spot_img
Homeਮਾਝਾਗੁਰਦਾਸਪੁਰਵਿਗਿਆਨ ਮੇਲਾ ਕਰਵਾਇਆ ਗਿਆ

ਵਿਗਿਆਨ ਮੇਲਾ ਕਰਵਾਇਆ ਗਿਆ

ਕਾਦੀਆ 26 ਨਵੰਬਰ (ਮੁਨੀਰਾ ਸਲਾਮ ਤਾਰੀ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਅਤੇ ਡੀ. ਐਮ. ਸਾਇੰਸ ਸ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲੇ ਦੇ 19 ਬਲਾਕਾਂ ਦੀ ਭਾਗੀਦਾਰੀ ਦੁਆਰਾ ਦੁਆਰਾ ਜ਼ਿਲ੍ਹਾ- ਪੱਧਰੀ ਵਿਗਿਆਨ ਮੇਲਾ ਕਰਵਾਇਆ ਗਿਆ। ਇਸ ਸਾਇੰਸ ਪ੍ਰਦਰਸ਼ਨੀ (ਛੇਵੀਂ ਤੋਂ ਅੱਠਵੀਂ ਜਮਾਤ) ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਬਲਾਕ ਕਾਦੀਆਂ-1 ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਬਲਾਕ ਕਾਦੀਆਂ -1 ਦੇ ਸ.ਸ.ਸ.ਸ. ਡੱਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਦਾ ਸਿਹਰਾ ਪ੍ਰਿੰਸੀਪਲ ਕੰਵਲਜੀਤ ਕੌਰ ਡੱਲਾ,ਬੀ ਐਨ ਓ ਵਿਜੈ ਕੁਮਾਰ ਬਲਾਕ ਕਾਦੀਆਂ-1 ਨੂੰ ਜਾਂਦਾ ਹੈ, ਜਿੰਨਾ ਦੀ ਯੋਗ ਅਗਵਾਈ ਸਦਕਾ ਵਿਦਿਆਰਥੀਆਂ ਨੇ ਇਹ ਮੁਕਾਮ ਹਾਸਲ ਕੀਤਾ। ਮੈਡਮ ਨਵਦੀਪ ਨੀਤੂ, ਡਿੰਪਲ ਅਤੇ ਅਮਿਤਾ ਬਾਲਾ ਦੀ ਮਿਹਨਤ ਸਦਕਾ ਵਿਦਿਆਰਥੀ ਸਫਲਤਾ ਨੂੰ ਸਰ‌ਅੰਜਾਮ ਦੇ ਸਕੇ।ਬੀ ਐਨ ਓ ਵਿਜੈ ਕੁਮਾਰ ਨੇ ਬੀ ਐਮ ਸਾਇੰਸ ਸਤਿੰਦਰ ਪਾਲ ਸਿੰਘ ਨੂੰ ਬੱਚਿਆਂ ਪ੍ਰਤੀ ਕੀਤੀ ਮਿਹਨਤ ਲਈ ਵਧਾਈ ਦਿੱਤੀ ਅਤੇ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਨਾ ਕੀਤੀ। ਇਸ ਸਮੇਂ ਸਮੂਹ ਬੀ ਐਮ ਦਾ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਨੇ ਬਲਾਕ ਕਾਦੀਆਂ-1 ਨੂੰ ਉਪਰ ਚੁੱਕਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments