spot_img
Homeਮਾਝਾਗੁਰਦਾਸਪੁਰਵਿਜੀਲੈਂਸ ਜਾਗਰੂਕਤਾ ਹਫਤਾ 2021-ਦੂਜਾ ਦਿਨ

ਵਿਜੀਲੈਂਸ ਜਾਗਰੂਕਤਾ ਹਫਤਾ 2021-ਦੂਜਾ ਦਿਨ

ਗੁਰਦਾਸਪੁਰ, 27  ਅਕਤੂਬਰ  (ਮੁਨੀਰਾ ਸਲਾਮ ਤਾਰੀ)   ਪਰੇਮ ਕੁਮਾਰਉਪ ਕਪਤਾਨ ਪੁਲਿਸਵਿਜੀਲੈਂਸ ਬਿਊਰੋਗੁਰਦਾਸਪੁਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਵਿਕਰਾਂਤ ਸਲਾਰੀਆਵਿਜੀਲੈਂਸ ਬਿਊਰੋਗੁਰਦਾਸਪੁਰ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਬੱਸ ਅੱਡਾ ਡੇਰਾ ਬਾਬਾ ਨਾਨਕ ਅਤੇ ਇੰਸਪੈਕਟਰ ਵਿਜੈਪਾਲ ਸਿੰਘਵਿਜੀਲੈਂਸ ਬਿਊਰੋਗਰਦਾਸਪੁਰ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਬੱਸ ਅੱਡਾ ਬਟਾਲਾ ਵਿਖੇ ਸੈਮੀਨਾਰ ਕੀਤਾ ਗਿਆ।

ਇਸ ਮੌਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਜਾਗਰੂਕ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਦਰਜ ਕਰਾਉਣ ਸਬੰਧੀ ਫੋਨ ਨੰਬਰਾਂਟੋਲੇ ਫਰੀ ਨੰਬਰ 1800-1800-1000 ਬਾਰੇ ਸੂਚਨਾ ਦਿੱਤੀ ਗਈ।

         ਇਸ ਤੋਂ ਇਲਾਵਾ ਹਾਜਰੀਨ ਨੂੰ ਕੋਈ ਵੀ ਸਰਕਾਰੀ ਕੰਮ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਆਨਲਾਈਨ ਸੁਵਿਧਾਵਾਂ ਤੋ  ਵੀ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕ ਹੋਣ ਦੇ ਨਾਲ-ਨਾਲ ਸਵੈ ਨਿਰਭਰ ਵੀ ਹੋ ਸਕਣ।

    ਇਸ ਤੋਂ ਬਾਅਦ ਵਿਜੀਲੈਂਸ ਬਿਊਰੋਗੁਰਦਾਸਪੁਰ ਦੇ ਕਰਮਚਾਰੀਆਂ ਵਲੋਂ ਬੱਸ ਅੱਡਾ ਬਟਾਲਾਨਗਰ ਕੌਂਸਲ ਦਫਤਰ ਕਾਦੀਆਂਸਬ ਤਹਿਸੀਲ ਦਫਤਰ ਕਾਦੀਆਂਬੱਸ ਅੱਡਾ ਕਾਦੀਆਂਪੀ.ਐਸ.ਪੀ.ਸੀ.ਐਲ. ਕਾਦੀਆਂਸੀ.ਐਚ.ਸੀ. ਭਾਮ ਅਤੇ  ਪੁਲਿਸ ਚੌਂਕੀ ਹਰਚੋਵਾਲ ਵਿਖੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਵਿਜੀਲੈਂਸ ਬਿਊਰੋ ਨੂੰ ਸੂਚਨਾ ਦੇਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਬੈਨਰ ਤੇ ਪੰਫਲੈਟ ਲਗਾਏ ਗਏ। ਇਸ ਤੋ ਇਲਾਵਾ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਪੰਫਲੈਟ ਅਖਬਾਰਾਂ ਵਿੱਚ ਪੁਆਏ ਗਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments