Home ਕਪੂਰਥਲਾ-ਫਗਵਾੜਾ ਦੁਕਾਨਦਾਰਾਂ, ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ, ਰੇਹੜੀ ਵਾਲਿਆਂ , ਸਰਪੰਚਾਂ ਤੇ ਕੌਸਲਰਾਂ ਦੀ...

ਦੁਕਾਨਦਾਰਾਂ, ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ, ਰੇਹੜੀ ਵਾਲਿਆਂ , ਸਰਪੰਚਾਂ ਤੇ ਕੌਸਲਰਾਂ ਦੀ ਵੀ ਵੈਕਸ਼ੀਨੇਸ਼ਨ ਸੁਰੂ

149
0

 

ਕਪੂਰਥਲਾ, 13 ਜੂਨ ( ਅਸ਼ੋਕ ਸਡਾਨਾ )
ਪੰਜਾਬ ਸਰਕਾਰ ਵਲੋਂ ਕੋਵਿਡ ਵੈਕਸੀਨੇਸ਼ਨ ਦਾ ਦਾਇਰਾ ਵਧਾਉਂਦੇ ਹੋਏ ਹੋਰ ਸ੍ਰੇਣੀਆਂ ਦੀ ਵੀ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਮੁੱਖ ਤੌਰ ’ਤੇ ਚੁਣੇ ਹੋਏ ਨੁਮਾਇੰਦੇ, ਦੁਕਾਨਦਾਰ, ਪ੍ਰਾਹੁਣਚਾਰੀ ਉਦਯੋਗ , ਰੇਹੜੀਆਂ ਵਾਲੇ , ਡਰਾਈਵਰ ਆਦਿ ਮੁੱਖ ਹਨ ਤਾਂ ਜੋ ਜਿੱਥੇ ਆਰਥਿਕ ਗਤੀਵਿਧੀਆਂ ਦਾ ਧੁਰਾ ਇਨ੍ਹਾਂ ਵਰਗਾਂ ਦੀ ਵੈਕਸੀਨੇਸ਼ਨ ਕਰਕੇ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਵਿਚ 29 ਸ਼ੈਸ਼ਨ ਸਾਇਟਾਂ ਉੱਪਰ ਵੈਕਸੀਨੇੇਸ਼ਨ ਚੱਲ ਰਹੀ ਹੈ, ਜਿੱਥੇ ਹੁਣ ਦੁਕਾਨਦਾਰ ਤੇ ਉਨ੍ਹਾਂ ਦਾ ਸਟਾਫ ਆਪਣਾ ਜੀ.ਐਸ.ਟੀ. ਨੰਬਰ ਅਤੇ ਸਟਾਫ ਨੂੰ ਅਥਾਰਟੀ ਲੈਟਰ ਰਾਹੀਂ ਤਸਦੀਕ ਕਰਕੇ ਵੈਕਸੀਨੇਸ਼ਨ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਪ੍ਰਾਹੁਣਚਾਰੀ ਖੇਤਰ ਜਿਵੇਂ ਕਿ ਹੋਟਲ, ਰੈਸਤਰਾਂ, ਮੈਰਿਜ ਪੈਲੇਸ, ਬੇਕਰਜ਼ ਆਦਿ ਖੇਤਰ ਵਿਚ ਕੰਮ ਕਰਨ ਵਾਲੇ ਲੋਕ ਆਪਣਾ ਸ਼ਨਾਖਤੀ ਕਾਰਡ ਅਤੇ ਅਥਾਰਟੀ ਲੈਟਰ ਦਿਖਾਕੇ ਵੈਕਸੀਨ ਲਗਵਾ ਸਕਦੇ ਹਨ।
ਉਦਯੋਗਿਕ ਖੇਤਰ ਦੇ ਕਾਮੇ ਆਪਣਾ ਅਥਾਰਟੀ ਲੈਟਰ ਤੇ ਸ਼ਨਾਖਤੀ ਕਾਰਡ ਦਿਖਾਕੇ ਵੈੈਕਸੀਨੇਸ਼ਨ ਲਗਵਾ ਸਕਦੇ ਹਨ । ਇਸੇ ਤਰ੍ਹਾਂ ਰੇਹੜੀ ਵਾਲੇ, ਜੂਸ, ਚਾਟ, ਫਰੂਟ ਵਾਲੇ ਸਥਾਨਕ ਅਥਾਰਟੀ ਦੀ ਮਨਜ਼ੂਰੀ ਨਾਲ ਵੈਕਸੀਨ ਲਗਵਾ ਸਕਦੇ ਹਨ
ਘਰੇਲੂ ਗੈਸ ਐਲ.ਪੀ.ਜੀ. ਦੀ ਵੰਡ ਵਿਚ ਲੱਗੇ ਲੋਕ ਸਬੰਧਿਤ ਗੈਸ ਏਜੰਸੀ ਕੋਲੋਂ ਜਾਰੀ ਸ਼ਨਾਖਤੀ ਕਾਰਨ ਦਿਖਾਕੇ ਵੈਕਸੀਨ ਲਗਵਾ ਸਕਦੇ ਹਨ।
ਆਵਾਜਾਈ ਖੇਤਰ ਦੇ ਚੱਕੇ ਨੂੰ ਹੋਰ ਤੇਜ ਕਰਨ ਲਈ ਬੱਸ ਡਰਾਈਵਰ, ਕੰਡਕਟਰ, ਆਟੋ ਤੇ ਟੈਕਸੀ ਡਰਾਈਵਰ ਵਾਹਨ ਦੀ ਵਪਾਰਕ ਆਰ.ਸੀ. ਦਿਖਾਕੇ ਟੀਕਾਕਰਨ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਚੁਣੇ ਹੋਏ ਨੁਮਾਇੰਦੇ ਜਿਵੇਂ ਕਿ ਸਰਪੰਚ, ਪੰਚ, ਮੇਅਰ, ਕੌਸਲਰ, ਬਲਾਕ ਸੰਮਤੀਆਂ ਤੇ ਜਿਲ੍ਹਾ ਪ੍ਰੀਸ਼ਦਾਂ ਦੇ ਮੈਂਬਰ ਆਦਿ ਸਰਕਾਰੀ ਸ਼ਨਾਖਤੀ ਕਾਰਡ ਦਿਖਾਕੇ ਵੈਕਸੀਨੇਸ਼ਨ ਕਰਵਾ ਸਕਦੇ ਹਨ।
ਵਿਦੇਸ਼ ਜਾਣ ਵਾਲੇ ਵਿਦਿਆਰਥੀ ਤੇ ਅੰਡਰਰਾਸ਼ਟਰੀ ਯਾਤਰੀ ਆਪਣਾ ਪਾਸਪੋਰਟ, ਵੀਜਾ ਜਾਂ ਹੋਰ ਯੋਗ ਦਸਤਾਵੇਜ ਦਿਖਾਕੇ ਵੈਕਸੀਨੇਸ਼ਨ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਦੀ ਵੈਕਸੀਨੇਸ਼ਨ ਦੀ ਦੂਜੀ ਡੋਜ਼ ਰਹਿੰਦੀ ਹੈ ਅਤੇ ਉਹ ਕੋਵੈਕਸੀਨ ਲਈ 4 ਤੋਂ 6 ਹਫਤੇ ਅਤੇ ਕੋਵੀਸ਼ੀਲਡ ਲਈ 12 ਤੋਂ 16 ਹਫਤੇ ਦਾ ਸਮਾਂ ਪੂਰਾ ਕਰ ਚੁੱਕੇ ਹਨ, ਉਹ ਵੀ ਵੈਕਸੀਨੇਸ਼ਨ ਤੁਰੰਤ ਕਰਵਾਉਣ ਤਾਂ ਜੋ ਮਹਾਂਮਾਰੀ ਨੂੰ ਰੋਕਣ ਵਿਚ ਮਦਦ ਮਿਲ ਸਕੇ।

ਕੈਪਸ਼ਨ-ਸੁਲਤਾਨਪੁਰ ਲੋਧੀ ਦੇ ਪਿੰਡ ਮੇਵਾ ਸਿੰਘ ਵਾਲਾ ਵਿਖੇ ਵੈਕਸੀਨੇਸ਼ਨ ਕੈਂਪ ਦੀ ਤਸਵੀਰ

Previous articleਪਿੰਡ ਡੱਲਾ ਚ ਆਏ ਤੂਫ਼ਾਨ ਚ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌਤ
Next articleਸਾਬਕਾ ਸਰਪੰਚ ਭਾਮ ਨਾਲ ਡਾ ਮਿੰਟਾ ਨੇ ਕੀਤੀ ਮੁਲਾਕਾਤ

LEAVE A REPLY

Please enter your comment!
Please enter your name here