spot_img
Homeਮਾਝਾਗੁਰਦਾਸਪੁਰਪੰਡਤ ਮੋਹਨ ਲਾਲ ਐਸ ਡੀ ਕਾਲਜ (ਲੜਕੀਆਂ) ਸਰਵਿਸਜ਼ ਕੈਂਪ (ਮੇਘਾ...

ਪੰਡਤ ਮੋਹਨ ਲਾਲ ਐਸ ਡੀ ਕਾਲਜ (ਲੜਕੀਆਂ) ਸਰਵਿਸਜ਼ ਕੈਂਪ (ਮੇਘਾ ਕੈਂਪ) ਦੌਰਾਨ ਲੋਕਾਂ ਨੂੰ ਭਲਾਈ ਸਕੀਮਾ ਬਾਰੇ ਲੋਕਾਂ ਕਰਵਾਇਆ ਜਾਣੂ

 ਗੁਰਦਾਸਪੁਰ, 14 ਨਵ਼ੰਬਰ  (ਮੁਨੀਰਾ ਸਲਾਮ ਤਾਰੀ) ਸ੍ਰੀਮਤੀ ਰਮੇਸ਼ ਕੁਮਾਰੀਜਿਲ੍ਹਾ ਅਤੇ ਸੈਸਨ ਜੱਜਕਮਚੇਅਰਪਰਸਨਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ  ਮੈਡਮ ਨਵਦੀਪ ਕੌਰ ਗਿੱਲਸਕੱਤਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਗੁਰਦਾਸਪੁਰ,   ਦੁਆਰਾਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਗੁਰਦਾਸਪੁਰ ਵੱਲੋਂ ਪੇਨ  ਇੰਡੀਆ ਅਵੈਰਨੈਸ ਜਾਗਰੂਕਤਾ ਮੁਹਿੰਮ ਤਹਿਤ ਲੀਗਲ ਸਰਵਿਸਜ਼ ਕੈਂਪ (ਮੇਘਾ ਕੈਂਪਪੰਡਤ ਮੋਹਨ ਲਾਲ ਐਸ ਡੀ ਕਾਲਜ (ਲੜਕੀਆਂ)ਗੁਰਦਾਸਪੁਰ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੇਣ ਅਤੇ ਸਰਕਾਰ ਦੇ ਵੱਖ ਵੱਖ ਵਿਭਾਗਾ ਵੱਲੋ ਚਲਾਈਆ ਜਾ ਰਾਹੀਆਂ ਸਕੀਮਾ ਦਾ ਲਾਭ ਲੈਣ ਲਈ ਹੈਲਪ ਡੈਸਕ ਲਗਾਏ ਗਏ। ਇਸ ਕੈਂਪ ਵਿੱਚ ਵੱਖ ਵੱਖ ਵਿਭਾਗਾ ਵੱਲੋ ਹੈਲਪ ਡੈਸਕ ਲਗਾਏ ਗਏ ਜਿਵੇ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡਬਲੱਡ ਬੈਂਕ ਸਿਵਲ ਹਸਪਤਾਲ,ਪੰਜਾਬ ਰੋਡਵੇਜ,ਪੰਜਾਬ ਅਨੁਸੂਚਿਤ ਜਾਤੀ ਭੌ ਵਿਕਾਸ ਵਿੱਤ ਕਾਰਪੋਰੇਸ਼ਨ,ਜਿਲ੍ਹਾ ਸਮਾਜਿਕ ਅਤੇ ਸੁਰੱਖਿਆ ਅਫਸਰਬੀ ਸੀ ਕਾਰਪੋਰੇਸ਼ਨ,ਸਾਂਝ ਕੇਂਦਰ ਅਤੇ ਵੋਮੈਨ ਹੈਲਪ ਡੈਸਕ,ਡਾਕ ਘਰ ਵਿਭਾਗਸੁਵਿਧਾ ਸੈਂਟਰ,ਗਰੀਨ ਗੋਲਡ ਹਲਦੀ ਲਾਂਟ,ਕੌਮਨ ਸਰਵਿਸ ਸੈਂਟਰ,ਜਿਲ੍ਹਾ ਖੁਰਾਕ  ਸਪਲਾਈ ਵਿਭਾਗ,ਇਸਤਰੀ ਤੇ ਬਾਲ ਵਿਕਾਸ ਵਿਭਾਗ,ਗੁਰਦਾਸਪੁਰ ਅਤੇ ਹੈਲਪ ਡੈਸਕ ਡੇ ਐਨ ਆਰ ਐਲ ਐਮਗੁਰਦਾਸਪੁਰ ਆਦਿ। ਇਹਨਾ ਬਾਰੇ ਵਿਭਾਗਾ ਵੱਲੋ ਵੱਖ ਵੱਖ ਲੋਕ ਭਲਾਈ ਸਕੀਮਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਉਹਨਾ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਸ਼੍ਰੀ ਗੁਰਲਾਲ ਸਿੰਘ ਪੰਨੂੰ ਅਤੇ ਸ਼੍ਰੀ ਪ੍ਰਭਦੀਪ ਸਿੰਘ ਸੰਧੂ ਪੇਨਲ ਐਡਵੋਕੇਟ  ਦੁਆਰਾ ਪੰਜਾਬ ਲੀਗਲ ਸਰਵਿਸਜ ਅਥਾਰਟੀ ਐਸ ਏ ਐਸ ਦੁਆਰਾ ਚਲਾਇਆਂ ਜਾ ਰਹੀਆਂ ਵੱਖ ਵੱਢ ਸਕੀਮਾ ਬਾਰੇ ਜਾਣਾਕਰੀ ਦਿੱਤੀ ਅਤੇ ਪੰਫਲੈਟ ਵੰਡੇ ।

          ਇਸ ਤੋ ਇਲਾਵਾ ਬਲੱਡ ਬੈਂਕ ਹਸਪਤਾਲ ਗੁਰਦਾਸਪੁਰ ਵੱਲੋ ਲਗਾਏ ਖੂਨਦਾਨ ਕੈਂਪ ਵਿੱਚ ਪੰਡਤ ਮੋਹਨ ਲਾਲ ਐਸ ਡੀ ਕਾਲਜ ਦੀਆਂ ਬੱਚੀਆਂ ਅਤੇ ਅਧਿਆਪਕਾ ਦੁਆਰਾ ਖੂਨ ਦਾਨ ਕੀਤਾ ਗਿਆ ਅਤੇ ਕਾਨੂੰਨੀ ਸੇਵਾਵਾ ਅਥਾਰਟੀ,ਗੁਰਦਾਸਪੁਰ ਵੱਲੋ ਇਹਨਾ ਬੱਚੀਆਂ ਅਤੇ ਅਧਿਆਪਕਾ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਲੀਗਲ ਸਰਵਿਸਜ਼ ਕੈਂਪ ਵਿੱਚ 370 ਲੋਕਾਂ ਅਤੇ ਕਾਲਜ ਦੀਆਂ ਬੱਚੀਆਂ ਨੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਪੈਨਸ਼ਨ ਵਿਭਾਗ ਦੁਆਰਾ ਬਜੁਰਗ ਅਤੇ ਵਿਧਵਾ ਔਰਤਾਂ ਦੇ 07 ਪੈਨਸ਼ਨ ਕਾਰਡ ਮਿਸ ਨਵਦੀਪ ਕੌਰ ਗਿੱਲ,ਸਕੱਤਰ ਕਾਨੂੰਨੀ ਸੇਵਾਵਾ ਅਥਾਰਟੀ,ਗੁਰਦਾਸਪੁਰ ਦੁਆਰਾ ਵੰਡਣ ਉਪਰੰਤ ਸਮੂਹ ਵਿਭਾਗਾ ਦੁਆਰਾ ਲਗਾਏ ਹੈਲਪ ਡੈਸਕ ਅਤੇ ਸਟਾਲਾ ਦਾ ਜਾਇਜਾ ਲਿਆ ਅਦੇ ਹਦਾਇਤ ਕੀਤੀ ਕਿ ਇਹਨਾ ਸਕੀਮਾ ਬਾਰੇ ਸੁਚਾਰੂ ਢੰਗ ਨਾਲ ਜਾਗਰੂਕ ਕਰਨ ਤਾਂ ਜੋ ਲੋਕ ਇਹਨਾ ਸਕੀਮਾ ਦਾ ਵੱਧ ਤੋ ਵੱਧ ਫਾਇਦਾ ਲੈ ਸਕਣ।

          ਇਸ ਲੀਗਲ ਸਰਵਿਸਿਜ ਕੈਂਪ  ਦੀ ਸਮਾਪਤੀ ਤੇ ਮੈਡਮ ਗਿੱਲ ਨੇ ਇਸ ਕੈਂਪ ਵਿੱਚ ਸ਼ਾਮਿਲ ਹੋਣ ਲਈ ਜਿਲ੍ਹਾ ਪ੍ਰਸ਼ਾਸਨ,ਗੁਰਦਾਸਪੁਰ,ਸਮੂਹ ਵਿਭਾਗਾ ਅਤੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪੰਡਤ ਮੋਹਨ ਲਾਲ ਐਸ ਡੀ ਕਾਲਜ (ਲੜਕੀਆਂ)ਗੁਰਦਾਸਪੁਰ ਦੇ  ਪ੍ਰਿੰਸੀਪਲ ਡਾਨੀਰੂ ਸ਼ਰਮਾ ਅਤੇ ਸ਼੍ਰੀ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਇਡੈਸ ਕਾਊਸਲਰ ਗੁਰਦਾਸਪੁਰ ਦਾ ਇਸ ਪ੍ਰੇਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments