spot_img
Homeਮਾਝਾਗੁਰਦਾਸਪੁਰਐਚ ਆਈ ਵੀ ਜਨਜਾਗਰੂਕਤਾ ਵੈਨ ਰਾਹੀਂ ਵੱਖ ਵੱਖ ਪਿੰਡਾਂ ਵਿਚ ਕੀਤਾ ਪ੍ਰਚਾਰ...

ਐਚ ਆਈ ਵੀ ਜਨਜਾਗਰੂਕਤਾ ਵੈਨ ਰਾਹੀਂ ਵੱਖ ਵੱਖ ਪਿੰਡਾਂ ਵਿਚ ਕੀਤਾ ਪ੍ਰਚਾਰ ਅਤੇ ਟੈਸਟ

 

14ਨਵੰਬਰ,ਹਰਚੋਵਾਲ (ਸੁਰਿੰਦਰ ਕੌਰ )ਸਿਹਤ ਵਿਭਾਗ ਅਤੇ ਪੰਜਾਬ ਸਟੇਟ ਏਡਸ ਕੰਟਰੋਲ ਵਿਭਾਗ ਵਲੋਂ ਪੰਜਾਬ ਦੇ ਵੱਖ ਵੱਖ ਪਿੰਡ ਵਿਚ ਲੋਕਾਂ ਨੂੰ ਐਚ ਆਈ ਵੀ ਪ੍ਰਤੀ ਜਾਗਰੂਕ ਕਰਨ ਹਿਤ ਜਾਗਰੂਕਤਾ ਵੈਨ ਚਲਾਈ ਜਾ ਰਹੀ ਹੈ। ਇਸੇ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਦੇ ਅਲੱਗ ਅਲੱਗ ਪਿੰਡਾਂ ਵਿਚ ਐਚ ਆਈ ਵੀ ਜਨ ਜਾਗਰੂਕਤਾ ਅਭਿਆਨ ਦਾ ਆਗਾਜ਼ ਕੀਤਾ ਗਿਆ। ਜਿਸ ਵਿਚ ਮੈਡੀਕਲ ਅਫਸਰ ਡਾਕਟਰ ਆਗਿਆਪਲ ਸਿੰਘ ਵੱਲੋਂ ਪ੍ਰਚਾਰ ਵੈਨ ਨੂੰ ਸੀ ਐਚ ਸੀ ਭਾਮ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜਿਥੇ ਉਸ ਵੱਲੋਂ ਅੱਜ ਹਰਚੋਵਾਲ, ਭਾਮ, ਭਾਮਰੀ, ਬਸਰਾਵਾਂ ਅਤੇ ਢਪਈ ਪਿੰਡਾਂ ਨੂੰ ਕਵਰ ਕੀਤਾ ਗਿਆ। ਇਹਨਾਂ ਪਿੰਡਾਂ ਵਿਖੇ ਐਲ ਟੀ ਦਲੀਪ ਕੁਮਾਰ ਵਲੋਂ ਗਰਭਵਤੀਆਂ ਅਤੇ ਆਮ ਜਨਤਾ ਦੇ ਐਚ ਆਈ ਵੀ ਦੇ ਮੌਕੇ ਤੇ ਟੈਸਟ ਕੀਤੇ ਗਏ। ਬੀ ਈ ਈ ਸੁਰਿੰਦਰ ਕੌਰ ਅਤੇ ਕੌਂਸਲਰ ਅਨਿਲ ਕੁਮਾਰ ਵੱਲੋਂ ਜਨਤਾ ਐਚ ਆਈ ਵੀ ਅਤੇ ਏਡ੍ਸ ਵਿਚਲੇ ਫਰਕ ਬਾਰੇ ਦੱਸਦੇ ਹੋਏ ਇਸਦੇ ਹੋਣ ਦੇ ਕਾਰਣ , ਸਾਵਧਾਨੀਆਂ ਅਤੇ ਬਚਾਵ ਬਾਰੇ ਲੋਕਾਂ ਨੂੰ ਸਮਝਾਇਆ ਗਿਆ। ਇਸਦੇ ਨਾਲ ਹੀ ਇਸੇ ਵਿਸ਼ੇ ਉਪਰ ਦਿਨ ਦੇ ਅਖੀਰ ਵਿਚ ਨੁੱਕਰ ਨਾਟਕ ਖੇਡਿਆ ਗਿਆ। ਜਿਸਨੇ ਐਚ ਆਈ ਵੀ ਸਬੰਧੀ ਮਹੱਤਵਪੂਰਨ ਸੁਨੇਹਾ ਦਿੱਤਾ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਐਲ ਐੱਚ ਵੀ ਮੈਡਮ ਲਾਜਵੰਤੀ, ਸੀ ਐਚ ਓ ਅਨੀਤਾ,ਸੀ ਐਚ ਓ ਅਮਨਦੀਪ ,ਏ ਐਨ ਐਮ ਸਾਜਿੰਦਰ ਕੌਰ, ਦਲਬੀਰ ਕੌਰ ,ਹੈਲਥ ਇੰਸਪੈਕਟਰ ਮਨਿੰਦਰ ਸਿੰਘ, ਕੌਂਸਲਰ ਅਨਿਲ ਕੁਮਾਰ, ਦਲੀਪ ਕੁਮਾਰ ਐੱਲ ਟੀ ਅਤੇ ਸਮੂਹ ਪਿੰਡਾਂ ਦੀਆਂ ਆਸ਼ਾ ਵਰਕਰ ਮੌਜੂਦ ਰਹੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments