spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਬੇਰੁਜ਼ਗਾਰ ਨੋਜਵਾਨਾਂ ਲਈ ਬਣਿਆ ਰਾਹ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਬੇਰੁਜ਼ਗਾਰ ਨੋਜਵਾਨਾਂ ਲਈ ਬਣਿਆ ਰਾਹ ਦਿਸੇਰਾ ਪਲੇਸਮੈਂਟ ਕੈਂਪ ਵਿੱਚ 78 ਪ੍ਰਾਰਥੀ ਚੁਣੇ ਗਏ

ਗੁਰਦਾਸਪੁਰ, 30 ਨਵੰਬਰ ( ਮੁਨੀਰਾ ਸਲਾਮ ਤਾਰੀ) ਪੰਜਾਬ ਸਰਕਾਰ  ਘਰ –ਘਰ ਰੋਜ਼ਗਾਰ  ਸਕੀਮ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ  ਕਮਰਾ ਨੰ: 217 , ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ , ਗੁਰਦਾਸਪੁਰ ਵਿਖੇ ਪਲੇਸਮੈਂਟ ਕੈਂਪ ਲਗਾਇਆ । ਇਸ ਮੇਲੇ ਵਿੱਚ ਵਾਹੋ ਸਮਾਰਟ ਸਲੂਸ਼ਨ, ਕੁਇੱਕਰ  ਐਚ ਆਰ ਗਰੁੱਪ ਪ੍ਰਾਈਵੇਟ ਲਿਮਟਿਡ ਕੰਪਨੀਆਂ ਵਲੋਂ ਸ਼ਿਰਕਤ ਕੀਤੀ ਗਈ । ਕੰਪਨੀ ਵਲੋਂ ਸੋਸ਼ਲ ਮੀਡੀਆ ਮਾਰਕਿੰਟਗ , ਸੇਲਜ ਐਗਜੈਕਟਿਵ ਮੈਨੇਜਰ , ਸੀਈਓ ਟੈਲੀਕਾਲਰ , ਆਫਿਸ ਕੁਆਰਡੀਨੇਟਰ , ਬਿਜਨੈਸ ਡਿਵਲਪਮੈਂਟ ਮੈਨੇਜਰ , ਗਰਾਫਿਕ ਡਿਜਾਈਨਰ ,ਸੇਲਜ਼ ਐਗਜੈਕਟਿਵ ਮਾਰਕਿੰਟਗ ਐਗਜੈਕਟਿਵ  ਸਕਿਊਰਟੀ ਸੁਪਵਾਈਜਰ  ਸੀਐਨਸੀ  / ਵੀਐਮਸੀ ਅਪਰੇਟਰ ਐਂਡ ਕੰਪਿਊਟਰ ਅਪਰੇਟਰ  ਦੀ ਭਰਤੀ ਲਈ ਕੰਪਨੀਆਂ ਦੇ ਅਧਿਕਾਰੀ ਪਲੇਸਮੈਂਟ ਕੈਂਪ ਵਿੱਚ ਹਾਜ਼ਰ ਹੋਏ । ਕੰਪਨੀਆਂ ਵਲੋਂ ਦਸਵੀਂ ਬੀਟੈਕ ( ਮਕੈਨੀਕਲ/ਸਿਵਲ), ਗਰੇਜਏਸ਼ਨ ਅਤੇ ਪੋਸਟ ਗਰੇਜਏਸ਼ਨ  ਪ੍ਰਾਰਥੀਆਂ ਨੂੰ ਇੰਟਰਵਿਊ ਉਪਰੰਤ ਚੋਣ ਕੀਤੀ ਗਈ 

ਪਰਸ਼ੋਤਰਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ 96 ਪ੍ਰਾਰਥੀ ਹਾਜ਼ਰ ਹੋਏ । ਕੰਪਨੀ ਦੇ ਨੁਮਾਇੰਦਿਆਂ ਵਲੋਂ ਪਲੇਸਮੈਂਟ ਕੈਂਪ ਵਿੱਚ ਹਾਜ਼ਰ ਹੋਏ ਪ੍ਰਾਰਥੀ ਦੀ ਇਟਰਵਿਊ ਲੈਣ ਉਪਰੰਤ ਕੁੱਲ 78 ਪ੍ਰਾਰਥੀ ਦੀ ਚੋਣ ਕੀਤੀ ਗਈ । ਚੁਣੇ ਗਏ ਪ੍ਰਾਰਥੀ ਨੂੰ ਮੋਕੇ ਤੇ ਪਰਸ਼ੋਤਮ  ਸਿੰਘ ਜ਼ਿਲ੍ਹਾ ਰੋਜ਼ਗਾਰ  ਜਰਨੇਸ਼ਨ ਤੇ ਟ੍ਰੇਨਿੰਗ ਅਫ਼ਸਰ ਅਤੇ ਪਰਮਿੰਦਰ ਸਿੰਘ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਗੁਰਦਾਸਪੁਰ ਵੱਲੋਂ ਮੌਕੇ ਤੇ ਆਫਰ ਲੈਟਰ ਵੰਡੇ ਗਏ । ਕੰਪਨੀ ਦੇ ਨੁਮਾਇਦਿਆਂ ਨੇ ਦੱਸਿਆ ਕਿ ਚੁਣੇ ਗੲ ਪ੍ਰਾਰਥੀ ਵਿੱਚੋਂ 17 ਪ੍ਰਾਰਥੀਆਂ ਨੂੰ 20000 ਤੋਂ ਵੱਧ ਤਨਖਾਹ ਮੁਹੱਈਆ ਕਰਵਾਈ ਜਾਵੇਗੀ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments