spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ 12 ਜੂਨ ਤੋਂ 18-44 ਸਾਲ ਉਮਰ ਗਰੁੱਪ ਲਈ ਟੀਕਾਕਰਨ ਮੁਹਿੰਮ...

ਪੰਜਾਬ ਸਰਕਾਰ 12 ਜੂਨ ਤੋਂ 18-44 ਸਾਲ ਉਮਰ ਗਰੁੱਪ ਲਈ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜੀ ਲਿਆਵੇਗੀ – ਚੇਅਰਮੈਨ ਚੀਮਾ

ਬਟਾਲਾ, 11 ਜੂਨ (ਸਲਾਮ ਤਾਰੀ ) – ਪੰਜਾਬ ਸਰਕਾਰ ਵੱਲੋਂ 18-44 ਸਾਲ ਉਮਰ ਵਰਗ ਲਈ 12 ਜੂਨ ਤੋਂ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜੀ ਲਿਆਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਟੀਕਾਕਰਨ ਤਰਜੀਹੀ ਗਰੁੱਪਾਂ ਵਾਸਤੇ ਹੋਵੇਗਾ ਜਿਸ ਵਿੱਚ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਨੂੰ ਭਾਰਤ ਸਰਕਾਰ ਵੱਲੋਂ 193380 ਖੁਰਾਕਾਂ ਮਿਲਣਗੀਆਂ, ਜਿਨਾਂ ਵਿੱਚ ਕੋਵੀਸ਼ੀਲਡ ਦੀਆਂ 156720 ਖੁਰਾਕਾਂ ਅਤੇ ਕੋਵੈਕਸੀਨ ਦੀਆਂ 36660 ਖੁਰਾਕਾਂ ਸ਼ਾਮਲ ਹਨ।

ਸ. ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਉਤੇ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗ ਤਰਜੀਹੀ ਗਰੁੱਪਾਂ ਵਿੱਚ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੇਂ ਸ਼ਾਮਲ ਗਰੁੱਪਾਂ ਵਿੱਚ ਦੁਕਾਨਦਾਰ ਅਤੇ ਉਨਾਂ ਦਾ ਸਟਾਫ, ਜਿੰਮ ਮਾਲਕ ਤੇ ਜਿੰਮ ਟਰੇਨਰ, ਪ੍ਰਾਹੁਣਚਾਰੀ ਉਦਯੋਗ ਵਿੱਚ ਲੱਗਿਆ ਸਟਾਫ (ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ, ਕੇਟਰਰਜ਼) ਸਮੇਤ ਰਸੋਈਏ, ਬਹਿਰੇ (ਵੇਟਰ), ਉਦਯੋਗਿਕ ਕਾਮੇ, ਰੇਹੜੀ, ਫੜੀ ਵਾਲੇ ਖਾਸ ਕਰਕੇ ਖਾਣ ਵਾਲੇ ਉਤਪਾਦਾਂ ਜਿਵੇਂ ਕਿ ਜੂਸ, ਚਾਟ ਆਦਿ ਨਾਲ ਜੁੜੇ ਹੋਏ, ਡਿਲਵਿਰੀ ਦੇਣ ਵਾਲੇ, ਐਲ.ਪੀ.ਜੀ. ਦੀ ਵੰਡ ਵਾਲੇ, ਬੱਸ ਡਰਾਈਵਰ, ਕੰਡਕਟਰ, ਆਟੋ/ਟੈਕਸੀ ਡਰਾਈਵਰ, ਸਥਾਨਕ ਸਰਕਾਰਾਂ ਅਤੇ ਪੰਚਾਇਤੀ ਨੁਮਾਇੰਦੇ ਜਿਵੇਂ ਕਿ ਮੇਅਰ, ਕੌਂਸਲਰ, ਸਰਪੰਚ, ਪੰਚ, ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਮੈਂਬਰ ਅਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ ’ਤੇ ਹੋਰ ਕਿਸੇ ਨੂੰ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ।

ਸ. ਚੀਮਾ ਨੇ ਕਿਹਾ ਕਿ ਹੁਣ ਤੱਕ 18-44 ਸਾਲ ਉਮਰ ਵਰਗ ਲਈ 17.25 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ 5.42 ਲੱਖ ਖੁਰਾਕਾਂ ਵਿੱਚੋਂ 501550 ਵਿਅਕਤੀਆਂ ਦੇ ਟੀਕੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments