spot_img
Homeਮਾਝਾਗੁਰਦਾਸਪੁਰਕਾਲਜ ਦੇ ਨਾਨ ਟੀਚਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲ ਕਰਕੇ...

ਕਾਲਜ ਦੇ ਨਾਨ ਟੀਚਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲ ਕਰਕੇ ਰੋਸ ਰੈਲੀ ਕੀਤੀ ਗਈ

ਕਾਦੀਆਂ 10 ਦਸੰਬਰ (ਤਾਰਿਕ ਅਹਿਮਦ)
ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੇ ਨਾਨ ਟੀਚਿੰਗ ਸਟਾਫ ਏਡਿਡ ਤੇ ਅਨ ਏਡਿਡ ਵੱਲੋਂ ਆਪਣੀਆਂ ਹੱਕੀ ਮੰਗਾਂ ਵਾਸਤੇ ਅੱਜ ਕੰਮਕਾਜ ਠੱਪ ਕਰਕੇ ਕਾਲਜ ਦੇ ਮੇਨ ਗੇਟਾਂ ਤੇ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਦੇ ਲੋਕਲ ਯੂਨਿਟ ਵੱਲੋਂ ਪ੍ਰਧਾਨ ਸਰਦਾਰ ਕਮਲਜੀਤ ਸਿੰਘ ਤੇ ਸਕੱਤਰ ਬਲਰਾਜ ਸਿੰਘ ਸਮੇਤ ਕਰਮਚਾਰੀਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਲਾਜ਼ਮ ਵਰਗ ਵੱਲੋਂ ਬਾਰ ਬਾਰ ਆਪਣੀ ਹੱਕੀ ਤੇ ਜਾਇਜ਼ ਮੰਗਾਂ ਬਾਰੇ ਮੀਟਿੰਗ ਕਰਕੇ ਜਾਣੂ ਕਰਵਾਉਣ ਦੇ ਬਾਵਜੂਦ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਹੁਣ ਨਾਨ ਟੀਚਿੰਗ ਸਟਾਫ ਵੱਲੋਂ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਹੈ ਪ੍ਰਧਾਨ ਕਮਲਜੀਤ ਸਿੰਘ ਨੇ ਕਿਹਾ ਕਿ ਏਡਿਡ ਕਾਲਜਾਂ ਦਾ ਨਾਨ ਟੀਚਿੰਗ ਸਟਾਫ ਦਾ ਦਸੰਬਰ ਦੋ ਹਜਾਰ ਗਿਆਰਾਂ ਤੋਂ ਸੋਧੇ ਹੋਏ ਗਰੇਡ ਇੱਕ ਅਗਸਤ ਦੋ ਹਜਾਰ ਨੌੰ ਤੋਂ ਵਧੀ ਦਰ ਨਾਲ ਮਕਾਨ ਕਿਰਾਇਆ ਭੱਤਾ ਮੈਡੀਕਲ ਭੱਤਾ ਤਿੱਨ ਸੌ ਪੰਜਾਹ ਰੁਪਏ ਵਧਾ ਕੇ ਪੰਜ ਸੌ ਰੁਪਏ ਕਰਨ ਦਾ ਨੋਟੀਫਿਕੇਸ਼ਨ ਤੇ ਲਾਭ ਸਾਰੇ ਸਾਰੇ ਨਾਨ ਟੀਚਿੰਗ ਅਮਲੇ ਨੂੰ ਦੇਣ ਡੀ ਏ ਦੀ ਬਕਾਇਆ ਰਾਸ਼ੀ ਜਾਰੀ ਕਰਨਾ ਨਾਨ ਟੀਚਿੰਗ ਪੋਸਟਾਂ ਜੋ ਐਡਿਟ ਕਾਲਜ ਵਿਚ ਖਾਲੀ ਪਈਆਂ ਹੋਈਆਂ ਹਨ ਨੂੰ ਭਰਨ ਤੇ ਲੱਗੀ ਰੋਕ ਹਟਾਉਣ ਏਡਿਡ ਕਾਲਜਾਂ ਚ ਠੇਕਾ ਆਧਾਰ ਤੇ ਤਿੰਨ ਸਾਲ ਕੰਮ ਕਰ ਰਹੇ ਕਰ ਚੁੱਕੇ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਆਦਿ ਹੱਕੀ ਮੰਗਾਂ ਮੰਨਣ ਲਈ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਪਰ ਸਰਕਾਰ ਲਾਰਿਆਂ ਨਾਲ ਆਪਣਾ ਸਮਾਂ ਲੰਘਾ ਰਹੀ ਹੈ ਜੇਕਰ ਆਉਂਦੇ ਦਿਨਾਂ ਚ ਨਾਨ ਟੀਚਿੰਗ ਸਟਾਫ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੀਆਂ ਜਾਂਦੀਆਂ ਤਾਂ ਜਿੱਥੇ ਸੰਘਰਸ਼ ਤਿੱਖਾ ਹੋਵੇਗਾ ਅੱਜ ਦੇ ਰੋਸ ਧਰਨੇ ਚ ਯੂਨਿਟ ਪ੍ਰਧਾਨ ਸਰਦਾਰ ਕਮਲਜੀਤ ਸਿੰਘ ਸਕੱਤਰ ਬਲਰਾਜ ਸਿੰਘ ਹਰਮਨਜੀਤ ਸਿੰਘ ਅਮਨਦੀਪ ਸਿੰਘ , ਮਦਨ ਲਾਲ , ਜਸਵਿੰਦਰ ਸਿੰਘ ,ਅਰਜਨ ਸਿੰਘ ਤੇ ਲਵਦੀਪ ਸਿੰਘ ,ਬਲਵਿੰਦਰ ਸਿੰਘ , ਗੋਪਾਲ ਸਿੰਘ ,ਸਮੇਤ ਨਾਨ ਟੀਚਿੰਗ ਸਟਾਫ ਹਾਜ਼ਰ ਸੀ ਫੋਟੋ ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਨਾਨ ਟੀਚਿੰਗ ਸਟਾਫ ਰੋਸ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦਾ ਹੋਇਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments