spot_img
Homeਮਾਝਾਗੁਰਦਾਸਪੁਰਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਡਰਾਈਵਰ ਦੀ ਹਾਰਟ ਅਟੈਕ ਕਾਰਨ ਹੋਇਆ...

ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਡਰਾਈਵਰ ਦੀ ਹਾਰਟ ਅਟੈਕ ਕਾਰਨ ਹੋਇਆ ਦੇਹਾਂਤ

ਕਾਦੀਆਂ 12 ਜੂਨ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਡਰਾਈਵਰ ਦਲਜੀਤ ਸਿੰਘ (55) ਪੁੱਤਰ ਸਰਦੂਲ ਸਿੰਘ ਵਾਸੀ ਚਾਰਾ ਮੰਡੀ ਕਾਦੀਆਂ ਦਾ ਬੀਤੀ ਰਾਤ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ ਪ੍ਰਤਾਪ ਸਿੰਘ ਬਾਜਵਾ ਦੀ ਚੰਡੀਗੜ ਸਿੱਥਤ ਕੋਠੀ ਚ ਹੋਇਆ। ਅੱਜ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀਗੜ ਤੋਂ ਕਾਦੀਆਂ ਲਿਆਂਦੀ ਗਈ। ਉਨ੍ਹਾਂ ਦੇ ਦੇਹਾਂਤ ਤੇ ਪ੍ਰਤਾਪ ਸਿੰਘ ਬਾਜਵਾ, ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਸ਼੍ਰੀਮਤਿ ਚਰਨਜੀਤ ਕੌਰ ਬਾਜਵਾ, ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ਼੍ਰੀਹਰਗੋਬਿੰਦਪੁਰ ਨੇ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਆਗੂਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੇ ਪਹੁੰਚਕੇ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਸਥਾਨਕ ਸ਼ਮਸ਼ਾਨਘਾਟ ਚ ਕਰ ਦਿੱਤਾ ਗਿਆ। ਇੱਸ ਮੋਕੇ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪਹੁੰਚਕੇ ਸ਼ਰਧਾਂਜਲੀ ਭੇਂਟ ਕੀਤੀ। ਇੱਸ ਮੋਕੇ ਤੇ ਚੌਧਰੀ ਅਬਦੁਲ ਵਾਸੇ ਕੌਂਸਲਰ, ਮਨਸੂਰ ਅਹਿਮਦ ਚੀਮਾਂ ਸਾਬਕਾ ਕੌਂਸਲਰ, ਬਲਵਿੰਦਰ ਸਿੰਘ ਮਿੰਟੂ ਬਾਜਵਾ ਪੀਏ, ਜਸਬੀਰ ਸਿੰਘ ਢੀਂਢਸਾ ਚੇਅਰਮੈਨ ਮਾਕਰੀਟ ਕਮੇਟੀ ਕਾਹਨੂੰਵਾਨ, ਰਾਜੂ ਮਾਲਿਆ ਚੇਅਰਮੈਨ ਮਾਰਕੀਟ ਕਮੇਟੀ ਕਾਦੀਆਂ,ਨਰਿੰਦਰ ਭਾਟੀਆ, ਜਤਿੰਦਰ ਕੁਮਾਰ ਜਾਗਾ ਐਮ ਸੀ, ਐਸ ਐਚ ਉ ਬਲਕਾਰ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ ਸਲਾਹਪੁਰ, ਭੁੂਪਿੰਦਰ ਸਿੰਘ ਵਿਟੀ ਮੈੰਬਰ ਐਸ ਐਸ ਬੋਰਡ, ਗੁਲਸ਼ਨ ਭਾਟੀਆ, ਰਾਜਬੀਰ ਸਿੰਘ ਕਾਹਲੋਂ ਪੀ ਏ, ਸਰਪੰਚ ਜਸਬੀਰ ਸਿੰਘ, ਪਰਸ਼ੋਤਮ ਕੌਂਸਲਰ ਸਮੇਤ ਵੱਡੀ ਗਿਣਤੀ ਚ ਲੋਕਾਂ ਨੇ ਦਲਜੀਤ ਸਿੰਘ ਦੇ ਦੇਹਾਂਤ ਤੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਆਪਣੇ ਪਿਛੇ ਪਤਨੀ ਤੋਂ ਇਲਾਵਾ ਦੋ ਬੇਟੇ ਛੱਡ ਗਏ ਹਨ। ਮ੍ਰਿਤਕ ਬਾਜਵਾ ਪਰਿਵਾਰ ਨਾਲ 35 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜੁੜੇ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments