ਪਿੰਡ ਡੱਲਾ ਚ ਆਏ ਤੂਫ਼ਾਨ ਚ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌਤ
ਕਾਦੀਆਂ 13 ਜੂਨ(ਸਲਾਮ ਤਾਰੀ)
ਬੀਤੀ ਦਿਨਾਂ ਆਏ ਤੂਫ਼ਾਨ ਚ ਕਾਦੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਚ ਭਾਰੀ ਨੁਕਸਾਨ ਪਹੁੰਚਿਆ ਹੈ। ਕਾਦੀਆਂ ਦੇ ਨੇੜਲੇ ਪਿੰਡ ਡੱਲਾ ਚ ਇੱਕ ਪਰਿਵਾਰ ਤੇ ਉਦੋਂ ਕਹਿਰ ਟੁੱਟ ਪਿਆ ਜਦੋਂ ਘਰ ਦੀ ਦੀਵਾਰ ਡਿਗਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਅਤੇ ਅੱਜ ਉਸਦੀ ਇਲਾਜ ਦੌਰਾਣ ਮੌਤ ਹੋ ਗਈ। ਇੱਸ ਸਬੰਧ ਚ ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਨੇ ਰੋਂਦੀਆਂ ਦੱਸਿਆ ਕਿ ਉਸਦਾ ਭਰਾ ਕਰਮ ਸਿੰਘ ਪੁੱਤਰ ਰੂੜ ਸਿੰਘ ਵਾਸੀ ਡੱਲਾ ਆਪਣੇ ਘਰ ਸੁੱਤਾ ਹੋਇਆ ਸੀ। ਪਿਛਲੀ ਰਾਤ ਨੂੰ ਆਏ ਤੇਜ਼ ਤੂਫ਼ਾਨ ਉਸਦੇ ਘਰ ਦੀ ਦੀਵਾਰ ਉਸਦੇ ਉਤੇ ਆ ਡਿਗੀ। ਜਿਸਦੇ ਹੇਠਾਂ ਦਬਣ ਕਾਰਨ ਉਹ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ। ਪਹਿਲਾਂ ਉਸਨੂੰ ਇਲਾਜ ਲਈ ਕਾਦੀਆਂ ਦੇ ਨਿਜੀ ਹਸਪਤਾਲ ਲੈ ਜਾਇਆ ਗਿਅ। ਪਰ ਉਸਦੀ ਗੰਭੀਰ ਹਾਲਤ ਨੂੰ ਵੇਖਦੀਆਂ ਡਾਕਟਰਾਂ ਨੇ ਉਸਨੂੰ ਬਟਾਲਾ ਰੈਫ਼ਰ ਕਰ ਦਿੱਤਾ। ਅੱਜ ਉਸਦੀ ਇਲਾਜ ਦੌਰਾਣ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਅਤੇ ਮੁੱਹਲਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਮਾਲੀ ਮਦਦ ਕਰੇ। ਮ੍ਰਿਤਕ ਦੇ ਪਰਿਵਾਰ ਦੀ ਮਾਲੀ ਹਾਲਤ ਖ਼ਸਤਾ ਹੈ। ਜਿਸਤੇ ਉਸਦੀ ਪਰਿਵਾਰ ਦੀ ਤੁਰੰਤ ਮਦਦ ਕੀਤੇ ਜਾਣ ਦੀ ਲੋੜ ਹੈ।
ਫ਼ੋਟੋ: ਮ੍ਰਿਤਕ ਕਰਮ ਸਿੰਘ ਦੀ ਫ਼ਾਈਲ ਫ਼ੋਟੋ
¤