spot_img
Homeਮਾਝਾਗੁਰਦਾਸਪੁਰਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਖੇ ਛੇਵੀਂ ਜਮਾਤ ਵਿਚ 15 ਦਸੰਬਰ ਤਕ...

ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਖੇ ਛੇਵੀਂ ਜਮਾਤ ਵਿਚ 15 ਦਸੰਬਰ ਤਕ ਆਨਲਾਈਨ ਦਾਖਲਾ ਪੱਤਰ ਭੇਜੇ ਜਾ ਸਕਦੇ ਹਨ

ਗੁਰਦਾਸਪੁਰ, 6 ਦਸੰਬਰ (ਮੁਨੀਰਾ ਸਲਾਮ ਤਾਰੀ) ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਪਿ੍ਰੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਖੇ ਛੇਵੀਂ ਜਮਾ ਵਿਚ ਦਾਖਲੇ ਲਈ ਹੋਣ ਵਾਲੀ ਚੋਣ ਪ੍ਰੀਖਿਆ-2022 ਲਈ ਐਪਲੀਕੇਸ਼ਨ ਫਾਰਮ/ਬਿਨੈ ਪੱਤਰ ਆਨਲਾਈਨ ਭਰਨ ਦੀ ਆਖਰੀ ਮਿਤੀ 15 ਦਸੰਬਕ 2021 ਹੈ। ਜੋ ਬੱਚੇ ਜ਼ਿਲਾ ਗੁਰਦਾਸਪੁਰ ਦੇ ਸਰਕਾਰੀ ਜਾਂ ਮਾਨਤਾ ਸਕੂਲਾਂ ਵਿਚ ਸਾਲ 2021-22 ਵਿਚ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਹਨ, ਉਹ ਇਹ ਫਾਰਮ ਆਨਲਾਈਨ ਭਰ ਸਕਦੇ ਹਨ

                 ਉਨਾਂ ਅੱਗੇ ਦੱਸਿਆ ਕਿ ਆਨਲਾਈਨ ਫਾਰਮ ਭਰਨ ਲਈ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਈਟ www.navodaya.gov.in and https;//cbseitms.nic.in/  ਤੋਂ ਬਿਨਾਂ ਕਿਸੇ ਫੀਸ ਦੇ ਭਰੇ ਜਾ ਸਕਦੇ ਹਨ। ਜਾਂ ਵਧੇਰੇ ਜਾਣਕਾਰੀ ਲਈ ਪਿ੍ਰੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਮੋਬਾਇਲ ਨੰਬਰ 94639-69990 ਨਾਲ ਸੰਪਰਕ ਕਰ ਸਕਦੇ ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments