ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਸਫਾਈ ਸੇਵਕਾਂ ਨਾਲ ਲੁਕਣ – ਮੀਟੀ ਖੇਡਣ ਲੱਗੀ – ਜ਼ਿਲਾ ਪ੍ਰਧਾਨ ਅਰੁਣ ਗਿੱਲ

0
286

ਜਗਰਾਉਂ 13  (ਰਛਪਾਲ ਸਿੰਘ ਸ਼ੇਰਪੁਰੀ)    ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਹ ਕਨੇਡਾ, ਅਮਰੀਕਾ ਦੇ ਰਾਜਨੀਤਕ ਲੀਡਰਾਂ ਤੋਂ ਸਿਖਣਾ ਚਾਹੀਦਾ ਹੈ ਆਪਣੇ ਦੇਸ਼ ਦੇ ਲੋਕਾਂ ਪ੍ਰਤੀ ਸੱਚੀ ਹਮਦਰਦੀ, ਪਿਆਰ ਤੇ ਸਤਿਕਾਰ ਮਿਲਣ ਕਰਕੇ ਹਰ ਪੜੇ ਲਿਖੇ ਵਿਅਕਤੀ ਦੀ ਸੋਚ ਆਪਣੇ ਬੱਚਿਆਂ ਨੂੰ ਵਧੀਆ ਦੇਸ਼ਾ ਅੰਦਰ ਭੇਜਨ ਲਈ ਮਜਬੂਰੀ ਵੱਸ ਮਾਣ ਮਹਿਸੂਸ ਕਰਦੇ ਹਨ ਸਾਡੇ ਦੇਸ਼ ਅੰਦਰ ਲੋਕਾਂ ਦੁਆਰਾ ਮਾੜੀ ਮੌਕਾ ਪ੍ਰਸਤ ਸੋਚ ਰਾਹੀਂ ਚੁਣੀਆਂ ਸਰਕਾਰਾਂ ਦੀ ਸੋਚ ਅੱਜ ਚਾਹੇ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਹੁਣ ਗੱਲ ਲੋਕਾਂ ਤੋਂ ਲੁਕੀ ਨਹੀਂ ਰਹੀ ਹੈ ਕਿਸਾਨਾਂ ਨਾਲ ਲੰਮਾ ਸਮਾਂ ਕੇਂਦਰ ਸਰਕਾਰ ਦੁਆਰਾ ਲੁਕਣ ਮੀਟੀ ਖੇਡਣ ਦੀ ਤਰਜ ਤੇ ਹੁਣ ਪੰਜਾਬ ਸਰਕਾਰ ਦੁਆਰਾ ਸਫਾਈ ਕਰਮਚਾਰੀਆਂ ਨਾਲ ਲੁਕਣ ਮੀਟੀ ਖੇਡਣੀ ਸ਼ੁਰੂ ਕਰ ਦਿੱਤੀ ਹੈ ਸਰਕਾਰ ਮੀਟਿੰਗ ਰੱਖ ਲੈਂਦੀ ਹੈ ਪਰ ਫਿਰ ਪਿੱਛੇ ਹਟ ਜਾਂਦੀ ਹੈ ਸਰਕਾਰਾ ਜਿੰਨੀ ਮਰਜ਼ੀ ਲੁਕਣ ਮੀਟੀ ਖੇਡ ਲੈਣ ਆਖਰ ਜਿੱਤ ਤਾਂ ਲੋਕਾਂ ਦੀ ਹੀ ਹੋਣੀ ਹੈ ਉਹ ਚਾਹੇ ਕਿਸਾਨ ਹੋਣ, ਸਫਾਈ ਕਰਮਚਾਰੀ ਹੋਣ ਹੁਣ ਆਮ ਜੰਤਾ ਨੂੰ ਵੀ ਸਰਕਾਰਾਂ ਦੀਆਂ ਚਾਲਾਂ ਸਮਝ ਆਉਣ ਲੱਗ ਗਈਆਂ ਹਨ ਹੁਣ ਜੰਤਾ ਨੇ ਇਕੱਠੇ ਹੋ ਕੇ ਸਰਕਾਰਾਂ ਦੇ ਖਿਲਾਫ ਜੰਗ ਲੜਣ ਦਾ ਐਲਾਨ ਕਰ ਦਿੱਤਾ ਹੈ ਜਿਸ ਕਰਕੇ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਅੰਦਰ ਇਹ ਖੇਡ ਬਹੁਤ ਮਹਿੰਗੀ ਪਵੇਗੀ ਸਫਾਈ ਸੇਵਕ ਯੂਨੀਅਨ ਪੰਜਾਬ ਐਕਸ਼ਨ ਕਮੇਟੀ ਦੁਆਰਾ 9 ਜੂਨ ਦੀ ਰੱਖੀ ਰੈਲੀ ਵਾਲੇ ਦਿਨ ਮੀਟਿੰਗ ਕਰਕੇ ਸਫਾਈ ਕਰਮਚਾਰੀਆਂ ਦੇ ਨੁਮਾਇੰਦਿਆਂ ਵੱਲੋਂ ਰੈਲੀ ਮੁਲਤਵੀ ਕਰ ਦਿੱਤੀ ਗਈ ਸੀ ਹੁਣ 15 ਜੂਨ ਨੂੰ ਰੈਲੀ ਦਿੱਤੀ ਸੀ ਤੇ ਪੰਜਾਬ ਸਰਕਾਰ ਦੁਆਰਾ 16 ਜੂਨ ਨੂੰ ਕੈਬਨਿਟ ਦੀ ਮੀਟਿੰਗ ਰੱਖ ਲਈ ਹੈ  ਜਿਸ ਕਰਕੇ 15 ਜੂਨ ਦੀ ਰੈਲੀ ਅੱਗੇ ਪਾ ਦਿੱਤੀ ਹੈ ਹੁਣ ਸਫਾਈ ਕਰਮਚਾਰੀ 15 ਜੂਨ ਨੂੰ ਆਪਣੇ ਆਪਣੇ ਸ਼ਹਿਰਾਂ ਕਸਬਿਆਂ ਅੰਦਰ ਰੋਸ ਰੈਲੀਆਂ ਕਰਨਗੇ ਜੇਕਰ 16 ਜੂਨ ਨੂੰ ਕੋਈ ਹੱਲ ਨਹੀਂ ਨਿਕਲਦਾ ਤਾਂ 16 ਜੂਨ ਤੋਂ ਬਾਅਦ ਵੱਡੇ ਪੱਧਰ ਤੇ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਵੱਡੀ ਰੈਲੀ ਪਟਿਆਲਾ ਵਿਖੇ ਕੀਤੀ ਜਾਵੇਗੀ ਜ਼ਿਲਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਨਾਲ ਲੁਕਣ ਮੀਟੀ ਖੇਡਣਾ ਬੰਦ ਕਰੇ ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਜੁਆਇੰਟ ਸਕੱਤਰ ਬਲਵੀਰ ਗਿੱਲ ਚੇਅਰਮੈਨ ਰਾਜ ਕੁਮਾਰ ਪ੍ਰਧਾਨ ਗੋਵਰਧਨ ਸੀਵਰੇਜ ਯੂਨੀਅਨ ਪ੍ਰਧਾਨ ਲਖਵੀਰ ਸਿੰਘ ਰਾਜ ਕੁਮਾਰ ਅਤੇ ਸਮੂਹ ਸਫਾਈ ਕਰਮਚਾਰੀ ਅਤੇ ਮਿਉਂਸਪਲ ਕਾਮੇ ਹਾਜਰ ਸਨ

Previous articleਅਚਵੀਰਜ਼ ਪ੍ਰੋਗਰਾਮ’ ਗੁਰਦਾਸਪੁਰ ਵਾਸੀਆਂ ਲਈ ਨਾਯਾਬ ਤੋਹਫਾ-ਸ੍ਰੀ ਸ਼ਮਸ਼ਾਦ ਅਲੀ, ਮੈਾਬਰ ਐਸ.ਐਸ.ਐਸ. ਬੋਰਡ ਪੰਜਾਬ
Next articleਪਿੰਡ ਡੱਲਾ ਚ ਆਏ ਤੂਫ਼ਾਨ ਚ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌਤ

LEAVE A REPLY

Please enter your comment!
Please enter your name here