ਗੰਨੇ ਦੀਆਂ ਕਿਸਮਾਂ ਵਿੱਚ ਵਿਭਿੰਨਤਾ ਲਿਆਉਣ ਲਈ ਅਗਲੇ ਤਿੰਨ ਸਾਲਾ ਦੌਰਾਨ ਬੀਜ ਦਾ ਬਦਲਾਅ ਲਿਆਉਣ ਦੀ ਯੋਜਨਾਬੰਦੀ ਤਿਆਰ : ਗੰਨਾ ਕਮਿਸ਼ਨਰ

0
251

ਗੁਰਦਾਸਪੁਰ, 13 ਜੂਨ  (   ਸਲਾਮ ਤਾਰੀ ) ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅਤੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੇਸ਼ ਕੁਮਾਰ ਕੁਰੀਲ ਜਨਰਲ ਮੈਨੇਜ਼ਰ, ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਸਹਿਯੋਗ ਨਾਲ ਮਿੱਲ ਦੇ ਅਧਿਕਾਰ ਖੇਤਰ ਦੇ ਗੰਨਾ ਕਾਸਤਕਾਰਾਂ ਨਾਲ ਨਵੀਨਤਮ ਤਕਨੀਕਾਂ ਗੰਨਾ ਕਾਸ਼ਤਕਾਰਾਂ ਨਾਲ ਸਾਂਝਿਆਂ ਕਰਨ ਦੇ ਉਦੇਸ਼ ਨਾਲ ਗੰਨਾ ਸ਼ਾਖਾ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਨਵੀਂ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਗੰਨਾ ਕਾਸਤਕਾਰਾਂ ਲਈ ਆਨਲਾਈਨ ਵੈਬੀਨਾਰ ਕਰਵਾਇਆ  ਗਿਆਜਿਸ ਦੀ ਪ੍ਰਧਾਨਗੀ ਡਾ.ਗੁਰਵਿੰਦਰ ਸਿੰਘ ਖਾਲਸਾ ਗੰਨਾ ਕਮਿਸ਼ਨਰ ਪੰਜਾਬ ਨੇ ਕੀਤੀ। ਇਸ ਵੈਬੀਨਾਰ ਦੌਰਾਨ ਡਾ.ਜਗਤਾਰ ਸਿੰਘ ਸੰਘੇੜਾ,ਡਾ. ਕੁਲਦੀਪ ਸਿੰਘ,ਡਾ. ਹਰਪਾਲ ਸਿੰਘ ਰੰਧਾਵਾ ਸਮੂਹ ਗੰਨਾ ਮਾਹਿਰਾਂ ਨੇ ਗਰਮੀ ਰੁੱਤੇ ਗੰਨਾ ਕਾਸਤਕਾਰਾਂ ਨੂੰ ਗੰਨੇ ਦੀ ਫਸਲ ਨਾਲ ਸੰਬੰਧਤ ਸੰਭਾਵਤ ਕੀੜਿਆਂ ਅਤੇ ਬਿਮਾਰੀਆਂ ਅਤੇ ਰੋਕਥਾਮ ਅਤੇ ਹੋਰ ਕਾਸਤਕਾਰੀ ਤਕਨੀਕਾਂ  ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਦੇ ਸੁਆਲਾ ਦੇ ਜੁਆਬ ਦਿੱਤੇ ਵੈਬੀਨਾਰ ਦਾ ਸੰਚਾਲਨ ਡਾ. ਅਮਰੀਕ ਸਿੰਘ  ਸਹਾਇਕ ਗੰਨਾ ਵਿਕਾਸ ਅਫਸਰ ਗੁਰਦਾਸਪੁਰ ਨੇ ਕੀਤਾ। ਅਗਾਂਹਵਧੂ ਗੰਨਾ ਕਾਸ਼ਤਕਾਰ ਗੌਰਵ ਕੁਮਾਰ,ਮਹਿੰਦਰ ਸਿੰਘ ਕੌਂਟਾ ਅਤੇ ਦਿਲਬਾਗ ਸਿੰਘ ਚੀਮਾ ਨੇ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆਵੈਬੀਨਾਰ ਦੌਰਾਨ ਡਾ. ਅਰਵਿੰਦਰਪਾਲ ਸਿੰਘ ਕੈਰੋਂ ਮੁੱਖ ਗੰਨਾ ਵਿਕਾਸ ਅਫਸਰ, ਡਾ.ਪਰਮਿੰਦਰ ਕੁਮਾਰ,ਡਾ. ਗੁਰਪਾਲ ਸਿੰਘ,ਡਾ.ਕਾਰਤਿਕਾ ਖੇਤੀਬਾੜੀ ਵਿਕਾਸ ਅਫਸਰ(ਗੰਨਾ),ਨਵੀਨ ਕੁਮਾਰ,ਰਾਜ ਕਮਲ,ਮਿੱਲ ਦਾ ਸਮੂਹ ਫੀਲਡ ਸਟਾਫ ਸਮੇਤ 100 ਤੋਂ ਵੱਧ ਗੰਨਾ ਕਾਸ਼ਤਕਾਰਾਂ ਅਤੇ ਤਕਨੀਕੀ ਸਟਾਫ ਹਾਜ਼ਰ ਸਨ ਗੰਨਾ ਕਾਸਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਗੰਨੇ ਦੀ ਫਸਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਿੱਚ ਵਾਧਾ ਕਾਰਨ ਲਈ ਜ਼ਰੂਰੀ ਹੈ ਕਿ ਖੇਤੀ ਮਾਹਿਰਾਂ ਵੱਲੋਂ ਕੀਤੀਆ ਸਿਫਾਰਸ਼ਾਂ ਅਨੁਸਾਰ ਗੰਨੇ ਦੀ ਕਾਸਤ ਕਰਨ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਕਿ ਗੰਨੇ ਦੀ ਖੇਤੀ ਨਾਲ ਸੰਬੰਧਤ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਹੈਕਟੇਅਰ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਵੱਖ ਵੱਖ ਸਰੋਤਾਂ ਦੀ ਵਰਤੋਂ ਕਰਦਿਆਂ ਗੰਨੇ ਦੇ ਬੀਜ ਦੀ ਬਦਲਣ ਦਰ ਵਿੱਚ ਵਾਧਾ ਕਰਨ ਲਈ ਪੜਾਅਵਾਰ ਅਗਲੇ 3 ਸਾਲਾ ਦੌਰਾਨ ਸੀ ਉ 0238 ਹੇਠਾਂ ਰਕਬਾ ਘਟਾਇਆ ਜਾਵੇਗਾ। ਉਨਾਂ ਕਿਹਾ ਕਿ ਗੰਨੇ ਦੇ ਮੁੱਲ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਲਦ ਹੀ ਕੋਈ ਫੈਸਲਾ ਲੈ ਲਿਆ ਜਾਵੇਗਾ। ਉਨਾਂ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਆਮਦਨ ਵਧਾਉਣ ਲਈ ਅੰਤਰ ਫਸਲਾਂ ਦੀ ਕਾਸਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਗੰਨਾ ਕਾਸਤਕਾਰਾਂ ਦੀ ਗੰਨੇ ਦੀ ਬਹੁਤਾਤ ਵਾਲੇ ਪਿੰਡਾਂ ਨੂੰ ਨਿਰੰਤਰ ਬਿਜਲੀ ਸਪਲਾਈ ਕਰਨ ਦੀ ਮੰਗ ਬਾਰੇ ਦੱਸਿਆ ਕਿ ਚੇਅਰਮੈਨ ਪੀ ਐਸ ਪੀ ਸੀ ਐਲ ਨੂੰ ਗੰਨੇੇ ਦੀ ਬਹੁਤਾਤ ਕਾਸਤ ਵਾਲੇ ਪਿੰਡਾਂ ਨੂੰ ਗਰਮੀ ਦੀ ਰੁੱਤੇ ਪਾਣੀ ਲਗਾਉਣ ਲਈ ਵਧੇਰੇ ਬਿਜਲੀ ਦੀ ਸਪਲਾਈ ਦੇਣ ਲਈ ਲਿਖਿਆ ਗਿਆ ਹੈ। ਉਨਾਂ ਕਿਹਾ ਕਿ ਗੰਨਾ ਕਾਸਤਕਾਰਾਂ ਨੂੰ ਗੰਨਾ ਕਾਸ਼ਤ ਨਾਲ ਸੰਬੰਧਤ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਉਣ ਲਈ ਸਮੈਮ ਸਕੀਮ ਤਹਿਤ ਪ੍ਰਬੰਧ ਕਰਨ ਲਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ

 

            ਡਾ. ਜਗਤਾਰ ਸਿੰਘ ਸੰਘੇੜਾ ਨੇ ਗਰਮੀ ਰੁੱਤ ਵਿੱਚ ਗੰਨੇ ਦੀ ਫਸਲ ਨੂੰ ਆਉਣ ਵਾਲੀਆ ਸੰਭਾਵਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਈ -ਜੂਨ ਦਾ ਮਹੀਨਾ ਗੰਨੇ ਦੀ ਫਸਲ ਲਈ ਬਹੁਤ ਹੀ ਮਹੱਤਵ ਪੂਰਨ ਹੁੰਦਾ ਹੈ ਅਤੇ ਇਸ ਸਮੇਂ ਗੰਨੇ ਦੀ ਫਸਲ ਦੀ ਸਾਂਭ ਸੰਭਾਲ ਲਈ ਜ਼ਰੂਰੀ ਹੈ ਕਿ ਕੀੜਿਆ ਦੀ ਰਕਥਾਮ ਲਈ ਸਮੇਂ ਸਿਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇਉਨਾਂ ਕਿਹਾ ਕਿ ਗੰਨੇ ਦੀ ਫਸਲ ਵਿੱਚ ਕਿਸੇ ਦੁਕਾਨਦਾਰ ਦੇ ਕਹੇ ਗੈਰਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਨਾਂ ਕਿਹਾ ਕਿ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਕਿ ਤਾਂ ਖੇਤੀ ਮਹਿਰਾਂ ਨਾਲ ਸੰਪਰਕ ਕਰਕੇ ਹੀ ਸਮੱਸਿਆ ਦਾ ਹੱਲ ਕੀਤਾ ਜਾਵੇਡਾ.ਕੁਲਦੀਪ ਸਿੰਘ ਨੇ ਕਿਹਾ ਕਿ ਜੂਨ ਦੇ ਅਖੀਰ ਤੱਕ ਗੰਨੇ ਦੀ ਫਸਲ ਨੂੰ ਖਾਦ ਪਾਉਣ ਦਾ ਕੰਮ ਮੁਕੰਮਲ ਕਰ ਲੈਣਾ ਚਾਹੀਦਾ ਹੈਡਾ. ਹਰਪਾਲ ਸਿੰਘ ਰੰਧਾਵਾ ਨੇ ਗੰਨੇ ਦੀ ਫਸਲ ਵਿੱਚ ਕੀੜਿਆਂ ਦੀ ਰੋਕਥਾਮ ਲਈ ਸਰਬਪੱਖੀ ਕੀਟ ਪ੍ਰਬੰਧ ਤਕਨੀਕ ਅਪਨਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਘੱਟ ਲਾਗਤ ਲਗਾ ਕੇ, ਕੀਟਾਨਾਸ਼ਕਾਂ ਦੀ ਵਰਤੋਂ ਕੀਤਿਆਂ ਬਗੈਰ ,ਕੀੜਿਆਂ ਦੀ ਰੋਖਥਾਮ ਕੀਤੀ ਜਾ ਸਕਦੀ ਹੈ। ਡਾ. ਅਰਵਿੰਦਰ ਪਾਲ ਸਿੰਘ ਕੈਰੋਂ ਨੇ ਦੱਸਿਆ ਕਿ 2 ਫਰਵਰੀ 2021 ਤੱਕ ਗੰਨਾ ਕਾਸਤਕਾਰਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਗੰਨਾ ਕਾਸਤਕਾਰਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ ਅਤੇ ਨੇੜ ਭਵਿੱਖ ਵਿੱਚ ਬਾਕੀ ਰਾਸ਼ੀ ਵੀ ਦੇ ਦਿੱਤੀ ਜਾਵੇਗੀਅਗਾਂਹਵਧੂ ਗੰਨਾ ਕਾਸ਼ਤਕਾਰ ਮਹਿੰਦਰ ਸਿੰਘ ਕੌਂਟਾ,ਗੌਰਵ ਕੁਮਾਰ ਅਤੇ ਦਿਲਬਾਗ ਸਿੰਘ ਚੀਮਾ  ਨੇ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਕਾਸ਼ਤ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈਉਨਾਂ ਗੰਨਾ ਸ਼ਾਖਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਲਗਾਏ ਜਾ ਆਨਲਾਈਨ ਵੈਬੀਨਾਰਾਂ ਲਈ ਮੁਬਾਰਕਬਾਦ ਵੀ ਦਿੱਤੀ

Previous articleਬਾਪੂ ਸਰਦੂਲ ਸਿੰਘ ਨਾਲ ਬਿਕਰਮਜੀਤ ਸਿੰਘ ਮਜੀਠੀਆ ਨੇ ਦੁੱਖ ਸਾਂਝਾ ਕੀਤਾ।
Next articleਅਚਵੀਰਜ਼ ਪ੍ਰੋਗਰਾਮ’ ਗੁਰਦਾਸਪੁਰ ਵਾਸੀਆਂ ਲਈ ਨਾਯਾਬ ਤੋਹਫਾ-ਸ੍ਰੀ ਸ਼ਮਸ਼ਾਦ ਅਲੀ, ਮੈਾਬਰ ਐਸ.ਐਸ.ਐਸ. ਬੋਰਡ ਪੰਜਾਬ
Editor-in-chief at Salam News Punjab

LEAVE A REPLY

Please enter your comment!
Please enter your name here