spot_img
Homeਮਾਝਾਗੁਰਦਾਸਪੁਰਤਰੱਕੀ ਹੋਏ ਲੈਕਚਰਾਰਾਂ ਨੇ ਵਿਭਾਗ ਦੇ ਟੈਸਟ ਵਾਲੇ ਨੋਟੀਫਿਕੇਸ਼ਨ ਦੀ ਕਾਪੀਆਂ ਜਲਾਈਆਂ

ਤਰੱਕੀ ਹੋਏ ਲੈਕਚਰਾਰਾਂ ਨੇ ਵਿਭਾਗ ਦੇ ਟੈਸਟ ਵਾਲੇ ਨੋਟੀਫਿਕੇਸ਼ਨ ਦੀ ਕਾਪੀਆਂ ਜਲਾਈਆਂ

ਕਾਦੀਆਂ (ਤਾਰਿਕ ਅਹਿਮਦ)
ਬੀਤੇ ਕੁਝ ਸਾਲਾਂ ਤੋਂ ਤਰੱਕੀ ਹੋਏ ਮਾਸਟਰ ਤੋਂ ਲੈਕਚਰਾਰ ਦੇ ਲਈ ਟੈਸਟ ਰੱਖੇ ਜਾਣ ਤੇ ਰੋਸ ਪ੍ਰਗਟ ਕਰਦਿਆਂ ਅੱਜ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਲਾਈਆਂ ਗਈਆਂ ਇਸ ਮੌਕੇ ਤੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਕਚਰਾਰ ਦਿਨੇਸ਼ ਕੁਮਾਰ ਦੀ ਅਗਵਾਈ ਹੇਠ ਤਰੱਕੀ ਹੋਏ ਲੈਕਚਰਾਰਾਂ ਨੇ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਬੀਏ ਕਾਪੀਆਂ ਜਲਾਉਂਦੇ ਹੋਏ ਕਿਹਾ ਕਿ ਇਹ ਨੋਟੀਫਿਕੇਸ਼ਨ ਉਨ੍ਹਾਂ ਦੇ ਸਾਮਾਨ ਨੂੰ ਚੋਟ ਪਹੁੰਚਾ ਰਿਹਾ ਹੈ ਉਨ੍ਹਾਂ ਕਿਹਾ ਵੀਹ ਤੋਂ ਪੰਝੀ ਸਾਲ ਦਾ ਅਨੁਭਵ ਰੱਖਣ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਬਦਲੇ ਤਰੱਕੀ ਦਿੱਤੀ ਜਾਂਦੀ ਹੈ ਪਰ ਵਿਭਾਗ ਵੱਲੋਂ ਇਹ ਟੈਸਟ ਰੱਖ ਕੇ ਉਨ੍ਹਾਂ ਨੂੰ ਆਪਣੇ ਆਪ ਵਿੱਚ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਏਨੇ ਯੋਗ ਨਹੀਂ ਲੇਕਿਨ ਅਸਲੀਅਤ ਵਿੱਚ ਉਨ੍ਹਾਂ ਦੇ ਅਨੁਭਵ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਤਿੰਨ ਵਾਰ ਟੈਸਟ ਲੈ ਕੇ ਉਨ੍ਹਾਂ ਨੂੰ ਇਸ ਟੈਸਟ ਵਿੱਚ ਸਫਲ ਹੋਣ ਦੇ ਲਈ ਕਿਹਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਜੋ ਉਹ ਪਿਛਲੇ ਪੰਝੀ ਸਾਲਾਂ ਤੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਕਰਵਾ ਕੇ ਉਨ੍ਹਾਂ ਦੇ ਸ਼ਤ ਪ੍ਰਤੀਸ਼ਤ ਪੰਨੇ ਪਰਿਣਾਮ ਲੈ ਕੇ ਆ ਰਹੇ ਹਨ ਕੀ ਉਹ ਆਪਣੇ ਵਿਸ਼ੇ ਵਿੱਚ ਸਕਸ਼ਮ ਨਹੀਂ ਹਨ ਉਨ੍ਹਾਂ ਵਿਭਾਗ ਦੇ ਇਸ ਫਰਮਾਨ ਨੂੰ ਨਾਦਰਸ਼ਾਹੀ ਫ਼ਰਮਾਨ ਦੱਸਦਿਆਂ ਸਿੱਖਿਆ ਦੇ ਲਈ ਦੱਸਿਆ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਭਾਗ ਨੂੰ ਤੁਰੰਤ ਇਸ ਨਿਰਦੇਸ਼ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਆਤਮ ਸਨਮਾਨ ਨੂੰ ਠੇਸ ਨਾ ਪਹੁੰਚੇ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਪ੍ਰਦੀਪ ਕੁਮਾਰ ਰਵਿੰਦਰਜੀਤ ਸਿੰਘ ਪਰਮਜੀਤ ਅਤੇ ਸੁਨੀਤਾ ਮੈਡਮ ਵੀ ਹਾਜ਼ਰ ਸੀ ਫੋਟੋ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਕਾਪੀਆਂ ਜਲਾਉਂਦੇ ਹੋਏ ਤਰੱਕੀ ਹੋਏ ਲੈਕਚਰਾਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments