spot_img
Homeਮਾਝਾਗੁਰਦਾਸਪੁਰਕਾਦੀਆਂ ਪੁਲੀਸ ਨੇ ਵੱਖ ਵੱਖ ਮਾਮਲਿਆਂ ਚ 3 ਕੇਸ ਦਰਜ ਕੀਤੇ

ਕਾਦੀਆਂ ਪੁਲੀਸ ਨੇ ਵੱਖ ਵੱਖ ਮਾਮਲਿਆਂ ਚ 3 ਕੇਸ ਦਰਜ ਕੀਤੇ

 

ਕਾਦੀਆਂ/28 ਅਕਤੂਬਰ(ਤਾਰਿਕ ਅਹਿਮਦ )
ਕਾਦੀਆਂ ਪੁਲੀਸ ਨੇ ਵੱਖ ਵੱਖ ਮਾਮਲਿਆਂ ਚ ਥਾਣਾ ਕਾਦੀਆਂ ਚ 3 ਕੇਸ ਦਰਜ ਕੀਤੇ ਹਨ। ਪਹਿਲਾ ਮਾਮਲਾ ਬਲਰਾਜ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਖਾਰਾ ਦੇ ਵਿਰੁੱਧ ਹਰਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਖਾਰਾ ਦੀ ਸ਼ਿਕਾਇਤ ਤੇ ਮੁਕਦਮਾ ਨੰਬਰ 86 ਮਿਤੀ 27-10-21 ਨੂੰ ਧਾਰਾ 420 ਤਹਿਤ ਦਰਜ ਕੀਤਾ ਗਿਆ ਹੈ। ਇੱਸ ਮਾਮਲੇ ਚ ਬਲਰਾਜ ਸਿੰਘ ਨੇ ਵਿਦੇਸ਼ ਭੇਜਣ ਦੇ ਨਾਂ ਤੇ ਹਰਦੀਪ ਸਿੰਘ ਨਾਲ ਸਾਢੇ ਸੱਤ ਲੱਖ ਰੁਪਏ ਦੀ ਠੱਗੀ ਮਾਰੀ ਸੀ। ਦੂਜਾ ਮਾਮਲਾ ਰਵੀ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਮੀਆਂ ਮੁਹੱਲਾ ਬਟਲਾ, ਚਾਚਾ ਸੱਤਪਾਲ ਪੁਤਰ ਮੇਲਾ ਰਾਮ ਬਟਾਲਾ, ਨਾਨਾਣ ਪ੍ਰੀਤੀ ਪਤਨੀ ਬਲਜੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਰਚਨਾ ਪਤਨੀ ਬਿੱਲਾ ਪੰਡੋਰੀਆ ਰਈਆ ਦਸੂਹਾ ਦੇ ਖ਼ਿਲਾਫ਼ ਰਚਨਾ ਪੁੱਤਰੀ ਸਤਪਾਲ ਕੌਮ ਪ੍ਰਜਾਪਤ ਵਾਸੀ ਕ੍ਰਿਸ਼ਨਾ ਨਗਰ ਕਾਦੀਆਂ ਦੀ ਸ਼ਿਕਾਇਤ ਤੇ ਐਫ਼ ਆਈ ਆਰ ਨੰਬਰ 87 ਮਿਤੀ 27-10-21 ਨੂੰ ਧਾਰਾ 323, 498-ਏ ਅਤੇ 506 ਆਈ ਪੀ ਸੀ ਤਹਿਤ ਦਰਜ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਰਚਨਾ ਦਾ ਪਤਿ ਅਤੇ ਉਸਦਾ ਚਾਚਾ ਅਤੇ ਨਾਨਾਣਾਂ ਉਸਨੂੰ ਤੰਗ ਕਰਦੇ ਹਨ ਅਤੇ ਮਾਰਕੁੱਟ ਕਰਦੇ ਹਨ। ਅਤੇ ਦਾਜ ਦੀ ਮੰਗ ਕਰਦੇ ਹਨ। ਇੱਸੇ ਤਰ੍ਹਾਂ ਤੀਜਾ ਪਰਚਾ ਹਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਖੁੰਡਾ ਧਾਰੀਵਾਲ ਦੀ ਸ਼ਿਕਾਇਤ ਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਐਫ਼ ਆਈ ਆਰ ਨੰਬਰ 88 ਮਿਤੀ 27-10-21 ਨੂੰ ਧਾਰਾ 379 ਬੀ ਆਈ ਪੀ ਸੀ ਤਹਿਤ ਦਰਜ ਕੀਤਾ ਗਿਆ ਹੈ। ਜਿਸ ਵਿੱਚ ਮੁੱਦਈ ਨੇ ਕਿਹਾ ਹੈ ਕਿ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਸਦਾ ਬੈਗ਼ ਖੋਹ ਲਿਆ ਸੀ ਜਿਸ ਵਿੱਚ 36560 ਰੁਪਏ ਅਤੇ ਉਸਦੇ ਦਸਵੀਂ ਅਤੇ ਪਲਸ ਟੂ ਦੇ ਸਰਟੀਫ਼ੀਕੇਟ ਸਨ।ਇੱਹ ਘਟਨਾ ਕਾਦੀਆਂ ਦੇ ਨੇੜੇ ਪੈਂਦੇ ਪਿੰਡ ਮਾਇਆ ਪੰਡੋਰੀ ਸਿੰਘ ਦੇ ਕੋਲ ਵਾਪਰੀ ਜਦੋਂ ਉਹ ਲੋਨ ਦਾ ਪੈਸਾ ਗਰਾਹੀ ਕਰਕੇ ਵਾਪਸ ਕਾਦੀਆਂ ਵੱਲ ਜਾ ਰਿਹਾ ਸੀ। ਇਨ੍ਹਾਂ ਤਿੰਨਾਂ ਕੇਸਾਂ ਚ ਅੱਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments