21 ਨਵੰਬਰ ਤੋਂ ਲੈਕੇ 04 ਦਸੰਬਰ 2021 ਤੱਕ ਨਸਬੰਦੀ ਪੰਦਰਵਾੜਾ ਜ਼ਿਲੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਤੇ ਮਨਾਇਆ ਜਾ ਰਿਹਾ ਹੈ

0
256

 

ਗੁਰਦਾਸਪੁਰ, 26 ਨਵੰਬਰ (ਮੁਨੀਰਾ ਸਲਾਮ ਤਾਰੀ )ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਸਿਵਲ  ਸਰਜਨ,ਗੁਰਦਾਸਪੁਰ ਡਾ.ਵਿਜੈ ਕੁਮਾਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 21 ਨਵੰਬਰ 2021 ਤੋਂ ਲੈਕੇ 04 ਦਸੰਬਰ 2021 ਤੱਕ ਨਸਬੰਦੀ ਪੰਦਰਵਾੜਾ ਜ਼ਿਲੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਤੇ ਮਨਾਇਆ ਜਾ ਰਿਹਾ ਹੈ।

                         ਇਸ ਪੰਦਰਵਾੜਾ ਦੇ ਦਿੱਤੇ ਥੀਮ  ਪੁਰਸ਼ਾ ਨੇ ਪਰਿਵਾਰ ਨਿਯੋਜਨ ਅਪਣਾਇ, ਸੁੱਖੀ ਪਰਿਵਾਰ ਦਾ ਅਧਾਰ ਬਣਾਇਆ ਤਹਿਤ ਪਰਿਵਾਰ ਨਿਯੋਜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।

                         21 ਨਵੰਬਰ ਤੋਂ 27 ਨਵੰਬਰ ਤੱਕ ਏ.ਐਨ.ਐਮ ਅਤੇ ਆਸਾ ਵਰਕਰਾਂ ਵੱਲੋਂ  ਉਹਨਾਂ ਜੋੜਿਆਂ ਦਾ ਸਰਵੇਖਣ ਕੀਤਾ ਗਿਆ ਜਿਨ੍ਹਾ ਦਾ ਪਰਿਵਾਰ ਅੱਗੇ ਵਧਾਉਣ ਦਾ ਇਰਾਦਾ ਨਹੀ। ਉਹਨ੍ਹਾਂ ਨੂੰ ਉਤਸਾਹਿਤ ਕਰਕੇ ਨਸਬੰਦੀ ਅਪਰੇਸ਼ਨ ਕਰਵਾਉਣ ਲਈ ਤਿਆਰ ਕੀਤਾ ਜਾਵੇਗਾ। ਮਿਤੀ 28 ਨਵੰਬਰ ਤੋਂ 04 ਦਸੰਬਰ ਤੱਕ ਵੱਖ-ਵੱਖ ਬਲਾਕਾਂ ਵਿੱਚ ਨਸਬੰਦੀ ਅਪਰੇਸ਼ਨ ਕਰਾਉਣ ਦੇ ਕੈਂਪ ਲਗਾਏ ਜਾਣਗੇ।

                      ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਗੁਰਦਾਸਪੁਰ ਡਾ.ਚੇਤਨਾ ਨੇ ਦੱਸਿਆ ਕਿ ਚੀਰਾ ਰਹਿਤ ਅਪਰੇਸ਼ਨ ਕਰਨ ਲਈ ਸਿਰਫ 10 ਮਿੰਟ ਲਗਦੇ ਹਨ।ਇਸ ਅਪਰੇਸ਼ਨ ਵਿੱਚ ਕੋਈ ਚੀਰਾ ਜਾਂ ਟਾਂਕਾ ਨਹੀ ਲਗਾਇਆ ਜਾਂਦਾ । ਇਹ ਅਪਰੇਸ਼ਨ ਔਰਤਾਂ ਦੇ ਅਪਰੇਸਨਾਂ ਨਾਲੋ ਸੋਖਾ ਹੈ।ਅਪਰੇਸ਼ਨ ਕਰਾਉਣ ਉਪਰੰਤ ਅੱਧੇ ਘੰਟੇ ਬਾਅਦ ਆਪਣੇ ਘਰ ਖੁਦ ਚਲਕੇ ਜਾ ਸਕਦਾ ਹੈ।ਅਤੇ ਮਰਦਾਨਾ ਤਾਕਤ ਪਹਿਲਾਂ ਵਾਗ ਹੀ ਬਣੀ ਰਹਿੰਦੀ ਹੈ।

                     ਡਾ.ਕਮਲਦੀਪ ਕੌਰ ਨੇ ਦੱਸਿਆ ਕਿ ਨਸਬੰਦੀ ਅਪਰੇਸ਼ਨ ਕਰਾਉਣ ਵਾਲੇ ਨੂੰ ਪੰਜਾਬ ਸਰਕਾਰ ਵੱਲੋਂ 1100 ਰੁਪਏ ਮੋਟੀਵੇਟ ਕਰਨ ਵਾਲੇ ਨੂੰ 200 ਰੁਪਏ ਦਿੱਤੇ ਜਾਂਦੇ ਹਨ।

               ਇਸ ਸਮੇਂ ਸੁਮਿੰਦਰ ਕੌਰ ਘੁੰਮਣ,ਮੈਟਰਨ, ਸ੍ਰੀਮਤੀ ਸੋਮਾ ਦੇਵੀ ਨਰਸਿੰਗ ਸਿਸਟਰ,  ਡਿਪਟੀ ਮਾਸ ਮੀਡੀਆ ਅਫਸਰ ਸ੍ਰੀ ਅਮਰਜੀਤ ਸਿੰਘ ਦਾਲਮ ਅਤੇ ਸਮੂਹ ਸਟਾਫ ਆਦਿ ਹਾਜ਼ਰ ਸੀ।

Previous articleਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਖਾਦਾਂ ਤੇ ਸਪਰੇਅ ਦੀ ਸੁਚੱਜੀ ਵਰਤੋਂ ਕਰਨ ਲਈ ਜਾਗਰੂਕਤਾ ਸਮਾਗਮ
Next articleਕਿਸਾਨ ਆਪਣੀ ਜ਼ਮੀਨ ਵਿਚੋਂ ਰੇਤ ਖੁਦ ਨਹੀਂ ਕੱਢ ਸਕਦੇ – ਡਿਪਟੀ ਕਮਿਸ਼ਨਰ
Editor-in-chief at Salam News Punjab

LEAVE A REPLY

Please enter your comment!
Please enter your name here