spot_img
Homeਮਾਝਾਗੁਰਦਾਸਪੁਰਜਾਗਰੂਕਤਾ ਮੁਹਿੰਮ ਤਹਿਤ ਸਵੀਪ ਟੀਮ ਨੇ ਈ.ਵੀ.ਐਮ, ਵੀਵੀਪੈਟ ਤੇ ਚੋਣ ਪ੍ਰੀਕਿ੍ਰਆ ਬਾਰੇ...

ਜਾਗਰੂਕਤਾ ਮੁਹਿੰਮ ਤਹਿਤ ਸਵੀਪ ਟੀਮ ਨੇ ਈ.ਵੀ.ਐਮ, ਵੀਵੀਪੈਟ ਤੇ ਚੋਣ ਪ੍ਰੀਕਿ੍ਰਆ ਬਾਰੇ ਦਿੱਤੀ ਜਾਣਕਾਰੀ

ਬਟਾਲਾ, 15 ਦਸੰਬਰ (ਮੁਨੀਰਾ ਸਲਾਮ ਤਾਰੀ) – ਜ਼ਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ  ਦੀਆਂ ਹਦਾਇਤਾਂ ਤਹਿਤ ਸਵੀਪ ਟੀਮ ਵੱਲੋਂ ਵਿਧਾਨ ਸਭਾ ਹਲਕਾ ਬਟਾਲਾ ਦੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਈ.ਵੀ.ਐੱਮ. ਅਤੇ ਵੀਵੀਪੈਟ ਦੀ ਵਰਤੋਂ ਸਬੰਧੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾ ਰਹੀ ਹੈ। ਸੈਕਟਰ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਹਰ ਵੋਟਰ ਨੂੰ ਚੋਣ ਪ੍ਰੀਕਿ੍ਰਆ ਅਤੇ ਈ.ਵੀ.ਐੱਮ. ਅਤੇ ਵੀਵੀਪੈਟ ਮਸ਼ੀਨਾਂ ਬਾਰੇ ਦੱਸਣਾ ਹੈ ਤਾਂ ਜੋ ਵੋਟਰਾਂ ਨੂੰ ਆਪਣੀ ਵੋਟ ਪਾਉਣ ਸਮੇਂ ਕੋਈ ਮੁਸ਼ਕਲ ਨਾ ਆਵੇ।

ਸੈਕਟਰ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ, ਪੋਲਿੰਗ ਏਜੇਂਟ ਅਧਿਕਾਰਤ ਵੋਟਰ ਸੂਚੀ ਵਿੱਚ ਤੁਹਾਡੇ ਨਾਮ ਦੀ ਜਾਂਚ ਕਰੇਗਾ। ਇਸ ਤੋਂ ਬਾਅਦ ਤੁਹਾਡੇ ਆਈਡੀ ਪਰੂਫ ਦੀ ਜਾਂਚ ਕੀਤੀ ਜਾਵੇਗੀ। ਇਸ ਲਈ ਆਪਣੀ ਵੋਟ ਪਾਉਣ ਸਮੇਂ ਆਈਡੀ ਪਰੂਫ ਲੈ ਕੇ ਜਾਣਾ ਨਾ ਭੁੱਲੋ।

ਸੈਕਟਰ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਪੋਲਿੰਗ ਅਧਿਕਾਰੀ ਤੁਹਾਡੀ ਉਂਗਲੀ ’ਤੇ ਸਿਆਹੀ ਲਿਆਏਗਾ ਅਤੇ ਇੱਕ ਰਜਿਸਟਰ (ਫਾਰਮ 17 ਏ) ’ਤੇ ਤੁਹਾਡੇ ਦਸਤਖਤ ਵੀ ਕਰਵਾਏਗਾ। ਇਸ ਤੋਂ ਬਾਅਦ ਤੁਹਾਨੂੰ ਆਪਣੀ ਸਲਿੱਪ ਤੀਜੇ ਪੋਲਿੰਗ ਅਧਿਕਾਰੀ ਕੋਲ ਜਮਾ ਕਰਵਾਉਣੀ ਪਵੇਗੀ ਅਤੇ ਆਪਣੀ ਸਿਆਹੀ ਵਾਲੀ ਉਂਗਲੀ ਦਿਖਾਉਣੀ ਪਵੇਗੀ। ਇਸ ਤੋਂ ਬਾਅਦ ਤੁਸੀਂ ਬੂਥ ’ਤੇ ਜਾਓਗੇ। ਬੂਥ ’ਤੇ ਜਾ ਕੇ, ਤੁਸੀਂ ਈਵੀਐਮ ਵਿਚ ਜਿਸ ਉਮੀਦਵਾਰ ਨੂੰ ਵੋਟ ਪਾਉਣਾ ਚਾਹੁੰਦੇ ਹੋ, ਉਸ ਦੇ ਚੋਣ ਨਿਸਾਨ ਦੇ ਸਾਹਮਣੇ ਵਾਲਾ ਬਟਨ ਦਬਾਓਗੇ। ਜਦੋਂ ਬਟਨ ਦਬਾਇਆ ਜਾਂਦਾ ਹੈ, ਤਾਂ ਇੱਕ ਬੀਪ ਸੁਣਾਈ ਦੇਵੇਗੀ। ਤੁਹਾਨੂੰ ਈਵੀਐਮ ਮਸੀਨ ਦੇ ਨਾਲ ਵੀਵੀਪੈਟ ਮਸ਼ੀਨ ਦੀ ਡਿਸਪਲੇ ਵਿੱਚ ਇੱਕ ਸਲਿੱਪ ਦਿਖਾਈ ਦੇਵੇਗੀ। ਇਸ ਵਿੱਚ ਸੀਰੀਅਲ ਨੰਬਰ ਦੇ ਨਾਲ ਉਮੀਦਵਾਰ ਦਾ ਨਾਮ ਅਤੇ ਚਿੱਤਰ 7 ਸੈਕਿੰਡ ਤੱਕ ਦਿਖਾਈ ਦੇਵੇਗਾ। ਉਨਾਂ ਕਿਹਾ ਕਿ ਜੇਕਰ ਤੁਸੀਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ  ਨੋਟਾ ਬਟਨ ਦੀ ਵਰਤੋਂ ਕਰ ਸਕਦੇ ਹੋ। ਇਹ ਈਵੀਐਮ ਮਸੀਨ ਦਾ ਆਖਰੀ ਬਟਨ ਹੁੰਦਾ ਹੈ। ਉਨਾਂ ਦੱਸਿਆ ਕਿ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਫੋਨ, ਕੈਮਰੇ ਆਦਿ ਲੈ ਕੇ ਜਾਣ ਦੀ ਮਨਾਹੀ ਹੁੰਦੀ ਹੈ। ਤੁਹਾਡੀ ਵੋਟ ਪਾਉਣ ਤੁਹਾਡੀ ਥਾਂ ’ਤੇ ਕੋਈ ਹੋਰ ਨਹੀਂ ਜਾ ਸਕਦਾ।

ਇਸੇ ਦੌਰਾਨ ਸਵੀਪ ਟੀਮ ਵੱਲੋਂ ਵੋਟਰਾਂ ਨੂੰ ਈ.ਵੀ.ਐੱਮ. ਅਤੇ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕਰਨ ਬਾਰੇ ਪ੍ਰੈਕਟੀਕਲੀ ਜਾਣਕਾਰੀ ਵੀ ਦਿੱਤੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments