spot_img
Homeਮਾਝਾਗੁਰਦਾਸਪੁਰਬਟਾਲੀਅਨ ਦਫ਼ਤਰ ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 59ਵਾਂ ਸਥਾਪਨਾ...

ਬਟਾਲੀਅਨ ਦਫ਼ਤਰ ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 59ਵਾਂ ਸਥਾਪਨਾ ਦਿਵਸ ਮਨਾਇਆ

ਬਟਾਲਾ, 7 ਦਸੰਬਰ ( ਮੁਨੀਰਾ ਸਲਾਮ ਤਾਰੀ) – ਸਥਾਨਿਕ ਬਟਾਲੀਅਨ ਨੰਬਰ-2 ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 59ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਰੋਹ ’ਚ ਕਮਾਂਡੈਂਟ ਅਨਿਲ ਕੁਮਾਰ, ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜੀਡੈਂਟ ਐਵਾਰਡੀ) ਵਿਸ਼ੇਸ਼ ਮਹਿਮਾਨ ਦੇ ਨਾਲ ਸਾਬਕਾ ਜ਼ਿਲਾ ਕਮਾਂਡਰ ਕਿਸ਼ਨ ਚੰਦ ਤੇ ਹਰਦੀਪ ਸਿੰਘ ਬਾਜਵਾ, ਉਘੇ ਸਮਾਜ ਸੇਵੀ ਤਜਿੰਦਰ ਸਿੰਘ ਬਿਊਟੀ ਰੰਧਾਵਾ ਅਤੇ ਰਾਕੇਸ਼ ਥਾਪਰ ਸ਼ਾਮਲ ਹੋਏ।

ਇਸ ਮੌਕੇ ਕਮਾਂਡੈਂਟ ਅਨਿਲ ਕੁਮਾਰ ਵਲੋਂ 59ਵੇਂ ਸਥਾਪਨਾ ਦਿਵਸ ਮੌਕੇ ਸਮੂਹ ਅਫਸਰਾਂ, ਕਰਮਚਾਰੀਆਂ ਅਤੇ ਵਲੰਟੀਅਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਔਖੇ ਸਮੇਂ ਦੋਰਾਨ ਰਾਜ ਵਿਚ ਫਰੰਟ ਲਾਈਨ ਵਾਰੀਅਜ਼ ਵਜੋਂ ਆਪਣੀ ਡਿਊਟੀ ਬੇਹਦ ਸਮਰਪਣ ਅਤੇ ਪਹਿਲਕਦਮੀ ਨਾਲ ਨਿਭਾਈ ਜਾ ਰਹੀ ਹੈ। ਹੋਮ ਗਾਰਡਜ਼ ਦੇ ਜਵਾਨਾਂ ਵਲੋਂ ਲਾਅ ਅਤੇ ਆਰਡਰ ਡਿਊਟੀ ਵੀ ਬੇਹਦ ਸ਼ਲਾਘਾਯੋਗ ਢੰਗ ਨਾਲ ਨਿਭਾਈ ਜਾ ਰਹੀ ਹੈ ।

ਇਸ ਮੌਕੇ ਮਨਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਵੀ ਕਿਤੇ ਵੀ ਲੋੜ ਪੈਂਦੀ ਹੈ ਤਾਂ ਸਿਵਲ ਡਿਫੈਂਸ ਦੇ ਵਲੰਟੀਅਰਜ਼ ਹਮੇਸ਼ਾਂ ਅੱਗੇ ਵੱਧਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸਿਵਲ ਡਿਫੈਂਸ ਵਲੰਟੀਅਰਜ਼ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਵਲੰਟੀਅਰਜ਼ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਜਾਗਰੂਕ ਕਰਨ ਦੇ ਨਾਲ ਮੁਫ਼ਤ ਮਾਸਕ ਵੰਦਣ, ਜਨਤਕ ਥਾਵਾਂ ਨੂੰ ਸੈਨੇਟਾਈਜ਼ ਕਰਨਾ ਅਤੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਹੈ।

ਸਮਾਰੋਹ ਦੇ ਸ਼ੁਰੂਆਤ ‘ਚ ਰਾਸ਼ਟਰ ਗਾਨ ਤੋਂ ਉਪਰੰਤ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਹੋਮ ਸੈਕਟਰੀ, ਵੀ.ਕੇ. ਭਾਵਰਾ (ਆਈ.ਪੀ.ਐਸ.) ਡਾਇਰੈਕਟਰ ਜਨਰਲ ਪੁਲਿਸ ਅਤੇ ਸ. ਕੁਲਤਾਰਨ ਸਿੰਘ ਘੁੰਮਣ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਚੰਡੀਗੜ੍ਹ ਵੱਲੋਂ 59ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਭੇਜੇ ਵਿਸ਼ੇਸ਼ ਸੰਦੇਸ਼ ਪੜ੍ਹ ਕੇ ਸੁਣਾਏ ਗਏ।

ਆਖਰ ਵਿਚ ਸ: ਮਨਪ੍ਰੀਤ ਸਿੰਘ ਰੰਧਾਵਾ (ਰਾਸ਼ਟਰਪਤੀ ਐਵਾਰਡੀ) ਨੇ ਜਵਾਨਾਂ ਅਤੇ ਸੀ.ਡੀ. ਵਲੰਟੀਅਰਜ਼ ਨੂੰ ਤਨ-ਮਨ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਲਈ ਪੇ੍ਰਰਿਤ ਕੀਤਾ। ਡਿਊਟੀ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਨਾ ਕਰਨ ਲਈ ਪ੍ਰੇਰਿਆ। ਸਮਾਰੋਹ ਦੇ ਅੰਤ ਵਿਚ ਰਿਟਾਇਰਡ ਹੋਏ ਅਫਸਰਾਂ, ਜਵਾਨਾਂ ਤੇ ਸੀ.ਡੀ ਵਲੰਟੀਅਰਜ਼ ਨੂੰ ਸਨਮਾਨ ਚਿੰਨ੍ਹ, ਸ਼ਾਲ ਤੇ ਸਨਮਾਨ ਪੱਤਰ ਭੇਟ ਕੀਤੇ।

ਇਸ ਮੌਕੇ ਰਵੇਲ ਸਿੰਘ ਕੰਪਨੀ ਕਮਾਂਡਰ, ਮਨਜੀਤ ਸਿੰਘ, ਕੰਵਲਜੀਤ ਸਿੰਘ, ਜਤਿੰਦਰ ਸਿੰਘ, ਗੁਰਸੇਵਕ ਸਿੰਘ, ਬਲਕਾਰ ਚੰਦ, ਵਾਰਡਨ ਹਰਬਖਸ਼ ਸਿੰਘ, ਧਰਮਿੰਦਰ ਸ਼ਰਮਾਂ, ਸਮੂਹ ਸਟਾਫ, ਕੰਪਨੀ ਇੰਚਾਰਜ਼, ਜਵਾਨ ਅਤੇ ਟੀਮ ਸਿਵਲ ਡਿਫੈਂਸ ਦੇ ਵਲੰਟੀਅਰਜ਼ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments