spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਵਸੀਕਾ/ਨੀਵਸਾਂ ਦੀ ਮੀਟਿੰਗ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਵਸੀਕਾ/ਨੀਵਸਾਂ ਦੀ ਮੀਟਿੰਗ

ਗੁਰਦਾਸਪੁਰ , 19 ਅਕਤੂਬਰ (ਮੁਨੀਰਾ ਸਲਾਮ ਤਾਰੀ) ਜਨਾਬ ਮੁਹੰਮਦ ਇਸ਼ਫਾਕ  ਡਿਪਟੀ ਕਮਿਸ਼ਨਰ ਗੁਰਦਾਸਪੁਰ  ਦੀ  ਦੀ ਪ੍ਰਧਾਨਗੀ ਹੇਠ ਤਹਿਸੀਲਦਾਰਾਂ , ਨਾਇਬ ਤਹਿਸੀਲਦਾਰਾਂ ਅਤੇ ਵਸੀਕਾ ਨੀਵਸਾਂ   ਪੰਚਾਇਤ  ਭਵਨ  ਵਿਖੇ  ਮੀਟਿੰਗ ਹੋਈ । ਇਸ  ਮੌਕੇ ਤੇ ਸ੍ਰੀ ਅਰਵਿੰਦ ਸਲਵਾਨ  ਤਹਿਸੀਲਦਾਰ  ਅਤੇ ਸਮੂਹ ਵਸੀਕਾ / ਨੀਵਸਾਂ  ਹਾਜ਼ਰ ਸਨ ।
ਉਨਾ ਨੇ ਮੀਟਿੰਗ ਦੌਰਾਨ ਵਸੀਕਾ /ਨੀਵਸਾਂ   ਨੂੰ  ਸੰਬੋਧਨ  ਕਰਦਿਆ  ਕਿਹਾ ਕਿ  ਜੇਕਰ  ਤੁਹਾਡੇ  ਕੋਲੋ  ਕੋਈ  ਵੀ ਅਧਿਕਾਰੀ  ਰਿਸ਼ਵਤ  ਮੰਗਦਾ ਹੈ  ਤਾ ਉਸ ਸਬੰਧੀ ਐਸ.ਡੀ.ਐਮ. ਨੂੰ ਤੁਰੰਤ ਜਾਣਕਾਰੀ  ਦਿੱਤੀ  ਜਾਵੇ ,  ਕਿਉਕਿ  ਸਾਰੇ ਵਸੀਕੇ ਰਜਿਸਟਰਡ ਹਨ  ਤੁਸੀ ਆਪਣਾ  ਪੱਖ ਰੱਖ ਸਕਦੇ ਹੋ ।  ਉਨਾ ਨੇ  ਕਿਹਾ ਕਿ  ਵਸੀਕਾ ਦੀ 500/- ਰੁਪਏ  ਫੀਸ ਹੁੰਦੀ ਹੈ  ਉਸ ਦੀ  ਰਜਿਸਟਰੀ  ਕਰਵਾਉਣ  ਵਾਲੇ ਨੂੰ  ਰਸੀਦ  ਦੇਣੀ ਚਾਹੀਦੀ ਹੈ । ਉਨਾ  ਕਿਹਾ ਕਿ  ਜੇਕਰ  ਕੋਈ ਰਿਸ਼ਵਤ ਲੈਦਾ  ਫੜਿਆ ਗਿਆ  ਤਾ  ਉਸ  ਵਿਰੁੱਧ ਕਾਨੂੰਨੀ  ਕਾਰਵਾਈ ਕੀਤੀ  ਜਾਵੇਗੀ । ਉਨਾ  ਨੇ  ਇਹ ਵੀ ਕਿਹਾ ਕਿ ਤੁਹਾਨੂੰ  ਇਮਨਾਦਾਰੀ ਨਾਲ  ਕੰਮ  ਕਰਨਾ ਚਾਹੀਦਾ ਹੈ  ਅਤੇ  ਆਪਣੀ  ਬਣਦੀ ਜਾਇਜ਼  ਫੀਸ ਲੈਣੀ ਚਾਹੀਦੀ ਹੈ ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪਰਦਰਸ਼ੀ  ਅਤੇ ਸੰਚਾਰੂ ਢੰਗ ਨਾਲ ਸੇਵਾਵਾਂ ਮੁਹੱਈਆ  ਕਰਵਾਉਣ ਲਈ  ਵਚਨਬੱਧ ਹੈ ।  ਜੇਕਰ  ਸਰਕਾਰੀ  ਦਫਤਰਾਂ ਵਿਚ  ਕੋਈ  ਅਧਿਕਾਰੀ  ਜਾਂ ਕਰਮਚਾਰੀ ਲੋਕ ਪੱਖੀ  ਸੇਵਾਵਾਂ  ਮੁਹੱਈਆ  ਕਰਵਾਉਣ  ਵਿਚ ਢਿੱਲਮੱਠ ਵਰਤਦਾ ਹੈ । ਉਸ ਨੂੰ  ਬਖਸ਼ਿਆਂ  ਨਹੀ ਜਾਵੇਗਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments