ਸਫਾਈ ਕਰਮਚਾਰੀਆਂ ਦੇ ਸੰਘਰਸ਼ ਵਿੱਚ ਕਿਸਾਨ ਜੱਥੇਬੰਦੀਆਂ ਦਾ ਸਮਰਥਨ

0
258

ਜਗਰਾਉਂ 11 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਅੱਜ 30ਵੇਂ ਦਿਨ ਸਫਾਈ ਕਰਮਚਾਰੀਆਂ ਦੇ ਸੰਘਰਸ਼ ਵਿੱਚ ਵੱਡੀ ਗਿਣਤੀ ਵਿਚ 4 ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮਰਥਨ ਕੀਤਾ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੁਆਰਾ ਸਫਾਈ ਸੇਵਕਾਂ ਦੀ ਜਾਇਜ ਮੰਗਾਂ ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰਨਾ 2004 ਵਾਲੀ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਵਾਉਣਾ ਠੇਕੇਦਾਰੀ ਪਥਾ ਨੂੰ ਖਤਮ ਕਰਨਾ ਆਦਿ ਮੁੱਖ ਮੰਗਾਂ ਹਨ ਜੋ ਪਿਛਲੇ ਦੋ ਦਹਾਕਿਆਂ ਅਧੀਨ ਠੇਕੇਦਾਰੀ ਸਿਸਟਮ ਅੰਦਰ ਸਫਾਈ ਸੇਵਕ 2400 ਰੁ: ਨਾ ਮਾਤਰ ਤਨਖਾਹ ਤੇ 8 ਘੰਟੇ ਕੰਮ ਕਰਦੇ ਹਨ ਸਫਾਈ ਦਾ ਕੰਮ ਜੋਖਮ ਤੇ ਬੀਮਾਰੀਆਂ ਨਾਲ ਖਤਰਾ ਭਰਭੂਰ ਹੈ ਬਹੁਤ ਸਾਰੇ ਕਰਮਚਾਰੀ 2014 ਵਿੱਚ ਪੱਕੇ ਹੋ ਗਏ ਸਨ ਪ੍ਰੰਤੂ ਪੰਜਾਬ ਅੰਦਰ ਲਗਭਗ1100-1200 ਸਫਾਈ ਕਰਮਚਾਰੀ 2002 ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ ਜਿਸ ਕਰਕੇ ਅੱਜ ਪੂਰੇ ਪੰਜਾਬ ਅੰਦਰ ਸੰਘਰਸ਼ ਇਹਨਾਂ ਕੱਚੇ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਅਤੇ ਪੱਕੇ ਕਰਮਚਾਰੀਆਂ ਦੀ ਪੈਨਸ਼ਨ ਬਹਾਲੀ ਲਈ ਸ਼ੁਰੂ ਹੋਇਆ ਹੈ ਮਹੀਨੇ ਭਰ ਤੋਂ ਸ਼ਾਤਮਈ ਸੰਘਰਸ਼ ਨੂੰ ਅੱਜ ਉਸ ਸਮੇਂ ਨਵਾਂ ਰੰਗ ਚੜ੍ਹ ਗਿਆ ਜਦੋਂ ਪੰਜਾਬ ਦੀਆਂ ਮਜਦੂਰ ਕਿਸਾਨ ਜੱਥੇਬੰਦੀਆਂ, ਕਿਰਤੀ ਮਜਦੂਰ ਯੂਨੀਅਨ ਤੋਂ ਅਵਤਾਰ ਸਿੰਘ ਤਾਰੀ, ਕਾਮਾ ਗਾਟਾ ਮਾਰੂ ਯਾਦਗਾਰੀ ਕਮੇਟੀ ਤੋਂ ਜਸਮੇਲ ਸਿੰਘ ਲਲਤੋਂ, ਸਾਂਝਾ ਕਿਰਤੀ ਕਿਸਾਨ ਮੋਰਚਾ ਯੂਨੀਅਨ ਬਲਾਕ ਪ੍ਰਧਾਨ ਬਲਵਿੰਦਰ ਸਿੰਘ, ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਆਗੂ ਸਤਨਾਮ ਸਿੰਘ ਮੋਰਕਰੀਮਾ ਆਪਣੇ ਜੱਥਿਆਂ ਦੇ ਰੂਪ ਵਿੱਚ ਆਹੁਦੇਦਾਰਾਂ ਨਾਲ ਪਹੁੰਚੇ ਬੁਲਾਰਿਆਂ ਨੇ ਖੱਲਕੇ ਬੋਲਦਿਆਂ ਸਰਕਾਰਾਂ ਨੂੰ ਕੋਸਿਆ ਤੇ ਆਉਣ ਵਾਲੇ ਸਮੇਂ ਅੰਦਰ ਇੱਕਠੇ ਹੋ ਸੰਘਰਸ਼ ਨੂੰ ਲੜਨ ਦਾ ਪ੍ਰਣ ਕੀਤਾ ਇਸ ਨਾਲ ਇਕਜੁੱਟਤਾ ਕਰਕੇ ਸੰਘਰਸ਼ ਦਾ ਰੰਗ ਜਿੱਥੇ ਗੂੜਾ ਹੋਇਆ ਹੈ ਉਥੇ ਅੰਦਰ ਨਵਾਂ ਜੋਸ਼ ਭਰਿਆ ਗਿਆ ਇਸ ਮੌਕੇ ਸਮੂਹ ਕੱਚੇ ਪੱਕੇ ਕਰਮਚਾਰੀ ਤੇ ਉਨ੍ਹਾਂ ਦੇ ਪ੍ਰਧਾਨ, ਸੈਕਟਰੀ ਹਾਜਰ ਸਨ ਅਤੇ ਇਸਦੇ ਨਾਲ ਹੀ ਜ਼ਿਲਾ ਪ੍ਰਧਾਨ ਅਰੁਣ ਗਿੱਲ ਵੱਲੋਂ ਧਰਨੇ ਅੰਦਰ ਆਇਆ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ

Previous articleਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਐਕਸੀਡੈਂਟ ਵਿੱਚ ਹੋਈ ਮੌਤ
Next articleਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਨਾਹਰ ਨੇ ਬਟਾਲਾ ਸ਼ਹਿਰ ਵਿੱਚ ਮੁਸ਼ਕਲਾਂ ਸੁਣੀਆਂ

LEAVE A REPLY

Please enter your comment!
Please enter your name here