ਸ਼ਨੀਵਾਰ ਦੁਪਹਿਰ 12 ਵਜੇ ਡਿਪਟੀ ਕਮਿਸ਼ਨਰ ਜ਼ੂਮ ਐਪ ਰਾਹੀਂ ਜ਼ਿਲਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨਗੇ ਜ਼ੂਮ ਐਪ ਰਾਹੀਂ 99154-33700 ਆਈ.ਡੀ. ਦਰਜ ਕਰਕੇ ਮੀਟਿੰਗ ਨੂੰ ਜੁਆਇੰਨ ਕੀਤਾ ਜਾ ਸਕਦਾ ਹੈ

0
252

ਬਟਾਲਾ, 29 ਅਕਤੂਬਰ (ਮੁਨੀਰਾ ਸਲਾਮ ਤਾਰੀ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਸ਼ਨੀਵਾਰ ਮਿਤੀ 30 ਅਕਤੂਬਰ 2021 ਨੂੰ ਦੁਪਹਿਰ 12 ਵਜੇ ਜ਼ਿਲ੍ਹਾ ਵਾਸੀਆਂ ਨਾਲ ਜ਼ੂਮ ਐਪ ਰਾਹੀਂ ਆਨ-ਲਾਈਨ ਰਾਬਤਾ ਕਾਇਮ ਕੀਤਾ ਜਾਵੇਗਾ। ਇਸ ਆਨ-ਲਾਈਨ ਮੀਟਿੰਗ ਵਿੱਚ ਜ਼ਿਲ੍ਹੇ ਦਾ ਕੋਈ ਵੀ ਵਸਨੀਕ ਭਾਗ ਲੈ ਕੇ ਆਪਣੀ ਸਮੱਸਿਆ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਸਕਦਾ ਹੈ। ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਸ਼ਾਮ 4 ਤੋਂ 5 ਵਜੇ ਤੱਕ ਅਤੇ ਸ਼ਨੀਵਾਰ ਨੂੰ ਦੁਪਿਹਰ 12 ਤੋਂ 1 ਵਜੇ ਤੱਕ ਆਨ ਲਾਈਨ ਜ਼ੂਮ ਮੀਟਿੰਗ ਕੀਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜ਼ੂਮ ਮੀਟਿੰਗ ਵਿੱਚ ਬਟਾਲਾ, ਗੁਰਦਾਸਪੁਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫ਼ਤਹਿਗੜ ਚੂੜੀਆਂ, ਧਾਰੀਵਾਲ, ਦੀਨਾ ਨਗਰ, ਡੇਰਾ ਬਾਬਾ ਨਾਨਕ, ਕਲਾਨੌਰ, ਕਾਹਨੂਵਾਨ ਸਮੇਤ ਜ਼ਿਲੇ ਦੇ ਪਿੰਡਾਂ ਦੇ ਨਾਗਰਿਕ ਵੀ ਭਾਗ ਲੈ ਸਕਦੇ ਹਨ।  ਉਨਾਂ ਦੱਸਿਆ ਕਿ ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਉੱਪਰ ਜ਼ੂਮ ਐਪ ਨੂੰ ਡਾਊਨਲੋਡ ਕੀਤਾ ਜਾਵੇ ਅਤੇ ਉਸਤੋਂ ਬਾਅਦ ਜ਼ੂਮ ਆਈ.ਡੀ. 99154-33700 ਦਰਜ ਕਰਕੇ ਮੀਟਿੰਗ ਨੂੰ ਜੁਆਇੰਨ ਕੀਤਾ ਜਾ ਸਕਦਾ ਹੈ।

Previous articleਪਰਾਲੀ ਸੰਭਾਲ ਲਈ ਸਬਸਿਡੀ ਤੇ ਮਸ਼ੀਨਾਂ ਦੇਣ ਲਈ ਖੇਤੀਬਾੜੀ ਵਿਭਾਗ ਨੇ ਅਰਜੀਆਂ ਮੰਗੀਆਂ
Next articleਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਉਪਰਾਲੇ – ਤ੍ਰਿਪਤ ਬਾਜਵਾ
Editor-in-chief at Salam News Punjab

LEAVE A REPLY

Please enter your comment!
Please enter your name here