spot_img
Homeਮਾਝਾਗੁਰਦਾਸਪੁਰਸਵੀਪ ਟੀਮ ਗੁਰਦਾਸਪੁਰ ਵਲੋ ਵੋਟਰ ਜਾਗਰੂਕਤਾ ਸਬੰਧੀ ...

ਸਵੀਪ ਟੀਮ ਗੁਰਦਾਸਪੁਰ ਵਲੋ ਵੋਟਰ ਜਾਗਰੂਕਤਾ ਸਬੰਧੀ ਰਿਲੇ ਦੋੜ

ਗੁਰਦਾਸਪੁਰ 16 ਨਵਬੰਰ ( ਮੁਨੀਰਾ ਸਲਾਮ ਤਾਰੀ ) ਇਲੈਕਸ਼ਨ  ਕਮਿਸ਼ਨ ਆਫ  ਇੰਡੀਆ ਦੇ ਦਿਸ਼ਾਂ  ਨਿਰਦੇਸ਼ਾਂ  ਅਨੁਸਾਰ ਅਤੇ  ਜਿਲਾ ਚੋਣ  ਅਫਸਰ  ਗੁਰਦਾਸਪੁਰ  ਦੀ ਯੋਗ ਅਗਵਾਈ  ਹੇਠ  ਸਵੀਪ  ਟੀਮ  ਗੁਰਦਾਸਪੁਰ  ਵਲੋ  ਜਿਥੇ  ਜਿਲੇ ਦੇ  ਕੁਲ 07 ਵਿਧਾਨ ਸਭਾ ਹਲਕਿਆ  ਵਿਚ ਰਿਲੇ ਦੋੜ  ਸਬੰਧੀ ਪ੍ਰੋਗਰਾਮ  ਉਲੀਕਿਆ  ਗਿਆ ਸੀ । ਉਸੇ ਕੜੀ  ਤਹਿਤ  ਜਿਲਾ ਪੱਧਰ ਤੇ ਵੀ  ਬਾਲ ਦਿਵਸ  ਮੌਕੇ ਰਿਲੇ ਦੋੜ  ਦਾ ਆਯੋਜਨ ਕੀਤਾ ਗਿਆ,  ਜਿਸ ਦੀ ਸੁਰੂਅਤ  ਗੋਲਡਨ  ਸੀਨੀਅਰ  ਸੈਕਡਰੀ ਸਕੂਲ  ਗੁਰਦਾਸਪਰ  ਤੋ ਜਿਲਾ ਸਵੀਪ  ਨੋਡਲ  ਅਫਸਰ  ਕਮ- ਜਿਲਾ ਸਿਖਿਆ  ਅਫਸਰ  (ਸੈ)  ਗੁਰਦਾਸਪੁਰ ਸ . ਹਰਪਾਲ  ਸਿੰਘ  ਸੰਧਾਵਾਲੀਆ  ਅਤੇ  ਗੋਲਡਨ ਸਕੂਲ ਦੇ ਚੇਅਰਮੈਨ ਸ੍ਰੀ ਮੋਹਿਤ ਗੁਪਤਾ ਵੱਲੋ ਸਾਂਝੇ ਤੌਰ ਤੇ ਝੰਡੀ ਦੇ ਕੇ ਕੀਤੀ ਗਈ 

ਉਨ੍ਹਾਂ ਦੱਸਿਆ ਕਿ ਮਿਤੀ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਦੇਸ਼ ਦੇ ਹਰੇਕ ਨਾਗਰਿਕ ਨੂੰ ਆਪਣੀ ਵੋਟ ਬਣਾਉਣੀ ਚਾਹੀਦੀ ਹੈ ਅਤੇ ਹਰੇਕ ਨੂੰ ਇਸ  ਬੁਨਿਆਦੀ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਵਾਰ ਦੇਸ਼ ਦੇ ਸੀਨੀਅਰ ਸਿਟੀਜਨ ਨੂੰ ਬੈਲਟ ਪੇਪਰ ਰਾਹੀ ਵੋਟ ਪਾਉਣ ਦਾ ਇਲੈਕਸ਼ਨ ਕਮਿਸ਼ਨ ਆਫ ਇਡੀਆ ਵੱਲੋ ਵਿਸੇਸ ਅਧਿਕਾਰ ਦਿਤਾ ਗਿਆ ਹੈ 

ਜਿਲ੍ਹਾ ਸਵੀਪ ਟੀਮ ਮੈਬਰ ਸ: ਅਮਰਜੀਤ ਸਿੰਘ ਪੂਰੇਵਾਲ ਨੇ ਦੱਸਿਆ ਕਿ ਇਹ ਰੈਲੀ ਪੁਲਿਸ ਲਾਈਨ , ਬੱਸ ਸਟੈਡ, ਡਾਕਖਾਨਾ ਚੌਕ , ਗੀਤਾ ਭਵਨ ਰੋਡ ਹੁੰਦੀ ਹੋਈ ਵਾਪਿਸ ਗੋਲਡਨ ਸਕੂਲ ਵਿਖੇ ਸਮਾਪਤ ਹੋਈ ਜਿਸ ਵਿੱਚ ਸਹਿਰ ਦਾ ਗੋਲਡਨ ਸਕੂਲ ਸ ਸਸਸ ਗੁਰਦਾਸਪੁਰ ( ਲੜਕੇ ) , ਡੀ ਏ ਵੀ ਸਕੂਲ , ਗੀਤਾ ਭਵਨ ਸਕੂਲ ਅਤੇ ਧੰਨ ਦੇਵੀ ਸਕੂਲ ਦੇ ਕਰੀਬ 250 ਵਿਦਿਆਰਥੀਆਂ ਨੇ ਹਿੱਸਾ ਲਿਆ । ਰਿਲੇ ਦੌੜ ਦੀ ਸਮਾਪਤੀ ਮੌਕੇ ਜਿਲ੍ਹਾ ਸਵੀਪ ਟੀਮ ਮੈਬਰ ਸ੍ਰ: ਪਰਮਜੀਤ ਸਿੰਘ ਕਲਸੀ ਅਤੇ ਗੁਰਮੀਤ ਸਿੰਘ ਭੋਮਾ ਵੱਲੋ ਵੀ ਸੰਬੋਧਨ ਕੀਤਾ ਗਿਆ ਅਤੇ ਸਮੂੰਹ ਵਿਦਿਆਰਥੀਆਂ ਨੂੰ ਆਪਣੀ ਵੋਟ ਦੇ ਹੱਕ ਨੂੰ ਇਸਤੇਵਾਲ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ । ਇਸ ਮੌਕੇ ਤੇ ਸਕੂਲ ਦੇ ਪਿੰਸੀਪਲ ਸ੍ਰੀ ਜਤਿੰਦਰ ਮਹਾਜਨ , ਮੰਗਲਦੀਪ ਸਿੰਘ , ਜਸਪਿੰਦਰ ਸਿੰਘ ਅਤੇ ਲਖਬੀਰ ਸਿੰਘ ਤੋ ਇਲਾਵਾ ਬਾਕੀ ਸਕੂਲਾਂ ਦੇ ਸਟਾਫ ਮੈਬਰ ਵੀ ਹਾਜਰ ਸਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments