spot_img
Homeਮਾਝਾਗੁਰਦਾਸਪੁਰਪੇਡਿੰਗ ਇੰਤਕਾਲ ਦਾ ਕੀਤਾ ਨਿਬੇੜਾ, ਸੇਵਾ ਕੇਂਦਰਾਂ ਰਾਹੀ ਸੇਵਾਵਾਂ ਮੁਹੱਈਆ ਕਰਵਾਉਣ ਵਿਚ...

ਪੇਡਿੰਗ ਇੰਤਕਾਲ ਦਾ ਕੀਤਾ ਨਿਬੇੜਾ, ਸੇਵਾ ਕੇਂਦਰਾਂ ਰਾਹੀ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸੂਬੇ ਭਰ ਵਿਚੋ ਗੁਰਦਾਸਪੁਰ ਜ਼ਿਲ੍ਹਾ ਮੋਹਰੀ

ਗੁਰਦਾਸਪੁਰ, 2 ਨਵੰਬਰ (ਮੁਨੀਰਾ ਸਲਾਮ ਤਾਰੀ) ਸ੍ਰੀ ਚਰਨਜੀਤ ਸਿੰਘ ਚੰਨੀ, ਮਾਣਯੋਗ ਮੁੱਖ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ‘ਮਿਸ਼ਨ ਕਲੀਨ’ ਗੁਰਦਾਸਪੁਰ ਜ਼ਿਲ੍ਹੇ ਅੰਦਰ ਆਪਣੀ ਰਫਤਾਰ ਤੇਜ਼ੀ ਨਾਲ ਫੜ੍ਹ ਚੁੱਕਾ ਹੈ ਤੇ ਜ਼ਿਲੇ ਅੰਦਰ ਪਾਰਦਰਸ਼ੀ, ਨਿਰਪੱਖ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਸ਼ਫਾਕ ਨੇ ‘ਮਿਸ਼ਨ ਕਲੀਨ’ ਦੀ ਗੱਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕਿਸੇ ਕਿਸਮ ਦੀ ਕੋਈ ਢਿੱਲਮੱਠ , ਲਾਪਰਵਾਹੀ ਜਾਂ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ

 

ਪੇਡਿੰਗ ਇੰਤਕਾਲਾਂ ਦਾ ਨਿਬੇੜਾ :

                       ਜਿਲੇ ਅੰਦਰ ਪੈਡਿੰਗ ਇੰਤਕਾਲਾਂ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸੁਪਰ ਜ਼ਿਲ੍ਹਾ , ਸੂਬੇ ਦੇ ਦੂਸਰੇ ਜ਼ਿਲਿ੍ਹਆਂ ਦੇ ਮੁਕਾਬਲਤਨ ਇੰਤਕਾਲਾਂ ਦੇ ਨਿਬੇੜੇ ਕਰਨ ਵਿਚ ਮੋਹਰੀ ਹੈ। ਉਨਾਂ ਦੱਸਿਆ ਕਿ ਕੁਲ 9374 ਪੈਡਿੰਗ ਇੰਤਕਾਲ ਸਨ, ਜਿਸ ਵਿਚੋਂ 8826 ਦਾ ਨਿਬੇੜਾ ਕੀਤਾ ਜਾ ਚੁੱਕਾ ਹੈ ਤੇ ਬਾਕੀ 548 ਇੰਤਕਾਲ , ਵਿਰਾਸਤੀ ਝਗੜੇ ਜਾਂ ਅਦਾਲਤਾ ਵਿਚ ਹੋਣ ਕਰਨ ਲੰਬਿਤ ਹਨ

 

ਜ਼ਿਲੇ ਦੇ ਸੇਵਾ ਕੇਂਦਰ, ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸੂਬੇ ਭਰ ਵਿਚੋਂ ਮੋਹਰੀ :

            ਗੁਰਦਾਸਪੁਰ ਜਿਲ੍ਹੇ ਅੰਦਰ ਚੱਲ ਰਹੇ 40 ਸੇਵਾ ਕੇਂਦਰ, ਲੋਕਾਂ ਨੂੰ ਪਹਿਲ ਦੇ ਆਧਾਰ ਤੇ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸੂਬੇ ਭਰ ਵਿਚੋਂ ਮੋਹਰੀ ਹਨ ਅਤੇ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹੇ ਦੇ ਸੇਵਾਂ ਕੇਂਦਰਾ ਵਿੱਚ ਪਹਿਲੀ ਜਨਵਰੀ 2021 ਲੈ ਕੇ 31 ਅਕਤੂਬਰ 2021 ਤਕ 296760 ਅਰਜੀਆਂ ਅਪਲਾਈ ਹੋਈਆ ਹਨ ਅਤੇ 285039 ਅਪਰੂਵਡ ਹੋਈਆਂ ਹਨ। ਉਨਾਂ ਦੱਸਿਆ ਕਿ ਉਨਾਂ ਵਲੋਂ ਲਗਾਤਾਰ ਇਸ ਪੈਂਡੇਸੀ ਨੂੰ ਮੋਨੀਟਰਿੰਗ ਕੀਤਾ ਜਾਂਦਾ ਹੈ ਅਤੇ ਨਾਗਰਿਕਾ ਨੂੰ ਸੇਵਾਵਾਂ/ਸਰਟੀਫੀਕੇਟ ਸਮੇਂ ਸਿਰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਗਿਆ ਹੈ

ਤਹਿਸੀਲਾਂ ਵਿਚ ਲੋਕਾਂ ਦੀ ਖੱਜਲ ਖੁਆਰੀ ਨੂੰ ਪਈ ਠੱਲ੍ਹ :

    ਤਹਿਸੀਲਾਂ ਵਿਚ ਲੋਕਾਂ ਨੂੰ ਪਾਰਦਰਸ਼ੀ ਅਤੇ ਸੁਚਾਰੂ ਸੇਵਾਵਾਂ ਦੇਣ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਜਿਸਟਰੀ ਕਰਵਾਉਣ ਮੋਕੇ ਸਿਰਫ ਜੋ ਸਰਕਾਰੀ ਫੀਸ ਹੈ. ਉਹ ਹੀ ਦੇਣ। ਇਸ ਤੋਂ ਇਲਾਵਾ ਜੇਕਰ ਕੋਈ ਕਰਮਚਾਰੀ ਜਾਂ ਵਸੀਕਾ ਨਵੀਸ ਵੱਧ ਪੈਸੇ ਦੀ ਮੰਗ ਕਰਦੇ ਹਨ ਤਾਂ ਉਹ ਦਫਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਮੋਬਾਇਲ ਨੰਬਰ 62393-01830, ਉੱਤੇ ਸ਼ਿਕਾਇਤ ਕਰ ਸਕਦੇ ਹਨ। ਨਾਲ ਹੀ ਉਨਾਂ ਦੱਸਿਆ ਕਿ ਜ਼ਿਲੇ ਦੇ ਸਮੂਹ ਵਸੀਕ ਾ ਨਵੀਸਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਰਕਾਰੀ ਫੀਸ ਤੋਂਵੱਧ ਫੀਸ ਨਾ ਲਈ ਜਾਵੇ ਅਤੇ ਜੇਕਰ ਅਜਿਹਾ ਕਰਦਾ ਕੋਈ ਪਾਇਆ ਗਿਆ ਤਾਂਬਖਸ਼ਿਆ ਨਹੀਂ ਜਾਵੇਗਾ। ਉਨਾਂ ਦੁਬਾਰਾ ਵਸੀਕਾ ਨਵੀਸਾਂ ਨੂੰ ਸਪੱਸ਼ਟ ਸਬਦਾਂ ਵਿਚ ਕਿਹਾ ਕਿ ਡਿਪਟੀ ਕਮਿਸ਼ਨਰ  ਦਫਤਰ ਵਲੋਂ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ, ਜਿਨਾਂ ਵਲੋਂ ਲਗਾਤਾਰ ਜਿਲੇ ਅੰਦਰ ਉਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਦੋ ਵਸੀਨਾ ਨਵੀਸਾਂ ਵਿਰੁੱਧ ਕਾਰਵਾਈ ਵੀ ਆਰੰਭੀ ਗਈ ਹੈ, ਜਿਨਾਂ ਵਲੋਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ

ਰੇਤੇ ਦੀ ਕਾਲਾਬਾਜ਼ਾਰੀ ’ਤੇ ਕੱਸੀ ਨਕੇਲ :

                        ਮੁੱਖ ਮੰਤਰੀ ਪੰਜਾਬ, ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ  ‘ਮਿਸ਼ਨ ਕਲੀਨ’ ਨੂੰ ਜ਼ਿਲੇ ਅੰਦਰ ਅਮਲੀ ਜਾਮਾ ਪਹਿਨਾਉਣ ਦਾ ਕਾਰਜ ਸ਼ੁਰੂ ਹੋ ਗਿਆ ਹੈ ਤੇ ਰੇਤੇ ਦੀ ਕਾਲਾਬਾਜ਼ਾਰੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਦਰਿਆਈ ਰੇਤ ਦਾ ਪ੍ਰਤੀ ਕਿਊਬਿਕ ਫੁੱਟ ਦੀ ਸਰਕਾਰੀ ਕੀਮਤ 9 ਰੁਪਏ (ਸਮੇਟ ਲੋਡਿੰਗ) ਹੈ। ਜੇਕਰ ਖੱਡ ਤੇ ਠੇਕੇਦਾਰ ਵਲੋਂ ਸਰਕਾਰੀ ਨਿਰਧਾਰਤ ਕੀਮਤ ਤੋਂ ਵੱਧ ਭਾਅ ਵਸੂਲਿਆ ਜਾਂਦਾ ਹੈ ਜਾਂ ਮੰਗ ਕੀਤੀ ਜਾਂਦੀ ਹੈ , ਤਾਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸ਼ਿਕਾਇਤ ਦਫਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ 62393-01830, ਜ਼ਿਲ੍ਹਾ ਮਾਈਨਿੰਗ ਅਫਸਰ ਦੇ ਨੰਬਰ 97805-55430, ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ ਗੁਰਦਾਸਪੁਰ ਦੇ ਨੰਬਰ 96460-65823 ਅਤੇ ਮਾਈਨਿੰਗ ਇੰਸਪੈਕਟਰ ਦੇ ਮੋਬਾਇਲ ਨੰਬਰ 80541-00676 ਤੇ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਉਹ ਸਿੱਧੇ ਜਾ ਕੇ ਵੀ ਰੇਤ ਖਰੀਦ ਕਰ ਸਕਦੇ ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments