬੰਧੀ ਅਤੇ ਡਾੱ  ਅਰਜੁਨ ਸਹਿਗਲ ਨੇ ਦੱਸਿਆ ਕਿ ਇਹਨਾਂ ਸਰਦੀਆਂ ’ਚ ਆਪਣੇ ਸਰੀਰ ਦੀਆਂ ਹੱੜੀਆਂ ਦੀ ਮਜਬੂਤੀ ਲਈ ਧੁੱਪ ਵਿੱਚ ਬੈਠ ਕੇ ਮਾਲਿਸ਼ ਕਰਨੀ ਚਾਹੀਦੀ ਹੈ । ਸਰਦੀਆਂ ’ਚ ਲੋੜ ਅਨੁਸਾਰ ਹੀ ਘਰੋ ਬਾਹਰ ਨਿਕਲਣਾ ਚਾਹੀਦਾ ਹੈ ।  ਮੌਕੇ ’ਤੇ ਰਵਿੰਦਰ ਕੌਰ, ਐਓ ਕੁਲਵਿੰਦਰ ਕੁਮਾਰ, ਜੋਗਾ ਸਿੰਘ,  ਸੰਦੀਪ ਸਿੰਘ,  ਹਰੀਸ਼ ਗੌਤਮ,  ਵਿਪਨ ਕੁਮਾਰ   ਦੇ ਨਾਲ ਕੇਸੀ  ਦੇ  ਸਾਰੇ ਕੈਂਪਸ ਦਾ ਸਟਾਫ ਹਾਜਰ ਰਿਹਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments