spot_img
Homeਮਾਝਾਗੁਰਦਾਸਪੁਰਕੇਂਦਰੀ ਵਿਦਿਆਲਾ ਸ਼ਿਕਾਰ ਮਾਛੀਆਂ ਦੇ ਵਿਦਿਆਰਥੀਆਂ ਨੇ ਬੀ.ਐਸ.ਐਫ ਵਲੋਂ ਲਗਾਈ ਹਥਿਆਰਾਂ ਦੀ...

ਕੇਂਦਰੀ ਵਿਦਿਆਲਾ ਸ਼ਿਕਾਰ ਮਾਛੀਆਂ ਦੇ ਵਿਦਿਆਰਥੀਆਂ ਨੇ ਬੀ.ਐਸ.ਐਫ ਵਲੋਂ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ ਵੇਖੀ

ਸ਼ਿਕਾਰ ਮਾਛੀਆਂ (ਗੁਰਦਾਸਪੁਰ) , 1 ਦਸੰਬਰ  ( ਮੁਨੀਰਾ ਸਲਾਮ ਤਾਰੀ)  ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਵਲੋਂ ਆਪਣੇ ਮਨਾਏ ਜਾ ਰਹੇ 57ਵੇਂ ਸਥਾਪਨਾ ਦਿਵਸ ਤਹਿਤ ਅੱਜ ਬੀ.ਐਸ.ਐਫ ਵਲੋਂ ਹਥਿਆਰਾਂ ਦੀ ਲਗਾਈ ਪ੍ਰਦਰਸ਼ਨੀ ਵੇਖਣ ਲਈ ਕੇਂਦਰੀ ਵਿਦਿਆਲਾ ਸ਼ਿਕਾਰ ਮਾਛੀਆਂ ਦੇ ਵਿਦਿਆਰਥੀਆਂ ਪੁਹੰਚੇ

                  ਬੀ.ਐਸ.ਐਫ ਵਲੋਂ ਮਨਾਏ ਜਾ ਰਹੇ ਸਥਾਪਨਾ ਦਿਵਸ ਸਬੰਧੀ 89ਵੀਂ ਬਟਾਲੀਅਨ ਬੀ.ਐਸ.ਐਫ ਸ਼ਿਕਾਰ ਮਾਛੀਆਂ ਦੇ ਕਮਾਂਡੈਂਟ ਪ੍ਰਦੀਪ ਕੁਮਾਰ ਨੇ ਦੱਸਿਆ ਕਿ  ਵਿਦਿਆਰਥੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਅਤੇ ਦੇਸ਼ ਲਈ ਸੇਵਾ ਕਰਨ ਲਈ ਫੌਜ ਵਿਚ ਭਰਤੀ ਹੋਣ ਦਾ ਜ਼ਜਬਾ ਪੈਦਾ ਕਰਨ ਦੇ ਮੰਤਵ ਨਾਲ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਅੱਜ ਵਿਦਿਆਰਥੀਆਂ ਨੂੰ ਇਥੇ ਸੱਦਣ ਦਾ ਮੁੱਖ ਮਕਸਦ ਉਨਾਂ ਵਿਚ ਦੇਸ਼ ਦੀ ਸੇਵਾ ਪੈਦਾ ਕਰਨਾ ਹੈ ਤਾਂ ਜੋ ਉਹ ਵੀ ਵੱਡੇ ਹੋ ਕੇ ਦੇਸ਼ ਦੀ ਸੇਵਾ ਲਈ ਅੱਗੇ ਆਉਣ

                        ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵਲੋਂ ਦਰਸ਼ਨ ਸਥਲ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਵੀ ਗਏ। ਇਥੇ ਮਥਨ ਸਿੰਘ, ਡਿਪਟੀ ਕਮਾਂਡੈਂਟ 185 ਬਟਾਲੀਅਨ ਤੇ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments