spot_img
Homeਮਾਝਾਗੁਰਦਾਸਪੁਰਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਚਿਲਡਰਨ ਹੋਮ ( ਲੜਕੇ...

ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਚਿਲਡਰਨ ਹੋਮ ( ਲੜਕੇ ) ਦਾ ਦੌਰਾ

ਗੁਰਦਾਸਪੁਰ , 14 ਦਸੰਬਰ (ਮੁਨੀਰਾ ਸਲਾਮ ਤਾਰੀ) ਮਿਸ  ਨਵਦੀਪ ਕੌਰ ਗਿੱਲ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਗੁਰਦਾਸਪੁਰ ਵਲੋਂ ਚਿਲਡਰਨ ਹੋਮ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ । ਇਸ ਦੌਰੇ ਦੌਰਾਨ ਮੈਡਮ ਨਵਦੀਪ ਕੌਰ ਗਿੱਲ ਨਾਲ ਨਵ ਨਿਯੁਕਤ ਜੱਜ ਸਾਹਿਬਾਨ  ਸ੍ਰੀ ਯੋਗੇਸ ਵੀ ਮੌਜੂਦ ਸਨ । ਉਹਨਾਂ  ਵਲੋਂ ਚਿਲਡਰਨ ਹੋਮ ਗੁਰਦਾਸਪੁਰ ਦੇ ਹਰੇਕ ਕਮਰੇ ਦਾ ਨਿਰੀਖਣ ਕੀਤਾ ਗਿਆ । ਇਸ ਮੋਕੇ ਸੁਪਰਡੈਂਟ ਚਿਲਡਰਨ ਹੋਮ ਗੁਰਦਾਸਪੁਰ  ਤੋਂ ਇਲਾਵਾ  ਬਾਕੀ ਸਟਾਫ਼ ਵੀ ਮੌਜੂਦ ਸੀ । ਚਿਲਡਰਨ ਹੋਮ ਵਿੱਚ ਦੌਰੇ  ਦੌਰਾਨ 15 ਬੱਚੇ ਮੌਜੂਦ ਸਨ । ਉਸ ਸਮੇਂ ਕੁਝ ਬੱਚੇ ਖੇਡ ਰਹੇ ਸਨ  ਅਤੇ ਕੁਝ ਬੱਚੇ ਕੰਪਿਊਟਰ ਤੇ ਕੰਮ ਕਰ ਰਹੇ ਸਨ । ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜ਼ਿਲ੍ਹਾ ਕਾਨੂੰਨੀ ਸਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਅਤੇ ਨਵੇਂ ਨਿਯੁਕਤ ਜੱਜ ਸਾਹਿਬਾਨ ਸ੍ਰੀ ਯੋਗੇਸ ਬੱਚਿਆਂ ਨੂੰ ਮਿਲਣ ਗਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ । ਮੈਡਮ ਗਿੱਲ ਦੁਆਰਾ ਬੱਚਿਆਂ ਨੂੰ ਵਧੀਆਂ ਤਰੀਕੇ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਆਪਸ ਵਿੱਚ ਮਿਲ ਜੁਲਕੇ ਅਤੇ ਪਿਆਰ ਨਾਲ ਰਹਿਣ ਲਈ ਕਿਹਾ ਅਤੇ ਉਹਨਾਂ ਨੁੰ ਅਸੀਰਵਾਦ ਵੀ  ਦਿੱਤਾ ।
ਫੋਟੋ ਕੈਪਸ਼ਨ : – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਚਿਲਡਰਨ ਹੋਮ ਦਾ ਦੌਰੇ ਕਰਨ ਸਬੰਧੀ ਦ੍ਰਿਸ਼ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments