spot_img
Homeਮਾਝਾਗੁਰਦਾਸਪੁਰਗੁਰਇੱਕਬਾਲ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਨਾਨਗਰ 2 ਦੇ ਤੌਰ...

ਗੁਰਇੱਕਬਾਲ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਨਾਨਗਰ 2 ਦੇ ਤੌਰ ਤੇ ਅਹੁੱਦਾ ਸੰਭਾਲਿਆ

 

ਗੁਰਦਾਸਪੁਰ 1 9 ਨਵੰਬਰ ( ਮੁਨੀਰਾ ਸਲਾਮ ਤਾਰੀ )

ਸਿੱਖਿਆ ਵਿਭਾਗ ਪੰਜਾਬ ਵੱਲੋਂ ਸੈਂਟਰ ਮੁੱਖ ਅਧਿਆਪਕਾਂ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਕੀਤੀਆਂ ਪਦ-ਉੱਨਤੀਆਂ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਜਿਲ੍ਹਾ ਗੁਰਦਾਸਪੁਰ ਵਿਖੇ 4 ਸੈਂਟਰ ਮੁੱਖ ਅਧਿਆਪਕਾਂ ਦੀ ਪ੍ਰਮੋਸ਼ਨ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਜੋਂ ਹੋਈ ਹੈ। ਇਸ ਦੇ ਚੱਲਦਿਆਂ ਅੱਜ ਗੁਰਇੱਕਬਾਲ ਸਿੰਘ ਗੋਰਾਇਆ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਨਾਨਗਰ 2 ਦੇ ਤੌਰ ਤੇ ਅਹੁੱਦਾ ਸੰਭਾਲ ਲਿਆ। ਇਸ ਮੌਕੇ ਬੀ.ਪੀ.ਈ.ਓ. ਗੁਰਇੱਕਬਾਲ ਸਿੰਘ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਿਸੇ ਅਧਿਆਪਕ ਦਾ ਕੰਮ ਪੈਂਡਿਗ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ ਵੱਲੋਂ ਗੁਰਇੱਕਬਾਲ ਸਿੰਘ ਨੂੰ ਅਹੁੱਦਾ ਸੰਭਾਲਣ ਤੇ ਵਧਾਈ ਦਿੱਤੀ। ਇਸ ਮੌਕੇ ਬੀ.ਪੀ.ਈ.ਓ. ਲਖਵਿੰਦਰ ਸਿੰਘ ਸੇਖੋਂ , ਬੀ.ਪੀ.ਈ.ਓ. ਬਲਵਿੰਦਰ ਸਿੰਘ ਗਿੱਲ , ਬੀ.ਪੀ.ਈ.ਓ ਰਕੇਸ਼ ਕੁਮਾਰ,ਬੀ.ਪੀ.ਈ.ਓ ਨਰੇਸ਼ ਕੁਮਾਰ ਬੀ.ਪੀ.ਈ.ਓ ਪੰਕਜ ਅਰੋੜਾ , ਭੁਪਿੰਦਰ ਸਿੰਘ ਗੋਰਾਇਆ, ਜਗਵਿੰਦਰਜੀਤ ਸਿੰਘ ਗੋਰਾਇਆ ਹਰਿੰਦਰ ਸਿੰਘ ਗੋਰਾਇਆ, ਰਣਬੀਰ ਸਿੰਘ ਗੋਰਾਇਆ ਯੂਨੀਅਰ ਸਹਾਇਕ ਵਿਕਾਸ ਗਿੱਲ, ਰਵਿੰਦਰ ਸ਼ਰਮਾ, ਅਮਿਤ ਕੁਮਾਰ , ਏ.ਬੀ.ਐਮ. ਮੁਨੀਸ਼ ਕੁਮਾਰ , ਸੁਰੇਸ਼ ਕੁਮਾਰ, ਪ੍ਰੀਤੀ , ਅਕਾਉਂਟੈਂਟ ਸੰਦੀਪ ਕੁਮਾਰ ,ਯਸਪ੍ਰੀਤ ,ਜਸਬੀਰ ਸਿੰਘ , ਸਤਿਬੀਰ ਸਿੰਘ, ਜੀਵਨ ਜੋਤੀ , ਡੈਟਾ ਐਂਟਰੀ ਅਨੀਤਾ ਕੁਮਾਰੀ , ਰਜਨੀਸ਼ ਕੁਮਾਰ , ਬਲਾਕ ਸਪੋਰਟਸ ਅਫਸਰ ਗੁਰਬਿੰਦਰ ਸਿੰਘ ,ਅਨੀਤਾ ਕੁਮਾਰੀ , ਅਨੁਭਵ ਗੁਪਤਾ ,ਹੈੱਡ ਟੀਚਰ ਸਰਬਰਿੰਦਰ ਸਿੰਘ ,ਜਗਦੀਪ ਸਿੰਘ , ਜਤਿੰਦਰ ਕੁਮਾਰ,ਅਰਵਿੰਦਰ ਸਿੰਘ ,ਸੁਖਰਾਮ ਸਿੰਘ ਗੁਰਾਇਆ,ਗਗਨਦੀਪ ਸਿੰਘ , ਗੁਰਵਿੰਦਰ ਸਿੰਘ, ਪਵਨ ਕੁਮਾਰ,ਜਗਦੀਸ਼ ਸਿੰਘ ਵਰਿੰਦਰ ਕੋਟਲੀ , ਸਤਪਾਲ,ਰਣਜੀਤ ਸਿੰਘ ,ਮਨਜੀਤ ਸਿੰਘ ਸੀ.ਐਚ.ਟੀ ਨੀਰਜ ਕੁਮਾਰ , ਅਮਨਦੀਪ ਕੌਰ , ਯਸ਼ਪਾਲ ,ਦਲਜੀਤ ਸਿੰਘ ਧੰਦਲ ,ਓਂਕਾਰ ਸਿੰਘ , ਜਸਪਿੰਦਰ ਬਸਰਾ , ਸੁਖਦੇਵ ਰਾਜ, ਸੁਨੀਲ ਕੁਮਾਰ ,ਨਾਨਕ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments