ਪੰਜਾਬ ਐਂਡ ਸਿੰਧ ਬੈਂਕ ਵਲੋਂ ਕੋਵਿਡ ਦੇ ਮੱਦੇਨਜ਼ਰ ਕਰਜ਼ ਵਿਆਜ ਦਰਾਂ ਵਿਚ ਭਾਰੀ ਕਟੌਤੀ-ਜ਼ੋਨਲ ਮੈਨੇਜ਼ਰ ਰਾਜੇਸ਼ ਮਲਹੋਤਰਾ

0
263

 

ਕਪੂਰਥਲਾ, 12 ਜੂਨ ( ਅਸ਼ੋਕ ਸਡਾਨਾ )

ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜ਼ਰ ਸ੍ਰੀ ਰਾਜੇਸ਼ ਮਲਹੋਤਰਾ ਨੇ ਕਿਹਾ ਹੈ ਕਿ ਕੋਵਿਡ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਬੈਂਕ ਵਲੋਂ ਕਰਜ਼ ਵਿਆਜ ਦਰਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਬੈਂਕ ਵਲੋਂ ਨੌਕਰੀਪੇਸ਼ਾ ਵਿਅਕਤੀਆਂ ਲਈ ਵਾਹਨ ਕਰਜ਼ 6.80 ਫੀਸਦੀ, ਅਪਣਾ ਘਰ ਸਹਿਜ ਯੋਜਨਾ ਤਹਿਤ ਹੋਮ ਲੋਨ 6.65 ਫੀਸਦੀ ਦੀ ਦਰ ’ਤੇ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਖੇਤੀ ਦੇ ਸਹਾਇਕ ਧੰਦਿਆਂ ਜਿਵੇਂ ਕਿ ਪੋਲਟਰੀ , ਡੇਅਰੀ, ਬੇਕਰੀ ਤੇ ਫੂਡ ਪ੍ਰੋਸੈਸਿੰਗ ਆਦਿ ਲਈ ਕਰਜ਼ 7.50 ਫੀਸਦੀ ਦੀ ਦਰ ’ਤੇ ਉਪਲਬਧ ਹੈ, ਜਿਸਦਾ ਲਾਭ ਲੈ ਕੇ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਲੋਕਾਂ ਦੀ ਆਮਦਨ ਵਿਚ ਹੋਈ ਕਮੀ ਕਾਰਨ ਇਹ ਯੋਜਨਾਵਾਂ ਤੇ ਛੋਟਾਂ ਕਾਫੀ ਅਹਿਮ ਹਨ, ਜਿਸ ਕਰਕੇ ਲੋਕ ਇਨ੍ਹਾਂ ਆਸਾਨ ਕਰਜ ਦਰਾਂ ਦਾ ਲਾਭ ਲੈਣ।

 

Previous articleਗਠਜੋੜ ਹੋਣ ’ਤੇ ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡੇ
Next articleਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਡਰਾਈਵਰ ਦੀ ਹਾਰਟ ਅਟੈਕ ਕਾਰਨ ਹੋਇਆ ਦੇਹਾਂਤ

LEAVE A REPLY

Please enter your comment!
Please enter your name here