ਨਵਾਂਸ਼ਹਿਰ , 11 ਜੂਨ (ਵਿਪਨ)
ਵਿਦਿਆਰਥੀਆਂ ਅਤੇ ਸਟਾਫ ਦੀ ਸਿੱਖਿਆ ਅਤੇ ਕੰਮ ਦੀ ਕੁਆਲਿਟੀ ’ਚ ਅੰਤਰਰਾਸ਼ਟਰੀੇ ਪੱਧਰ ’ਤੇ ਨਿਖਾਰ ਲਿਆਉਣ ਲਈ ਸਥਾਨਕ ਕੇਸੀ ਗਰੁੱਪ ਆੱਫ ਇੰਸਟੀਟਿਊਸ਼ੰਸ ਵਲੋ ਕੈਂਬਰਿਜ ਯੂਨੀਵਰਸਿਟੀ ਯੂਕੇ ਦੇ ਨਾਲ ਇੱਕ ਐਮਓਿਊ ( ਸਮੱਝੌਤਾ ਪੱਤਰ ) ਸਾਈਨ ਹੋਇਆ ਹੈ । ਮੌਕੇ ’ਤੇ ਕੈਂਪਸ ਡਾਇਰੇਕਟਰ ਡਾੱ. ਪ੍ਰਵੀਨ ਕੁਮਾਰ ਜੰਜੁਆ, ਡਾੱ. ਕੁਲਜਿੰਦਰ ਕੌਰ, ਪਿ੍ਰੰ. ਇੰਜ. ਰਾਜਿੰਦਰ ਮੂੰਮ , ਪਿ੍ਰੰਸੀਪਲ ਕੱਮ ਡੀਨ ਕਰਿਅਰ ਗਾਇਡੈਂਸ ਡਾੱ. ਅਰਵਿੰਦ ਸਿੰਗੀ , ਪ੍ਰੋ. ਕਪਿਲ ਕਨਵਰ, ਸੀਏ ਸਾਕਸ਼ੀ ਮੱਕੜ ਮੌਜੂਦ ਰਹੇ । ਕੈਂਬਰਿਜ ਯੂਨੀਵਰਸਿਟੀ ਯੂਕੇ ਦੇ ਪੰਜਾਬ ਜੋਨਲ ਹੈਡ ਗੌਰਵ ਦੁਆ ਨੇ ਦੱਸਿਆ ਕਿ ਕੈਂਬਰਿਜ ਯੂਨੀਵਰਸਿਟੀ ਵਲੋ ਕਾਲਜ ਦੇ ਸਟਾਫ ਅਤੇ ਸਟੂਡੈਂਟ ਦੀ ਸਿੱਖਿਆ ਅਤੇ ਉਨਾਂ ਦੇ ਕੰਮ ਦੀ ਕੁਆਲਿਟੀ ’ਚ ਵਿਸ਼ਵ ਪੱਧਰੀ ਨਿਖਾਰ ਆਵੇਗਾ । ਇਸ ਨਾਲ ੳਹ ਦੇਸ਼ ’ਚ ਹੀ ਨਹੀਂ ਵਿਦੇਸ਼ ’ਚ ਭਵਿੱਖ ਉੱਜਵਲ ਕਰਨ ਦਾ ਉਹਨਾਂ ਨੂੰ ਮੌਕਾ ਮਿਲੇਗਾ । ਦੁਆ ਨੇ ਦੱਸਿਆ ਕਿ ਸਟੂਡੈਂਟ ਨੂੰ ਵਿਦੇਸ਼ ਪੱਧਰ ਦੀ ਵਿਜਨੈਸ ਸਟਡੀ ਕਰਵਾਈ ਜਾਵੇਗੀ ਅਤੇ ਇੰਗਲਿਸ਼ ਸਿੱਖਣ, ਬੋਲਣ ਅਤੇ ਲਿਖਣ ਸਬੰਧੀ ਪ੍ਰਮਾਣ ਪੱਤਰ ਦਿੱਤਾ ਜਾਵੇਗਾ, ਉਥੇ ਹੀ ਬੀਐਡ ਕਾਲਜ ਦੇ ਸਟੂਡੈਂਟ ਅਤੇ ਬੀਐਡ ਕਰ ਚੂੱਕੇ ਟੀਚਰਾਂ ਨੂੰ ਵਿਸ਼ਵ ਪੱਧਰ ਦੀ ਟੀਕੇਟੀ ( ਟੀਚਰ ਨਾੱਲੇਜ ਟੇਸਟ ) ਅਤੇ ਹੋਰ ਟ੍ਰੇਨਿਗ ਦੇ ਕੇ ਉਨਾਂ ਨੂੰ ਤਿਆਰ ਕੀਤਾ ਜਾਵੇਗਾ । ਹੋਟਲ ਮੈਨਜਮੈਂਟ ਕਰਨ ਵਾਲੇ ਵਿਦਿਆਰਥੀਆਂ ਨੂੰ ਫਰੰਟ ਆਫਿਸ ਸਟੂਡੈਂਟ ਨੂੰ ਟ੍ਰੇਨਿਗ ਦੇਣ ਦੇ ਨਾਲ ਕਾਲਜ ਕੈਂਪਸ ’ਚ ਫੈਕਲਟੀ ਐਕਸਚੈਂਜ ਪ੍ਰੋਗਰਾਮ ਦੇ ਤਹਿਤ ਟ੍ਰੇਨਿਗ ਦਿੱਤੀ ਜਾਵੇਗੀ । ਉਨਾਂ ਨੇ ਦੱਸਿਆ ਕਿ ਸਟੂਡੈਂਟ ਅਤੇ ਸਟਾਫ ਨੂੰ ਪੂਰੀ ਤਰਾਂ ਨਾਲ ਤਿਆਰ ਕਰਕੇ ਉਨਾਂ ਨੂੰ ਮਲਟੀ ਨੈਸ਼ਨਲ ਕੰਪਨੀ ’ਚ ਜਾੱਬ ਦੇ ਲਈ ਟਰੇਨਿਗ ਮਿਲੇਗੀ । ਕੈਂਪਸ ਡਾਇਰੇਕਟਰ ਡਾੱ. ਪ੍ਰਵੀਨ ਕੁਮਾਰ ਜੰਜੁਆ ਨੇ ਦੱਸਿਆ ਕਿ ਇਸ ਮੌਕੋ ਦਾ ਸਾਰੇ ਸਟੂਡੈਂਟ ਅਤੇ ਸਟਾਫ ਨੂੰ ਫਾਇਦਾ ਚੁੱਕਣਾ ਚਾਹੀਦਾ ਹੈ।
ਕੇਸੀ ਕਾਲਜ ਦੇ ਸਟੂਡੈਂਟ ਦੇ ਨਾਲ ਹੁਣ ਟੀਚਰ ਵੀ ਕੈਂਬਰਿਜ ਯੂਨੀਵਰਸਿਟੀ ਤੋਂ ਟ੍ਰੇਨਿਗ ਲੈ ਕੇ ਪ੍ਰਾਪਤ ਕਰ ਸਕਦੇ ਹਨ ਪ੍ਰਮਾਣ ਪੱਤਰ
RELATED ARTICLES