spot_img
Homeਮਾਝਾਗੁਰਦਾਸਪੁਰਮੁਸਲਿਮ ਜਮਾਤ ਅਹਿਮਦੀਆ ਦਾ ਜਲਸਾ ਸਾਲਾਨਾ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਦਾ ਅਲੰਬਰਦਾਰ

ਮੁਸਲਿਮ ਜਮਾਤ ਅਹਿਮਦੀਆ ਦਾ ਜਲਸਾ ਸਾਲਾਨਾ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਦਾ ਅਲੰਬਰਦਾਰ

ਕਾਦੀਆਂ 25 ਦਸੰਬਰ (ਮੁਨੀਰਾ ਸਲਾਮ ਤਾਰੀ)
ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਅੱਜ ਜਲਸਾ ਸਾਲਾਨਾ ਤੇ ਦੂਸਰੇ ਦਿਨ ਦਾ ਸਮਾਰੋਹ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਦੇ ਨਾਲ ਅਹਿਮਦੀਆ ਮੈਦਾਨ ਵਿਖੇ ਆਰੰਭ ਹੋ ਗਿਆ ਮੁਸਲਿਮ ਜਮਾਤ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਅੱਜ ਦੇ ਇਸ ਸਮਾਰੋਹ ਮੌਕੇ ਮੁਸਲਿਮ ਜਮਾਤ ਅਹਿਮਦੀਆ ਦੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਦਾ ਇਕ ਵੀਡੀਓ ਵੀ ਸੁਣਾਇਆ ਜਿਸ ਵਿੱਚ ਆਪ ਜੀ ਨੇ ਫਰਮਾਇਆ ਕਿ ਜਲਸਾ ਸਾਲਾਨਾ ਦਾ ਮਕਸਦ ਰੂਹਾਨੀਅਤ ਵਿਚ ਤਰੱਕੀ ਕਰਨ ਅਤੇ ਉਸ ਦੇ ਲਈ ਕੋਸ਼ਿਸ਼ਾਂ ਕਰਨਾ ਹੈ ਕਿ ਆਪਣੇ ਅੰਦਰ ਅਨੇਕ ਤਬਦੀਲੀਆਂ ਪੈਦਾ ਹੋਣ ਇਸ ਲਈ ਇੱਕ ਜਗ੍ਹਾ ਇਕੱਠੇ ਹੋਏ ਹਾਂ ਰੂਹਾਨੀ ਮਾਹੌਲ ਵਿੱਚ ਰਹਿੰਦਿਆਂ ਰੂਹਾਨੀਅਤ ਵਿੱਚ ਤਰੱਕੀ ਕਰਨਾ ਹੈ ਜੇਕਰ ਇਹ ਨਹੀਂ ਤਾਂ ਜਲਸੇ ਦਾ ਹੋਣਾ ਬੇਮਕਸਦ ਹੈ ਇਨਸਾਨ ਨੂੰ ਯਾਦ ਦਹਾਨੀ ਦੀ ਲੋਡ਼ ਪੈਂਦੀ ਹੈ ਅਤੇ ਹਰ ਸਾਲ ਜਲਸੇ ਦੇ ਹੋਣ ਦਾ ਮਕਸਦ ਤਿੰਨ ਦਿਨ ਇੱਕ ਰੂਹਾਨੀ ਮਾਹੌਲ ਵਿੱਚ ਗੁਜ਼ਾਰਨਾ ਹੈ ਅਤੇ ਆਪਣੇ ਭੈਣਾਂ ਭਰਾਵਾਂ ਨੂੰ ਮਿਲਣਾ ਅਤੇ ਨੇਕ ਵਿਚਾਰ ਸਾਂਝੇ ਕਰਨੇ ਹਨ ਮੈਂ ਆਸ ਕਰਦਾ ਹਾਂ ਕਿ ਇਸ ਸਾਲ ਵੀ ਆਪ ਸਾਰੇ ਇਨ੍ਹਾਂ ਗੱਲਾਂ ਨੂੰ ਧਿਆਨ ਚ ਰੱਖੋਗੇ ਤਾਂ ਹੀ ਅਸੀਂ ਜਲਸੇ ਦੇ ਅਸਲ ਮਕਸਦ ਨੂੰ ਪਾ ਸਕਾਂਗੇ ਇਸੇ ਤਰ੍ਹਾਂ ਇਮਾਮ ਜਮਾਤ ਅਹਿਮਦੀਆ ਆਲਮਗੀਰ ਨੇ ਅੱਗੇ ਦੱਸਿਆ ਕਿ ਸਾਡੀਆਂ ਗੱਲਾਂ ਸਿਰਫ਼ ਗੱਲਾਂ ਤਕ ਸੀਮਤ ਨਾ ਰਹਿਣ ਸਗੋਂ ਇਸ ਉੱਤੇ ਅਮਲ ਵੀ ਕੀਤਾ ਜਾਵੇ ਤਾਂ ਜੋ ਸਾਡੇ ਘਰਾਂ ਵਿੱਚ ਸਕੂਨ ਸ਼ਾਂਤੀ ਸਥਾਪਤ ਹੋਵੇ ਅਤੇ ਸਾਡੀਆਂ ਨਸਲਾਂ ਨੂੰ ਸੰਵਾਰਨ ਵਾਲਾ ਅਤੇ ਉਨ੍ਹਾਂ ਨੂੰ ਕਾਮਯਾਬ ਕਰਨ ਵਾਲਾ ਹੋਵੇ ਅੱਜ ਦੇ ਸਮਾਗਮ ਵਿੱਚ ਹੋਰ ਬੁਲਾਰਿਆਂ ਨੇ ਵੀ ਇਸ ਮੌਕੇ ਸੰਬੋਧਨ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments