spot_img
Homeਮਾਝਾਗੁਰਦਾਸਪੁਰਰਾਹਤ ਫਾਊਂਡੇਸ਼ਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਗਰੀਨ ਦੀਵਾਲੀ ਮਨਾਉਣ...

ਰਾਹਤ ਫਾਊਂਡੇਸ਼ਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਗਰੀਨ ਦੀਵਾਲੀ ਮਨਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੋਤਸਾਹਿਤ

ਕਾਦੀਆਂ 3 ਨਵੰਬਰ : (ਮੁਨੀਰਾ ਸਲਾਮ ਤਾਰੀ)ਪ੍ਰਸਿੱਧ ਸਮਾਜ ਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਵੱਲੋਂ ਅੱਜ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਰੀਨ ਦੀਵਾਲੀ ਤੇ ਇਕ ਸੈਮੀਨਾਰ ਆਯੋਜਿਤ ਕਰ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਗ੍ਰੀਨ ਦੀਵਾਲੀ ਮਨਾਏ ਜਾਣ ਸਬੰਧੀ ਭਾਸ਼ਣ ਅਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਕਵਿਤਾਵਾਂ ਭਾਸ਼ਣ ਦੁਆਰਾ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਦੇ ਗਰੁੱਪਾਂ ਵਿੱਚ ਇਸੇ ਤਰ੍ਹਾਂ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਗਰੁੱਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੀ ਸ਼ਾਜੀਆ ਪ੍ਰਥਮ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਬੀ ਐਲ ਓ ਅਤੇ ਪ੍ਰਧਾਨ ਰਾਹਤ ਫਾਊਂਡੇਸ਼ਨ ਪ੍ਰਿੰਸੀਪਲ ਰਾਮਲਾਲ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕੁਝ ਇਨਾਮ ਕਵਿਜ਼ ਦੇ ਦੁਆਰਾ ਅਤੇ ਕੁਝ ਸੈਮੀਨਾਰ ਦੇ ਦੌਰਾਨ ਆਪਣੇ ਚੰਗੇ ਵਿਅਕਤਿਤਵ ਦਾ ਪ੍ਰਮਾਣ ਦੇਣ ਵਾਲੇ ਵਿਕਲਾਂਗ ਵਿਦਿਆਰਥੀ ਉਦੈ ਨੂੰ ਦਿੱਤਾ ਗਿਆ ਇਸ ਮੌਕੇ ਤੇ ਸੰਬੋਧਨ ਕਰਦਿਆਂ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਰਾਮ ਲਾਲ ਨੇ ਕਿਹਾ ਕਿ ਸਾਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਪਰਿਆਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਫਾਊਂਡੇਸ਼ਨ ਦੇ ਜਨਰਲ ਸਕੱਤਰ ਮੁਕੇਸ਼ ਵਰਮਾ ਨੇ ਕਿਹਾ ਕਿ ਗਰੀਨ ਦੀਵਾਲੀ ਮਨਾਉਣ ਨਾਲ ਇਕ ਤਾਂ ਵਿਅਕਤੀ ਦਾ ਸੁਆਰਥ ਠੀਕ ਰਹਿੰਦਾ ਹੈ ਅਤੇ ਦੂਸਰਾ ਪਰਿਆਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਕਿਉਂਕਿ ਪਟਾਕਿਆਂ ਨਾਲ ਪੈਦਾ ਹੋਣ ਵਾਲੀ ਕਾਰਬਨ ਮੋਨੋਆਕਸਾਈਡ ਅਤੇ ਜ਼ਹਿਰੀਲੀਆਂ ਗੈਸਾਂ ਸਾਡੇ ਅੰਦਰ ਜਾ ਕੇ ਬਹੁਤ ਵੱਡੇ ਨੁਕਸਾਨ ਕਰ ਸਕਦੀਆਂ ਹਨ ਮੰਚ ਦਾ ਸੰਚਾਲਨ ਪ੍ਰਦੀਪ ਕੁਮਾਰ ਨੇ ਕੀਤਾ ਅਤੇ ਜੱਜ ਦੀ ਭੂਮਿਕਾ ਨੀਰੂ ਭੰਡਾਰੀ ਲੈਕਚਰਾਰ ਸੁਨੀਤਾ ਕੁਮਾਰੀ ਅਤੇ ਲੈਕਚਰਰ ਬਲਵਿੰਦਰਪਾਲ ਸਿੰਘ ਨੇ ਨਿਭਾਈ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਰਾਮ ਲਾਲ ਵੱਲੋਂ ਸਕੂਲ ਪ੍ਰਿੰਸੀਪਲ ਸੁਨੀਤਾ ਕੌਸ਼ਲ ਅਤੇ ਉਨ੍ਹਾਂ ਦੇ ਸਮੂਹ ਸਟਾਫ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਰਾਹਤ ਫਾਊਂਡੇਸ਼ਨ ਵੱਲੋਂ ਪ੍ਰਿੰਸੀਪਲ ਸੁਨੀਤਾ ਕੌਸ਼ਲ ਅਤੇ ਬਲਾਕ ਮੈਂਟਰ ਰਾਕੇਸ਼ ਕੁਮਾਰ ਬਲਜੀਤ ਸਿੰਘ ਸਤਿੰਦਰਪਾਲ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ ਸਕੂਲ ਪ੍ਰਿੰਸੀਪਲ ਸੁਨੀਤਾ ਕੌਸ਼ਲ ਵੱਲੋਂ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਰਾਮ ਲਾਲ ਮਹਾ ਜਨਰਲ ਸਕੱਤਰ ਮੁਕੇਸ਼ ਕੁਮਾਰ ਵਿਪਨ ਕੁਮਾਰ ਅਤੇ ਬੀ ਐਨ ਓ ਵਿਜੇ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਦਿਨੇਸ਼ ਕੁਮਾਰ ਵਿਪਨ ਕੁਮਾਰ ਪ੍ਰਦੀਪ ਕੁਮਾਰ ਨੀਰੂ ਭੰਡਾਰੀ ਯੂਨੀਸ ਮਹਾਜਨ ਗੁਰਮੇਜ ਸਿੰਘ ਸਤਨਾਮ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸੀ
ਫੋਟੋ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ
ਫੋਟੋ ਨੰ ਦੋ ਵਿਚ ਐੱਮ ਐੱਮ ਐੱਸ ਸਕੂਲ ਦਾ ਨਾਂ ਰੋਸ਼ਨ ਕਰਨ ਵਾਲੇ ਉਦੈ ਨੂੰ ਸਨਮਾਨਿਤ ਕਰਦੇ ਹੋਏ ਰਾਹਤ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪ੍ਰਿੰਸੀਪਲ ਸੁਨੀਤਾ ਕੌਸ਼ਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments