spot_img
Homeਮਾਝਾਗੁਰਦਾਸਪੁਰਕਾਂਗਰਸੀ ਨੇਤਾ ਰਮਨ ਬਹਿਲ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਕਾਂਗਰਸੀ ਨੇਤਾ ਰਮਨ ਬਹਿਲ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਕਾਦੀਆਂ (ਮੁਨੀਰਾ ਸਲਾਮ ਤਾਰੀ)        ਆਮ ਆਦਮੀ ਪਾਰਟੀ ਦੇ ਵਲੋਂ ਗੁਰਦਾਸਪੁਰ ਦੇ ਇਕ ਸਕੂਲ ਵਿੱਚ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਇੰਚਾਰਜ ਰਾਘਵ ਚੱਡਾ ਅਤੇ ਆਪ ਲੀਡਰ ਕੁੰਵਰ ਵਿਜੇ ਪ੍ਰਤਾਪ ਸ਼ਾਮਿਲ ਹੋਏ। ਮੀਟਿੰਗ ਵਿਚ ਪੰਜਾਬ ਸਰਕਾਰ ਵਿੱਚ ਪੀਐਸਐਸ ਬੋਰਡ ਦੇ ਚੇਅਰਮੈਨ ਰਮਨ ਬਹਿਲ ਕਾਂਗਰੇਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਰਮਨ ਬਹਿਲ ਤੋਂ ਅਲਾਵਾ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ।

 

ਇਸ ਮੌਕਾ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰੇਸ ਸਰਕਾਰ ਨੇ ਪਹਲੀ ਵਾਰੀ ਕੋਈ ਅਪਣੇ ਖ਼ਾਸਮ-ਖਾਸਾ ਨੂੰ ਨੌਕਰੀ ਨਹੀਂ ਦਿਤੀ, ਪਹਿਲਾਂ ਵੀ ਕਈ ਕਾਂਗਰੇਸ ਦੇ ਵੱਡੇ ਲੀਡਰਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿਤੀਆਂ ਗਈਆਂ ਹਨ, ਇਸ ਦਾ ਮਤਲਬ ਹੈ ਕਿ ਆਮ ਲੋਕੀਂ ਇਨ੍ਹਾਂ ਦੇ ਏਜੰਡੇ ਉਤੇ ਹੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰੇਸ ਸਰਕਾਰ ਨੇ ਜੋ ਲੋਕਾਂ ਨਾਲ ਵਾਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਡੀਏਪੀ ਖਾਦ ਦੀ ਕਮੀ ਸਾਰੇ ਦੇਸ਼ ਵਿਚ ਹੀ ਆ ਰਹੀ ਹੈ,ਲੇਕਿਨ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਧਿਆਨ ਇਧਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਲੋਕ ਸਭਾ ਵਿੱਚ ਬਹੁਤ ਵੱਡੇ-ਵੱਡੇ ਭਾਸ਼ਣ ਦਿੰਦੇ ਹਨ, ਲੇਕਿਨ ਜ਼ਮੀਨੀ ਸਤਰ ਤੇ ਕੁਝ ਨਹੀਂ ਹੋ ਰਿਹਾ ਓਹਨਾ ਕਿਹਾ ਕਿ ਖਜਾਨਾ ਖਾਲੀ ਕਰਕੇ ਮੁਫ਼ਤ ਨਾ ਦਿਓ ਖਜਾਨਾ ਭਰ ਕੇ ਮੁਫ਼ਤ ਦਿਓ ਓਧਰ ਰਾਘਵ ਚੱਡਾ  ਨੇ ਆਪਣੀ ਸਪੀਚ ਦੇ ਜਰੀਏ ਪੰਜਾਬ ਸਰਕਾਰ ਨੂੰ ਹਰ ਮੁੱਦੇ ਉੱਤੇ ਘੇਰਨ ਵਿੱਚ ਕੋਈ ਕਸਰ ਨਹੀਂ ਛੱਡੀ ਨਾਲ ਹੀ ਕੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਗੁਰਦਾਸਪੁਰ ਨੂੰ ਆਮ ਆਦਮੀ ਪਾਰਟੀ ਨੇ ਰਮਨ ਬਹਿਲ ਦੇ ਤੋਰ ਤੇ ਇਕ ਵਧੀਆ ਲੀਡਰ ਦੇ ਦਿੱਤਾ ਹੈ

 

ਓਥੇ ਹੀ ਰਮਨ ਬਹਿਲ ਨੇ ਕਿਹਾ ਕਿ ਆਪਣੀ ਪਿਤਾ ਪੁਰਖੀ ਕਾਂਗਰਸ ਪਾਰਟੀ ਨੂੰ ਛੱਡਣ ਦਾ ਦੁੱਖ ਤਾਂ ਹੈ ਲੇਕਿਨ ਹੁਣ ਕਾਂਗਰਸ ਪਾਰਟੀ ਪਹਿਲਾ ਵਾਲੀ ਪਾਰਟੀ ਨਹੀਂ ਰਹੀ ਕਾਂਗਰਸ ਵਿੱਚ ਆਏ ਨਵੇਂ ਨਵੇਂ ਲੀਡਰ ਪਾਰਟੀ ਨੂੰ ਥੱਲੇ ਵਲ ਲਿਜਾ ਰਹੇ ਹਨ ਪਾਰਟੀ ਵਿੱਚ ਪੁਰਾਣੇ ਨੇਤਾਵਾਂ ਅਤੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਾਰਟੀ ਪੰਜਾਬ ਦੇ ਮੁੱਦਿਆਂ ਤੋਂ ਭਟਕ ਚੁਕੀ ਹੈ   ਪਰ ਇਸਦੇ ਉਲਟ ਆਮ ਆਦਮੀ ਪਾਰਟੀ ਵਰਗਾ ਪਲੇਟ ਫਾਰਮ ਚੁਣਨਾ ਪਿਆ ਅਤੇ ਅਗਰ ਆਮ ਆਦਮੀ ਪਾਰਟੀ ਹਲਕਾ ਗੁਰਦਾਸਪੁਰ ਤੋਂ ਵਿਧਾਨ ਸਭਾ ਚੋਣਾਂ ਲੜਨ ਦੀ ਜਿੰਮੇਦਾਰੀ ਦੇਵੇਗੀ ਤਾਂ ਉਹ ਉਸ ਜਿੰਮੇਦਾਰੀ ਨੂੰ ਪੂਰਨ ਤੌਰ ਤੇ ਨਿਭਾਉਣਗੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments