Home ਗੁਰਦਾਸਪੁਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਘਰ ਦੀਆਂ ਸੰਗਤਾਂ ਲਈ ਗੁਰਇਕਬਾਲ ਸਿੰਘ...

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਘਰ ਦੀਆਂ ਸੰਗਤਾਂ ਲਈ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਚ ਹਲਕੇ ਦੀ ਸੰਗਤ ਨੇ ਭੇਜੀ ਰਸਦ

180
0

 

ਕਾਦੀਆਂ 13 ਜੂਨ (ਸਲਾਮ ਤਾਰੀ )ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਜ਼ਿਲ੍ਹਾ ਪ੍ਰਧਾਨ ਸ ਗੁਰਬਚਨ ਸਿੰਘ ਬੱਬੇਹਾਲੀ ਦੇ ਦਿਸ਼ਾ ਨਿਰਦੇਸ਼ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਧਕ ਸਕੱਤਰ ਪੀ ਏ ਸੀ ਮੈਂਬਰ ਸਰਦਾਰ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿਚ ਹਲਕਾ ਕਾਦੀਆਂ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਘਰ ਦੀਆਂ ਸੰਗਤਾਂ ਲਈ 200 ਟੀਨ ਘਿਓ ਤੇ 50 ਬੋਰੀਆਂ ਖੰਡ ਦੀ ਰਸਦ ਭੇਜੀ ਗਈ ।ਇਸ ਦੌਰਾਨ ਇਕੱਤਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਤੇ ਸੰਗਤਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਰਸਦ ਸਮੇਤ ਗੱਡੀਆਂ ਨੂੰ ਰਵਾਨਾ ਕੀਤਾ ਗਿਆ ।ਗੱਲਬਾਤ ਕਰਦੇ ਹੋਏ ਮਾਹਲ ਨੇ ਕਿਹਾ ਕਿ ਹਲਕਾ ਕਾਦੀਆਂ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਜ ਇਹ ਉਪਰਾਲਾ ਕੀਤਾ ਗਿਆ।ਅਤੇ ਨਾਲ ਹੀ ਪਾਰਟੀ ਦੀ ਚਡ਼੍ਹਦੀ ਕਲਾ ਲਈ ਅਰਦਾਸ ਕੀਤੀ ਗਈ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਲੀਡਰ ਜਥੇਦਾਰ ਜਰਨੈਲ ਸਿੰਘ ਮਾਹਲ ,ਚੇਅਰਮੈਨ ਕੰਵਲਜੀਤ ਸਿੰਘ, ਚੇਅਰਮੈਨ ਮੋਤੀ ਭਾਟੀਆ ਕਾਹਨੂੰਵਾਨ , ਕਸ਼ਮੀਰ ਸਿੰਘ ਸਿੰਘਪੁਰਾ, ਗਿਆਨ ਸਿੰਘ ਲੇਹਲ, ਤਰਲੋਕ ਸਿੰਘ ਲੇਹਲ ,ਪਿਆਰਾ ਸਿੰਘ ,,ਕਸ਼ਮੀਰ ਸਿੰਘ ਲੇਹਲ, ਮਹਿੰਦਰ ਸਿੰਘ, ਰਤਨ ਸਿੰਘ ਕਾਹਲਵਾਂ’ ਕੁਲਦੀਪ ਸਿੰਘ ਕਾਹਲਵਾਂ’ ਜੋਗਿੰਦਰ ਸਿੰਘ ਭੰਗਵਾਂ, ਮਿੰਟਾ ਚਾਹਲ ਕਾਦੀਆਂ, ਹਰਪ੍ਰੀਤ ਸਿੰਘ ਮਾਹਲ ਕੌਂਸਲਰ, ਗੁਰਦਿਲਬਾਗ ਸਿੰਘ ਕੌਂਸਲਰ, ਪਰਗਟ ਸਿੰਘ ਬੱਲ, ਰਾਜ ਕੁਮਾਰ ਜੀਟਰ, ਜਗਰੂਪ ਸਿੰਘ ਜੇਪੀ, ਗੁਰਬੀਰ ਸਿੰਘ ਭੰਗਵਾਂ ,ਪ੍ਰਧਾਨ ਸਤਨਾਮ ਸਿੰਘ ਬੇਰੀ, ਲਖਵਿੰਦਰ ਸਿੰਘ ਸੋਨੂੰ ਬਾਜਵਾ, ਸਾਬਕਾ ਕੌਂਸਲਰ ਵਿਜੇ ਕੁਮਾਰ ਸਮੇਤ ਅਕਾਲੀ ਆਗੂ ਤੇ ਵਰਕਰ ਤੇ ਸਮੂਹ ਸੰਗਤ ਹਾਜ਼ਰ ਸੀ ।

 

 

Previous articleਆਟੋ – ਮੋਬਾਈਲ ਇੰਜੀਨਿਅਰਿੰਗ  ਦੇ ਤੀਸਰੇ ਸਮੈਸਟਰ ’ਚ ਰਾਕੇਸ਼ ਕੁਮਾਰ  ਅਤੇ ਪੰਜਵੇਂ ’ਚ ਕਿਰਣਦੀਪ ਚੰਦਰ ਅੱਵਲ
Next articleਬਾਪੂ ਸਰਦੂਲ ਸਿੰਘ ਨਾਲ ਬਿਕਰਮਜੀਤ ਸਿੰਘ ਮਜੀਠੀਆ ਨੇ ਦੁੱਖ ਸਾਂਝਾ ਕੀਤਾ।
Editor at Salam News Punjab

LEAVE A REPLY

Please enter your comment!
Please enter your name here