spot_img
Homeਮਾਝਾਗੁਰਦਾਸਪੁਰਸਰਕਾਰੀ ਸਕੂਲ ਸੋਹੀਆਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ *

ਸਰਕਾਰੀ ਸਕੂਲ ਸੋਹੀਆਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ *

 

*ਕਾਦੀਆਂ 04 ਦਸੰਬਰ (  ਮੁਨੀਰਾ ਸਲਾਮ ਤਾਰੀ ) *

*ਸਿੱਖਿਆ ਮੰਤਰੀ ਪਰਗਟ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਸੋਹੀਆਂ ਬਲਾਕ ਕਾਦੀਆਂ 1 ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਡੀ.ਈ.ਓ. ਸੈਕੰ: ਸੰਧਾਵਾਲੀਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਉੱਚ ਸਿੱਖਿਅਤ ਅਧਿਆਪਕਾਂ ਵੱਲੋਂ ਮਿਆਰੀ ਤੇ ਬਿਹਤਰ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਬਿਹਤਰ ਤੇ ਮਿਆਰੀ ਸਿੱਖਿਆ ਦੇਣ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਕੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਸਹੂਲਤਾਂ ਦਾ ਫ਼ਾਇਦਾ ਲੈਣ। ਇਸ ਮੌਕੇ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਵਿਦਿਆਰਥੀ ਵੱਲੋਂ ਪ੍ਰਭਾਵਸ਼ਾਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਮਿਡਲ ਸਕੂਲ ਇੰਚਾਰਜ ਤਰਪਿੰਦਰਪਾਲ ਸਿੰਘ ਰੰਧਾਵਾ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਬੀ.ਐਨ. ਓ. ਵਿਜੈ ਕੁਮਾਰ, ਸਰਪੰਚ ਲੱਲਾ ਜਸਪਾਲ ਸਿੰਘ , ਸਰਪੰਚ ਸੋਹੀਆਂ ਗੁਰਦੀਪ ਸਿੰਘ , ਸਰਪੰਚ ਮਠੋਲਾ ਲਖਵਿੰਦਰ ਸਿੰਘ , ਸਰਪੰਚ ਮਹਿੰਦਰ ਕੌਰ , ਬੀ.ਪੀ.ਈ.ਓ. ਪਰਲੋਕ ਸਿੰਘ , ਪੋਹਲਾ ਸਿੰਘ , ਤਰਸੇਮ ਸਿੰਘ , ਪ੍ਰਿੰਸੀਪਲ ਲਖਵਿੰਦਰ ਸਿੰਘ , ਪ੍ਰਿੰਸੀਪਲ ਕੰਵਲਜੀਤ ਕੌਰ , ਪ੍ਰਿੰਸੀਪਲ ਰਮੇਸ਼ ਲਾਲ , ਹੈੱਡ ਮਾਸਟਰ ਸਤਿੰਦਰ ਸਿੰਘ ਧਾਲੀਵਾਲ , ਸਟਾਫ਼ ਮੈਂਬਰ ਰਣਜੀਤ ਸਿੰਘ , ਪਰਮਜੀਤ ਸਿੰਘ , ਜਸਬੀਰ ਕੌਰ , ਦਪਿੰਦਰ ਕੌਰ , ਗੁਲਜ਼ਾਰ ਸਿੰਘ , ਸਰਬਜੀਤ ਕੌਰ , ਬਲਰਾਜ ਸਿੰਘ , ਪੜ੍ਹੋ ਪੰਜਾਬ ਟੀਮ ਹਾਜ਼ਰ ਸੀ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments