ਕਣਕ ਦੀ ਕਾਸ਼ਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਬਿਜਾਈ ਕਰੋ – ਖੇਤੀਬਾੜੀ ਵਿਭਾਗ

0
266

ਬਟਾਲਾ, 10 ਨਵੰਬਰ ( ਮੁਨੀਰਾ ਸਲਾਮ ਤਾਰੀ) – ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਣਕ ਦੀ ਫਸਲ ਦਾ ਵੱਧ ਝਾੜ ਲੈਣ ਲਈ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਵੱਲੋਂ ਸ਼ਿਫ਼ਾਰਸ਼ੁਦਾ ਬੀਜ਼ਾਂ ਦੀ ਹੀ ਬਿਜਾਈ ਕਰਨ। ਇਹ ਅਪੀਲ ਕਰਦਿਆਂ ਬਟਾਲਾ ਬਲਾਕ ਦੀ ਖੇਤੀਬਾੜੀ ਵਿਕਾਸ ਅਧਿਕਾਰੀ ਕੰਵਲਜੀਤ ਕੌਰ ਨੇ ਕਿਹਾ ਕਿ ਕਣਕ ਦੀ ਕਾਸ਼ਤ ਵਿੱਚ ਕਿਸਮ ਅਤੇ ਬੀਜ਼ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਆਮ ਕਰਕੇ ਬੀਜ਼ ਵਿਕ੍ਰੇਤਾ ਅਤੇ ਆੜ੍ਹਤੀ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦਾ ਬੀਜ ਮਹਿੰਗੇ ਭਾਅ ਵੇਚ ਦਿੰਦੇ ਹਨ। ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਕਾਸਤ ਨਾਲ ਜਿਥੇ ਪੈਦਾਵਾਰ ਘੱਟ ਮਿਲਦੀ ਹੈ, ਉਥੇ ਕਈ ਵਾਰ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਜ਼ਿਆਦਾ ਹੋਣ ’ਤੇ ਕਿਸਾਨਾਂ ਨੂੰ ਇਨਾਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆ ਦਵਾਈਆਂ ਤੇ ਹੋਏ ਖਰਚੇ ਕਾਰਨ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਤਰਾਂ ਖੇਤੀ ਲਾਗਤ ਖਰਚੇ ਵਧਣ ਨਾਲ ਖੇਤੀਬਾੜੀ ਤੋਂ ਸ਼ੁੱਧ ਆਮਦਨ ਵਧਣ ਦੀ ਬਿਜਾਏ ਘੱਟਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦੇ ਨਾਲ ਮਾਨਸਿਕ ਨੁਕਸਾਨ ਵੀ ਉਠਾਉਣਾ ਪੈਂਦਾ ਹੈ।

ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਕਣਕ ਦੀ ਉਸ ਕਿਸਮ ਦੀ ਹੀ ਕਾਸ਼ਤ ਕਰਨ ਜਿਸ ਨੇ ਪਿਛਲੇ ਸਾਲ ਵਧੀਆ ਪੈਦਾਵਾਰ ਦੇਣ ਦੇ ਨਾਲ ਨਾਲ ਬਿਮਾਰੀਆਂ ਦਾ ਟਾਕਰਾ ਵੀ ਕੀਤਾ ਸੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੀ ਏ ਯੂ ਲੁਧਿਆਣਾ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 869, ਪੀ ਬੀ ਡਬਲਯੂ 824, ਪੀ ਬੀ ਡਬਲਯੂ 803, ਸੁਨਹਿਰੀ (ਪੀ ਬੀ ਡਬਲਯੂ 766), ਪੀ ਬੀ ਡਬਲਯੂ 1 ਚਪਾਤੀ, ਡੀ ਬੀ ਡਬਲਯੂ 222, ਡੀ ਬੀ ਡਬਲਯੂ 187, ਐਚ ਡੀ 3226, ਪੀ ਬੀ ਡਬਲਯੂ 771,  ਪੀ.ਬੀ.ਡਬਲਿਯੂ 725, ਪੀ.ਬੀ.ਡਬਲਿਯੂ 677, ਉੱਨਤ ਪੀ.ਬੀ.ਡਬਲਿਯੂ 343, ਉੱਨਤ ਪੀ.ਬੀ.ਡਬਲਿਯੂ 550 ਅਤੇ ਪੀ.ਬੀ.ਡਬਲਿਯੂ 1 ਜਿੰਕ ਦੀ ਕਾਸਤ ਕਰਨ ਲਈ ਸਿਫਾਰਸ਼ ਕੀਤੀ ਹੈ। ਇਹ ਸਾਰੀਆਂ ਕਿਸਮਾਂ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹਨ ਅਤੇ  ਪੈਦਾਵਾਰ ਵੀ ਬਹੁਤ ਵਧੀਆ ਦਿੰਦੀਆਂ ਹਨ।

ਨੀਮ ਪਹਾੜੀ ਇਲਕਿਆਂ ਵਿੱਚ ਐਚ ਡੀ 2967 ਕਿਸਮ ਦੀ ਕਾਸ਼ਤ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਕਣਕ ਦੀਆਂ ਉਪਰੋਕਤ ਸਾਰੀਆਂ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕਾਸਤ ਕਰ ਸਕਦੇ ਹਾਂ। ਉੱਨਤ ਪੀ ਬੀ ਡਬਲਿਯੂ 550 ਤੋਂ ਇਲਾਵਾ ਸਾਰੀਆਂ ਕਿਸਮਾਂ ਦੀ ਬਿਜਾਈ ਲਈ 40 ਕਿਲੋ ਬੀਜ ਪ੍ਰਤੀ ਏਕੜ ਜਦ ਕਿ ਉੱਨਤ ਪੀ ਬੀ ਡਬਲਿਯੂ 550 ਦਾ ਬੀਜ ਪ੍ਰਤੀ ਏਕੜ 45 ਕਿਲੋ ਵਰਤਣਾ ਚਾਹੀਦਾ ਹੈ ਅਤੇ ਬਿਜਾਈ 10 ਨਵੰਬਰ ਤੋਂ 25 ਨਵੰਬਰ ਦੇ ਦਰਮਿਆਨ ਕਰਨੀ ਚਾਹੀਦੀ ਹੈ। ਕਣਕ ਦੀ ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ 757, ਪੀ.ਬੀ.ਡਬਲਿਯੂ 658 ਅਤੇ ਪੀ.ਬੀ.ਡਬਲਿਯੂ 590 ਕਿਸਮਾਂ ਦੀ ਕਾਸ਼ਤ ਕਰਨ ਲਈ ਸਿਫਾਰਸ਼ ਕੀਤੀ ਗਈ ਹੈ। ਬਰਾਨੀ ਇਲਾਕਿਆਂ ਲਈ ਪੀ.ਬੀ.ਡਬਲਿਯੂ 660, ਪੀ.ਬੀ.ਡਬਲਿਯੂ 644 ਕਿਸਮਾਂ ਦੀ ਕਾਸ਼ਤ ਕਰਨ ਲਈ ਸਿਫਾਰਸ਼ ਕੀਤੀ ਗਈ ਹੈ।

ਖੇਤੀਬਾੜੀ ਅਧਿਕਾਰੀ ਕੰਵਲਜੀਤ ਕੌਰ ਨੇ ਕਿਹਾ ਕਿ ਕਿਸੇ ਵੀ ਫਸਲ ਦਾ ਬੀਜ਼ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਨਸੀਡ, ਪੰਜਾਬ ਐਗਰੋ, ਪੀ.ਏ,ਯੂ. ਜਾਂ ਕਿਸੇ ਲਾਇਸੰਸਧਾਰੀ ਬੀਜ਼ ਵਿਕ੍ਰੇਤਾ ਤੋਂ ਹੀ ਖ੍ਰੀਦਣਾ ਚਾਹੀਦਾ ਹੈ। ਬੀਜ ਖ੍ਰੀਦਣ ਸਮੇਂ ਬਿੱਲ ਲੈ ਕੇ ਉਸ ਨੂੰ ਸਾਂਭ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੀਜ਼ ਵਾਲ ਬੈਗ ਅਤੇ ਇੱਕ ਕਿਲੋ ਬੀਜ ਦਾ ਨਮੂਨਾ ਵੀ ਸਾਂਭ ਲੈਣਾ ਚਾਹੀਦਾ ਤਾਂ ਜੋ ਜੇਕਰ ਬਾਅਦ ਵਿੱਚ ਕੋਈ ਸਮੱਸਿਆ ਆਵੇ ਤਾਂ ਕੋਈ ਕਾਰਵਾਈ ਕੀਤੀ ਜਾ ਸਕੇ। ਕਣਕ ਦੇ ਬੀਜ਼ ਨੂੰ ਸੋਧ ਕੇ ਹੀ ਬਿਜਾਈ ਕਰਨੀ ਚਾਹੀਦੀ ਹੈ।

Previous articleਪਲੇਸਮੈਟ ਕੈਪ ਵਿੱਚ 38 ਪ੍ਰਾਰਥੀਆਂ ਦੀ ਚੋਣ ਹੋਈ
Next articleਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਸਕੂਲ ਵਿਦਿਆਰਥੀਆਂ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ
Editor-in-chief at Salam News Punjab

LEAVE A REPLY

Please enter your comment!
Please enter your name here