ਕਵੀ ਤੇਜ਼ਾ ਸਿੰਘ ਸ਼ੌਕੀ ਦਾ 75 ਵਾਂ ਜਨਮ ਦਿਨ ਮੌਕੇ ਸਨਮਾਨਿਤ ਕੀਤਾ

0
230

 

ਫਰੀਦਕੋਟ 12 ਜੂਨ (ਧਰਮ ਪ੍ਰਵਾਨਾਂ)

ਸਾਹਿਤ ਸਭਾ ਭਲੂਰ ਨੇ ਆਪਣੇ ਕਿਰਤੀ ਸਮਾਜ ਦੀਆ ਬਾਤਾਂ ਪਾਉਣ ਵਾਲੇ ਲੋਕ ਕਵੀ ਤੇਜ਼ਾ ਸਿੰਘ ਸ਼ੌਕੀ ਦਾ 75 ਵਾਂ ਜਨਮ ਦਿਨ ਉਹਨਾਂ ਦੇ ਘਰ ਵਿਚ ਹੀ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਾਹਿਤਕ ਸਮਾਰੋਹ ਕਰ ਕੇ ਮਨਾਇਆ। ਇਸ ਮੌਕੇ ਫਰੀਦਕੋਟ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਾਹਿਤਕਾਰਾਂ ਨੇ ਤੇਜ਼ਾ ਸਿੰਘ ਸ਼ੌਕੀ ਨੂੰ ਉਸ ਦੇ 75ਵੇਂ ਜਨਮ ਦਿਵਸ ਮੌਕੇ ਵਿਸ਼ੇਸ਼ ਸਨਮਾਨ ਪੱਤਰ ਭੇਂਟ ਕੀਤਾ। ਇਸ ਮੌਕੇ ਆਏ ਸਾਹਿਤਕਾਰਾਂ ਤੇ ਪਰਵਾਰਿਕ ਮੈਂਬਰਾਂ ਨੇ ਕੇਕ ਕੱਟਣ ਸਮੇ ਉਸ ਨੂੰ 75ਵੇਂ ਜਨਮ ਦਿਵਸ ਦੀ ਵਧਾਈ ਦਿੱਤੀ। ਸਟੇਜ ਸਕੱਤਰ ਜਸਵੀਰ ਭਲੂਰੀਆ ਨੇ ਨਿਭਾਈ । ਸਾਹਿਤਕ ਸਮਾਗਮ ਦਾ ਆਰੰਭ ਫਰੀਦਕੋਟ ਤੋਂ ਆਏ ਸਾਹਿਤਕਾਰ ਜਤਿੰਦਰ ਟੈਕਨੋ ਦੀ ਕਵਿਤਾ ‘ਰੂਹਾਂ ਦਾ ਰਿਸ਼ਤਾ’ ਨਾਲ ਹੋਈ । ਇਸ ਤੋਂ ਬਾਅਦ ਮਨਜਿੰਦਰ ਸਿੰਘ ਗੋਲ੍ਹੀ ਨੇ ਗ਼ਜ਼ਲ ‘ਕਿਰਤੀ ਦੇ ਹੌਕੇ ‘ਤੇ ਹਾਕਮ ਦੀ ਘੂਰੀ’ਇਸ ਤੋਂ ਬਾਅਦ ਧਰਮ ਪਰਵਾਨਾ ਨੇ ਮੋਕੇ ਤੇ ਹੀ ਤਿਆਰ ਕੀਤਾ ਆਪਣਾ ਗੀਤ ‘ਆਉ ਰਲ ਮਿਲ ਜਸ਼ਨ ਮਨਾਈਏ ਜਨਮ ਦਿਨ ਸ਼ੌਂਕੀ ਪਿਆਰੇ ਦਾ ’ , ਜੰਗੀਰ ਸਿੰਘ ਸੱਧਰ ਨੇ ਗਜ਼ਲ ‘ ਮੈਂ ਹੀਰੇ ਸੁੱਟਦਾ ਫਿਰਦਾ ਹਾਂ ਅਤੇ ਕੱਚ ਸੰਭਲਾਦਾ ਫਿਰਦਾ ਹਾਂ, ਡਾ. ਲਖਵਿੰਦਰ ਨੇ ਕਵਿਤਾ ‘ਪਲਕਾਂ ਦਾ ਬੂਹਾ’, ਪਾਲ ਸਿੰਘ ਕਾਮਰੇਡ ਨੇ ‘ਲੋਟੂ ਟੋਲਾ ਨਹੀਂ ਛੱਡਣਾ’, ਤੇਜ਼ਾ ਸਿੰਘ ਸ਼ੌਕੀ ਨੇ ‘ਤੁਸੀਂ ਬੋਲੋ ਠੀਕ ਪੰਜਾਬੀ’, ਕਿਸਾਨ ਯੂਨੀਅਨ ਆਗੂ ਬੋਹੜ ਸਿੰਘ ਨੇ ਕਿਸਾਨੀ ਘੋਲ ਬਾਰੇ, ਗੁਰਜੰਟ ਕਲਸੀ ਲੰਡੇ ਨੇ 1947 ਵਿਚ ਇਧਰੋਂ ਉਜੜ ਕੇ ਪਾਕਿਸਤਾਨ ਗਏ ਲੋਕਾਂ ਦੀ ਗਾਥਾ, ਮਾਸਟਰ ਬਿੱਕਰ ਸਿੰਘ ਹਾਗਕਾਂਗ ਨੇ ਭਲੂਰ ਨੂੰ ਸੁੰਦਰ ਬਨਾਉਣ ਵਿਚ ਪਾਏ ਯੋਗਦਾਨ ਸਬੰਧੀ, ਜਸਵੀਰ ਭਲੂਰੀਆ ਨੇ ‘ਕਿਤੇ ਵੇਚਣੀ ਨਾ ਪੈਜੇ ਫੇਰ ਚਾਹ ਮੋਦੀਆ’ ਆਦਿ ਰਚਨਾਵਾਂ ਪੇਸ਼ ਕੀਤੀਆਂ

Previous articleਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਸਾਬਕਾ ਐਮ ਸੀ ਬਲਦੇਵ ਰਾਜ ਦੀ ਪਤਨੀ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ
Next article18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਆਪਣੀ ਵੋਟ ਜ਼ਰੂਰ ਬਣਾਉਣ-ਸੇਤੀਆ

LEAVE A REPLY

Please enter your comment!
Please enter your name here