spot_img
Homeਮਾਝਾਗੁਰਦਾਸਪੁਰਸ਼ਾਈਨਿੰਗ ਬਡਸ ਪਬਲਿਕ ਸਕੂਲ ਕਾਦੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਸ਼ਾਈਨਿੰਗ ਬਡਸ ਪਬਲਿਕ ਸਕੂਲ ਕਾਦੀਆਂ ਦਾ ਨਤੀਜਾ ਰਿਹਾ ਸ਼ਾਨਦਾਰ

 

ਕਾਦੀਆਂ 24 ਦਸੰਬਰ (ਮੁਨੀਰਾ ਸਲਾਮ ਤਾਰੀ )ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਈਨਿੰਗ ਬਰਡਸ ਪਬਲਿਕ ਸਕੂਲ ਕਾਦੀਆਂ ਦਾ ਨਤੀਜਾ ਸ਼ਾਨਦਾਰ ਰਿਹਾ ।ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਨਰਸਰੀ ਤੋਂ ਲੈ ਕੇ ਅੱਠਵੀਂ ਤਕ ਦੇ ਸਾਰੇ ਸਕੂਲ ਵਿਦਿਆਰਥੀਆਂ ਦਾ ਦਸੰਬਰ ਮਹੀਨੇ ਵਿੱਚ ਹੋਏ ਨਤੀਜੇ ਦਾ ਅੱਜ ਸਕੂਲ ਵੱਲੋਂ ਰਿਜਲਟ ਕੱਢਿਆ ਗਿਆ ਅਤੇ ਪੂਰੇ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ।ਇਸ ਦੌਰਾਨ ਜਿੱਥੇ ਪੂਰੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੰਗੇ ਨੰਬਰ ਹਾਸਲ ਕਰਕੇ ਪਹਿਲੇ ਦੂਸਰੇ ਤੀਸਰੇ ਨੰਬਰ ਤੇ ਪੁਜੀਸ਼ਨਾਂ ਖਡ਼੍ਹੀਆਂ ਅਤੇ ਸਾਰੇ ਹੀ ਬੱਚਿਆਂ ਦਾ ਨਤੀਜਾ ਜਿੱਥੇ ਵਧੀਆ ਰਿਹਾ ਉੱਥੇ ਹੀ ਯੂ ਕੇ ਜੀ ਕਲਾਸ ਦੀ ਛੋਟੀ ਬੱਚੀ ਗੁਰਰਾਜਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਨਾਥਪੁਰ ਕਾਦੀਆਂ ਨੇ 99.2+% ਨੰਬਰ ਲੈ ਕੇ ਜਿਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਆਪਣੇ ਪਰਿਵਾਰ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ।ਇਸ ਦੌਰਾਨ ਗੁਰਰਾਜਪ੍ਰੀਤ ਕੌਰ ਦੇ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਉਣ ਤੇ ਸਕੂਲ ਸਟਾਫ ਅਤੇ ਕਲਾਸ ਦੀ ਅਧਿਆਪਕਾਂ ਵੱਲੋਂ ਬਲੈਕ ਬੋਰਡ ਉਪਰ ਗੁਰਰਾਜਪ੍ਰੀਤ ਕੌਰ ਦਾ ਨਾਮ ਅਤੇ ਦੂਸਰੇ ਤੀਸਰੇ ਨੰਬਰ ਤੇ ਆਉਣ ਵਾਲੇ ਅਤੇ ਹੋਰ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਦਾ ਨਾਮ ਲਿਖ ਕੇ ਸਵਾਗਤ ਕੀਤਾ ਗਿਆ ।ਇਸ ਮੌਕੇ ਛੋਟੀ ਬੱਚੀ ਗੁਰਰਾਜਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਉਸ ਦੇ ਮਾਤਾ ਪਿਤਾ ਅਤੇ ਸਕੂਲ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਹੈ ।ਅਤੇ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਚੰਗੇ ਨੰਬਰ ਲੈ ਕੇ ਹੋਰ ਉੱਚੀਆਂ ਬੁਲੰਦੀਆਂ ਨੂੰ ਛੂਹੇਗੀ ।ਇਸ ਮੌਕੇ ਗੁਰਰਾਜਪ੍ਰੀਤ ਕੌਰ ਬੱਚੀ ਦੀ ਮਾਤਾ ਰਾਜਬੀਰ ਕੌਰ ਨੇ ਦੱਸਿਆ ਕਿ ਮੈਂ ਸਮਾਜ ਵਿੱਚ ਰਹਿੰਦੇ ਉਨ੍ਹਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਲੋਕ ਕੁੱਖ ਵਿੱਚ ਆਪਣੀ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ ਉਹ ਮਾਤਾ ਪਿਤਾ ਬੱਚਿਆਂ ਨੂੰ ਜਨਮ ਦੇ ਕੇ ਉਨ੍ਹਾਂ ਨੂੰ ਸਮਾਜ ਵਿੱਚ ਜਿਊਣ ਦਾ ਮੌਕਾ ਦੇਣ ਕਿਉਂਕਿ ਅੱਜ ਕੱਲ੍ਹ ਦੇ ਸਮਾਜ ਵਿੱਚ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਹਨ ।ਅਤੇ ਸਾਨੂੰ ਇਸ ਭਰੂਣ ਹੱਤਿਆ ਵਰਗੇ ਕੋਹੜ ਤੋਂ ਬਚਣਾ ਚਾਹੀਦਾ ਹੈ ।

ਫੋਟੋ ਕੈਪਸ਼ਨ) ਪਹਿਲੇ ਸਥਾਨ ਤੇ ਰਹੀ ਗੁਰਰਾਜਪ੍ਰੀਤ ਕੌਰ ਦੀ ਤਸਵੀਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments