Home ਰੂਪਨਗਰ-ਨਵਾਂਸ਼ਹਿਰ ਪੋਲੀਟੈਕਨਿਕ ਦੇ ਸਿਵਲ ਵਿਭਾਗ ਦੇ ਤੀਸਰੇ ਸਮੈਸਟਰ ’ਚ ਪ੍ਰਮੋਦ...

ਪੋਲੀਟੈਕਨਿਕ ਦੇ ਸਿਵਲ ਵਿਭਾਗ ਦੇ ਤੀਸਰੇ ਸਮੈਸਟਰ ’ਚ ਪ੍ਰਮੋਦ ਕੁਮਾਰ ਅਤੇ ਪੰਜਵੇਂ ਸਮੈਸਟਰ ’ਚ ਧੀਰਜ ਕੁਮਾਰ ਰਹੇ ਅੱਵਲ

147
0

ਨਵਾਂਸ਼ਹਿਰ, 11 ਜੂਨ(ਵਿਪਨ)

ਪੰਜਾਬ ਸਟੇਟ ਬੋਰਡ ਆੱਫ ਟੈਕਨੀਕਲ ਐਜੁਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿਗ ( ਪੀਐਸਬੀਟੀਈ ) ਦਾ ਕੇਸੀ ਪੋਲੀਟੈਕਨਿਕ ਕਾਲਜ ਦੇ ਸਿਵਲ ਇੰਜੀਨਿਅਰਿੰਗ ( ਸੀਵੀਈ ) ਵਿਭਾਗ ਦਾ ਨਵੰਬਰ- ਦਸੰਬਰ 2020 ਦਾ ਨਤੀਜਾ ਘੋਸ਼ਿਤ ਕੀਤਾ ਗਿਆ । ਕਾਲਜ ਦੇ ਪਿ੍ਰੰਸੀਪਲ ਰਾਜਿੰਦਰ ਮੂੰਮ ਨੇ ਦੱਸਿਆ ਕਿ ਤੀਸਰੇ ਸਮੈਸਟਰ ’ਚ ਪ੍ਰਮੋਦ ਕੁਮਾਰ ਨੇ 1025 ’ਚੋਂ 632 ਅੰਕ ਲੈ ਕੇ ਕਾਲਜ ’ਚ ਪਹਿਲਾ , ਅੰਸ਼ੁਲ ਕੁਮਾਰ ਨੇ 566 ਅੰਕ ਲੈ ਕੇ ਕਾਲਜ ’ਚ ਦੂਜਾ ਸਥਾਨ ਪਾਇਆ ਹੈ । ਉਥੇ ਹੀ ਪੰਜਵੇਂ ਸਮੈਸਟਰ ’ਚ ਧੀਰਜ ਕੁਮਾਰ ਨੇ 1050 ’ਚੋਂ 773 ਅੰਕ ਲੈ ਕੇ ਕਾਲਜ ’ਚ ਪਹਿਲਾ, ਕੁੰਦਨ ਕੁਮਾਰ ਨੇ 697 ਅੰਕ ਲੈ ਕੇ ਦੂਜਾ ਅਤੇ ਆਰਿਆਨ ਚੌਹਾਣ ਨੇ 683 ਅੰਕ ਲੈ ਕੇ ਤੀਜਾ ਸਥਾਨ ਪਾਇਆ ਹੈ । ਇਹਨਾ ਸਾਰਿਆਂ ਹੋਣਹਾਰਾਂ ਨੂੰ ਕੇਸੀ ਗਰੁੱਪ ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ, ਕੈਂਪਸ ਡਾਇਰੇਕਟਰ ਡਾੱ. ਪ੍ਰਵੀਨ ਕੁਮਾਰ ਜੰਜੁਆ, ਪਿ੍ਰੰਸੀਪਲ ਇੰਜ. ਰਾਜਿੰਦਰ ਮੂੰਮ , ਐਚਓਡੀ ਇੰਜ. ਸੁਖਵਿੰਦਰ ਸਿੰਘ , ਇੰਜ. ਅਲਕਾ ਭਾਰਦਵਾਜ ਨੇ ਵਧਾਈ ਦਿੱਤੀ ।

Previous articleਕੇਸੀ ਕਾਲਜ ਦੇ ਸਟੂਡੈਂਟ ਦੇ ਨਾਲ ਹੁਣ ਟੀਚਰ ਵੀ ਕੈਂਬਰਿਜ ਯੂਨੀਵਰਸਿਟੀ ਤੋਂ ਟ੍ਰੇਨਿਗ ਲੈ ਕੇ ਪ੍ਰਾਪਤ ਕਰ ਸਕਦੇ ਹਨ ਪ੍ਰਮਾਣ ਪੱਤਰ
Next articleਕਹਾਣੀ, ਗਰਮੀਆਂ ਦੀਆਂ ਛੁੱਟੀਆਂ

LEAVE A REPLY

Please enter your comment!
Please enter your name here