ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 14 ਜੂਨ (ਰਵੀ ਭਗਤ)-ਭਗਤ ਕਬੀਰ ਪ੍ਰਬੰਧਕ ਕਮੇਟੀ ਫੱਜੂਪੁਰ ਦੀ ਇਕ ਅਹਿਮ ਮੀਟਿੰਗ ਮੰਦਿਰ ਕਮੇਟੀ ਪ੍ਰਧਾਨ ਅਸ਼ਵਨੀ ਫੱਜੂਪੁਰ ਦੀ ਯੋਗ ਅਗਵਾਈ ਵਿੱਚ ਭਗਤ ਕਬੀਰ ਮੰਦਿਰ ਵਿਖੇ ਹੋਈ। ਜਿਸ ਵਿਚ ਸਮੂਹ ਕਮੇਟੀ ਮੈਂਬਰ ਤੇ ਅਹੁਦੇਦਾਰ ਹਾਜ਼ਰ ਹੋਏ। ਇਸ ਮੌਕੇ ਸੇਵਾਦਾਰਾਂ ਦੀਆਂ ਡਿਊਟੀਆਂ ਤੇ ਹੋਰ ਅਹਿਮ ਵਿਚਾਰਾਂ ਕਰਨ ਉਪਰੰਤ ਮੰਦਿਰ ਕਮੇਟੀ ਦੇ ਪ੍ਰਧਾਨ ਮਾਸਟਰ ਅਸ਼ਵਨੀ ਫੱਜੂਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਭਗਤ ਕਬੀਰ ਜੀ ਦਾ 623ਵਾਂ ਪ੍ਰਕਾਸ਼ ਦਿਹਾੜਾ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਜਾਵੇਗਾ। ਜਿਸ ਵਿਚ 18 ਤਰੀਕ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਅਤੇ 23 ਤਰੀਕ ਨੂੰ ਨਗਰ ਕੀਰਤਨ ਸਜਾਏ ਜਾਣ ਤੋਂ ਬਾਅਦ 24 ਜੂਨ ਨੂੰ ਕੀਰਤਨ ਸਮਾਗਮ ਹੋਣਗੇ। ਇਸ ਦੌਰਾਨ ਗੁਰਬਚਨ ਸਿੰਘ ਜ਼ਿਲੇਦਾਰ ਸੈਕਟਰੀ, ਪ੍ਰੇਮ ਪਾਲ ਭਗਤ ਕੈਸ਼ੀਅਰ, ਭਗਤ ਦੀਨਾਨਾਥ, ਤਰਲੋਕ ਲਾਲ, ਡਾ. ਰਤਨ ਚੰਦ ਲੇਹਲ, ਸੁਖਦੇਵ ਸਿੰਘ ਅਹਿਮਦਾਬਾਦ, ਜਤਿੰਦਰ ਦੀਨਪੁਰ, ਸਾਈਂ ਦਾਸ ਪੰਚ, ਕੀਮਤੀ ਲਾਲ, ਹਰੀ ਰਾਮ ਭਗਤ, ਪ੍ਰੇਮਪਾਲ ਪੰਮਾ, ਤਲਵਿੰਦਰ ਹੈਪੀ, ਕਰਮ ਪਾਲ, ਬਲਵਿੰਦਰ ਬਿੰਦਾ, ਕੁੰਦਨ ਲਾਲ, ਕੁਲਦੀਪ ਜੱਜ, ਰਾਮ ਲੁਭਾਇਆ, ਸੁਭਾਸ਼ ਚੰਦਰ, ਪ੍ਰੇਮ ਸਿੰਘ, ਸੋਮਰਾਜ ਆਦਿ ਹਾਜ਼ਰ ਸਨ।