spot_img
Homeਮਾਝਾਗੁਰਦਾਸਪੁਰਜਾਗਰੂਕਤਾ ਅਤੇ ਸਾਵਧਾਨੀ ਵਰਤ ਕੇ ਏਡਜ਼ ਤੋਂ ਬਚਿਆ ਜਾ ਸਕਦਾ - ਐੱਸ.ਐੱਮ.ਓ....

ਜਾਗਰੂਕਤਾ ਅਤੇ ਸਾਵਧਾਨੀ ਵਰਤ ਕੇ ਏਡਜ਼ ਤੋਂ ਬਚਿਆ ਜਾ ਸਕਦਾ – ਐੱਸ.ਐੱਮ.ਓ. ਡਾ. ਵਿਕਰਮਜੀਤ ਸਿੰਘ

ਬਟਾਲਾ, 1 ਦਸੰਬਰ ( ਮੁਨੀਰਾ ਸਲਾਮ ਤਾਰੀ) – ਅੱਜ ਵਿਸ਼ਵ ਏਡਜ਼ ਦਿਵਸ `ਤੇ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪੀ.ਐੱਚ.ਸੀ. ਭੁੱਲਰ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਦਵਾਈ ਲੈਣ ਪਹੁੰਚੇ ਮਰੀਜਾਂ ਨੂੰ ਏਡਜ਼ ਤੋਂ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਵਿਕਰਮਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ `ਚ ਕਿਸੇ ਵੀ ਬਿਮਾਰੀ ਨਾਲ ਲੜਨ ਲਈ ਜਾਗਰੂਕਤਾ ਇਕ ਬਹੁਤ ਵੱਡਾ ਸਾਧਨ ਹੈ ਅਤੇ ਜਾਗਰੂਕਤਾ ਨਾਲ ਹੀ ਕਈ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਡਾ. ਵਿਕਰਮਜੀਤ ਸਿੰਘ ਨੇ ਦੱਸਿਆ ਕਿ ਏਡਜ਼ ਦਾ ਪਹਿਲਾ ਕੇਸ 80 ਦੇ ਦਹਾਕੇ ਵਿੱਚ ਅਫਰੀਕਾ ਵਿੱਚ ਅਤੇ ਬਾਅਦ ਵਿੱਚ ਅਮਰੀਕਾ ਵਿੱਚ ਪ੍ਰਗਟ ਹੋਇਆ ਸੀ। ਅੱਜ ਇੱਕ ਵੱਡੀ ਸਿਹਤ ਸਮੱਸਿਆ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਸੇਫ ਦੇ ਅਨੁਸਾਰ ਦੁਨੀਆ ਭਰ ਵਿੱਚ 36.9 ਮਿਲੀਅਨ ਲੋਕ ਅਤੇ ਭਾਰਤ ਵਿੱਚ 16 ਲੱਖ ਲੋਕ ਏਡਜ਼ ਦੇ ਸ਼ਿਕਾਰ ਹਨ। ਇਹ ਬਿਮਾਰੀ ਇੱਕ ਵਾਇਰਸ ਕਾਰਨ ਹੁੰਦੀ ਹੈ ਜੋ ਸਰੀਰ ਦੇ ਰਸ, ਲਾਰ (ਖੂਨ ਦੇ ਵੀਰਜ) ਆਦਿ ਰਾਹੀਂ ਸਾਡੇ ਸਰੀਰ ਵਿੱਚ ਫੈਲਦਾ ਹੈ। ਜਿਵੇਂ ਕਿ ਅਸੁਰੱਖਿਅਤ ਸੰਭੋਗ, ਦੂਸ਼ਿ਼ਤ ਸੂਈਆਂ ਦੀ ਵਰਤੋਂ ਕਰਨਾ ਜਾਂ ਦੂਸ਼ਿ਼ਤ ਖੂਨ ਚੜ੍ਹਾਉਣਾ, ਇਸ ਤੋਂ ਇਲਾਵਾ ਜੇਕਰ ਮਾਂ ਨੂੰ ਇਹ ਹੋਵੇ ਤਾਂ ਉਸ ਦੇ ਅਣਜੰਮੇ ਬੱਚੇ ਨੂੰ ਵੀ ਏਡਜ਼ ਹੋ ਸਕਦਾ ਹੈ। ਅਜੇ ਤੱਕ ਇਸ ਦੀ ਕੋਈ ਪ੍ਰਮਾਣਿਕ ਦਵਾਈ ਨਹੀਂ ਹੈ ਪਰ ਫਿਰ ਵੀ ਕੋਈ ਵੀ ਮਰੀਜ਼ ਏ.ਆਰ.ਟੀ. ਸੈਂਟਰ ਵਿੱਚ ਜਾ ਕੇ ਮੁਫ਼ਤ ਇਲਾਜ ਕਰਵਾ ਸਕਦਾ ਹੈ, ਜਿਸ ਕਾਰਨ ਉਸ ਦੀ ਉਮਰ ਕਈ ਸਾਲ ਹੋਰ ਵਧ ਜਾਂਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਹਰ ਸਰਕਾਰੀ ਹਸਪਤਾਲ ਵਿੱਚ ਸਥਿਤ ਆਈ.ਸੀ.ਟੀ.ਸੀ. ਸੈਂਟਰ ਵਿੱਚ ਜਾ ਕੇ ਸਲਾਹ-ਮਸ਼ਵਰੇ ਦੇ ਨਾਲ-ਨਾਲ ਆਪਣਾ ਟੈਸਟ ਵੀ ਕਰਵਾਇਆ ਜਾਵੇ ਅਤੇ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕਰਵਾਇਆ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments