spot_img
Homeਮਾਝਾਗੁਰਦਾਸਪੁਰਸ਼ਿਵ ਆਡਟੋਰੀਅਮ ਬਟਾਲਾ ਵਿਖੇ ਅੱਜ ਹੋਵੇਗੀ ‘ਤੇਰਾਂ ਚਿਰਾਗ’ ਪੁਸਤਕ ਰਿਲੀਜ਼

ਸ਼ਿਵ ਆਡਟੋਰੀਅਮ ਬਟਾਲਾ ਵਿਖੇ ਅੱਜ ਹੋਵੇਗੀ ‘ਤੇਰਾਂ ਚਿਰਾਗ’ ਪੁਸਤਕ ਰਿਲੀਜ਼

ਬਟਾਲਾ, 23 ਦਸੰਬਰ (ਮੁਨੀਰਾ ਸਲਾਮ ਤਾਰੀ) – ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਬਟਾਲਾ ਵੱਲੋਂ ਮਿਤੀ 24 ਦਸੰਬਰ ਦਿਨ ਸ਼ੁਕਰਵਾਰ ਨੂੰ ਲੇਖਕ ਡਾ. ਬਲਜੀਤ ਸਿੰਘ ਢਿਲੋਂ ਵੱਲੋਂ ਲਿਖੇ ਕਹਾਣੀ ਸੰਗ੍ਰਹਿ ‘ਤੇਰਾਂ ਚਿਰਾਗ’ ਨੂੰ ਰਿਲੀਜ਼ ਕੀਤਾ ਜਾਵੇਗਾ ਅਤੇ ਨਾਲ ਹੀ ਇਸ ਕਿਤਾਬ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਪੁਸਤਕ ਰਿਲੀਜ਼ ਅਤੇ ਵਿਚਾਰ ਚਰਚਾ ਸਮਾਗਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਿਵ ਆਡੀਟੋਰੀਅਮ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਪੁਸਤਕ ‘ਤੇਰਾਂ ਚਿਰਾਗ’ ਦੇ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਅਤੇ ਲੋਕਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ ਕਰਨਗੇ। ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਪੁਸਤਕ ਬਾਰੇ ਪਰਚਾ ਡਾ. ਪਰਮਜੀਤ ਸਿੰਘ ਕਲਸੀ ਪੜ੍ਹਨਗੇ ਜਦਕਿ ਇਸ ਬਾਰੇ ਚਰਚਾ ਵਿੱਚ ਡਾ. ਅਨੂਪ ਸਿੰਘ, ਪ੍ਰਿੰਸੀਪਲ ਵਰਿਆਮ ਸਿੰਘ, ਡਾ. ਗੁਰਵੰਤ ਸਿੰਘ, ਹਰਭਜਨ ਸਿੰਘ ਬਾਜਵਾ, ਡਾ. ਜੇ.ਪੀ. ਸਿੰਘ, ਜਸਵੰਤ ਹਾਂਸ ਅਤੇ ਹੋਰ ਵਿਦਵਾਨਾਂ ਵੱਲੋਂ ਭਾਗ ਲਿਆ ਜਾਵੇਗਾ। ਉਨ੍ਹਾਂ ਨੇ ਸਮੂਹ ਸਾਹਿਤਕ ਪ੍ਰੇਮੀਆਂ ਨੂੰ ਸੱਦਾ ਦਿੱਤਾ ਹੈ ਕਿ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਜਰੂਰ ਭਰਨ।

ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਹਰ ਮਹੀਨੇ ਘੱਟੋ-ਘੱਟ ਇੱਕ ਸਾਹਤਿਕ ਸਮਾਗਮ ਜਰੂਰ ਕਰਵਾਇਆ ਜਾਵੇਗਾ, ਜਿਸਦਾ ਅਗਾਜ਼ 24 ਦਸੰਬਰ ਤੋਂ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੋ ਕਿ ਇਸ ਸੁਸਾਇਟੀ ਦੇ ਚੇਅਰਮੈਨ ਵੀ ਹਨ ਨਾਲ ਮੁਲਾਕਾਤ ਕਰਕੇ ਆਡੀਟੋਰੀਅਮ ਦੀ ਸਾਂਭ ਸੰਭਾਲ ਸਬੰਧੀ ਵਿਚਾਰ ਕੀਤੀ ਜਾਵੇਗੀ ਅਤੇ ਇਹ ਮੰਗ ਕੀਤੀ ਜਾਵੇਗੀ ਕਿ ਆਡੀਟੋਰੀਅਮ ਨੂੰ ਖੁੱਲ੍ਹਾ ਰੱਖਣ ਲਈ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਲਦੀ ਹੀ ਆਡੀਟੋਰੀਅਮ ਵਿੱਚ ਸ਼ਿਵ ਬਟਾਲਵੀ ਦੀ ਯਾਦ ਵਿੱਚ ਇੱਕ ਲਾਇਬ੍ਰੇਰੀ ਵੀ ਸਥਾਪਤ ਕੀਤੀ ਜਾਵੇਗੀ।

ਇਸ ਮੌਕੇ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਦੇ ਪ੍ਰਧਾਨ ਡਾ. ਰਵਿੰਦਰ ਸਿੰਘ, ਦੇਵਿੰਦਰ ਦੀਦਾਰ, ਜਸਵੰਤ ਹਾਂਸ, ਡਾ. ਗੁਰਵੰਤ ਸਿੰਘ, ਰਮੇਸ਼ ਕੁਮਾਰ, ਕੈਪਟਨ ਪ੍ਰਸ਼ੋਤਮ ਲੱਲੀ, ਅਜੀਤ ਕਮਲ, ਪਰਮਜੀਤ ਸਿੰਘ, ਪ੍ਰੋ. ਜਤਿੰਦਰਪਾਲ ਸਿੰਘ, ਡਾ. ਪਰਮਜੀਤ ਸਿੰਘ, ਡੀ.ਪੀ.ਆਰ.ਓ. ਇੰਦਰਜੀਤ ਸਿੰਘ ਹਰਪੁਰਾ, ਅਨੁਰਾਗ ਮਹਿਤਾ ਵੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments