spot_img
Homeਮਾਝਾਗੁਰਦਾਸਪੁਰਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਦੇ ਨਤੀਜੇ ਰਹੇ ਸ਼ਾਨਦਾਰ:...

ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਦੇ ਨਤੀਜੇ ਰਹੇ ਸ਼ਾਨਦਾਰ: ਪਿੰ੍ਰਸੀ. ਡਾ. ਫੁਲਵਿੰਦਰ ਪਾਲ ਸਿੰਘ

ਅੰਮ੍ਰਿਤਸਰ, 10 ਜੂਨ (ਚਾਂਦਪ੍ਰੀਤ ਸਿੰਘ ਮਾਹਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਬੀ.ਏ, ਬੀ.ਐਸ.ਸੀ. ਸਮੈਸਟਰ ਪਹਿਲਾ, ਬੀ.ਸੀ.ਏ ਸਮੈਸਟਰ ਪਹਿਲਾ, ਤੀਸਰਾ ਅਤੇ ਪੰਜਵਾ ਦੇ ਨਤੀਜੇ 100 ਪ੍ਰਤੀਸ਼ਤ ਸ਼ਾਨਦਾਰ ਰਹੇ। ਬੀ.ਸੀ.ਏ. ਸਮੈਸਟਰ ਭਾਗ ਪਹਿਲਾ ਦੀ ਵਿਿਦਆਰਥਣ ਸੁਮਨਦੀਪ ਕੌਰ ਨੇ 81 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਰਮਨਪ੍ਰੀਤ ਕੌਰ ਨੇ 79 ਪ੍ਰਤੀਸ਼ਤ ਅੰਕ ਅਤੇ ਕਰਨਦੀਪ ਸਿੰਘ ਨੇ 76 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਬੀ.ਐਸ.ਸੀ. ਕੰਪਿਊਟਰ ਸਾਇੰਸ ਦੀ ਵਿਿਦਆਰਥਣ ਸੁਖਜੀਤ ਕੌਰ ਨੇ 81 ਪ੍ਰਤੀਸ਼ਤ, ਪ੍ਰਦੀਪ ਕੌਰ ਅਤੇ ਨਵਜੋਤ ਕੌਰ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤਾ। ਬੀ.ਸੀ.ਏ. ਸਮੈਸਟਰ ਪੰਜਵੇਂ ਵਿਚ ਵਿਿਦਆਰਥਣ ਸੰਦੀਪ ਕੌਰ ਨੇ 74 ਪ੍ਰਤੀਸ਼ਤ, ਗੁਰਪ੍ਰੀਤ ਕੌਰ ਨੇ 72 ਪ੍ਰਤੀਸ਼ਤ ਅਤੇ ਹਰਪ੍ਰੀਤ ਕੌਰ ਨੇ 70 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਖੁਸ਼ੀ ਦੇ ਮੌਕੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਜਥੇ: ਮਗਵਿੰਦਰ ਸਿੰਘ ਖਾਪੜਖੇੜੀ ਅਤੇ ਸ. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਫੁਲਵਿੰਦਰ ਪਾਲ ਸਿੰਘ, ਸਮੂਹ ਸਟਾਫ ਅਤੇ ਵਿਿਦਆਰਥੀਆਂ ਨੂੰ ਇਸ ਕਾਮਯਾਬੀ ‘ਤੇ ਵਧਾਈ ਦਿੱਤੀ। ਇਸ ਮੋਕੇ ਪ੍ਰਿੰਸੀਪਲ ਡਾ. ਫੁਲਵਿੰਦਰ ਪਾਲ ਸਿੰਘ ਨੇ ਸਮੂਹ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਿਿਦਆਰਥੀਆਂ ਦੀ ਲਗਨ ਅਤੇ ਮਿਹਨਤੀ ਸਟਾਫ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ। ਪ੍ਰਿੰਸੀਪਲ ਸਾਹਿਬ ਵੱਲੋਂ ਦੱਸਿਆ ਗਿਆ ਕਿ ਕਾਲਜ ਵਿੱਖੇ ਸੈਸ਼ਨ 2021-22 ਲਈ ਬੀ.ਏ, ਬੀ.ਸੀ.ਏ, ਬੀ.ਐਸ.ਸੀ, ਆਈ.ਟੀ, ਬੀ. ਕਾਮ, ਬੀ.ਐਸ.ਸੀ. ਇਕਨਾਮਿਕਸ, ਕੰਪਿਊਟਰ ਸਾਇੰਸ, ਡੀ.ਸੀ.ਏ ਅਤੇ ਪੀ.ਜੀ.ਡੀ.ਸੀ.ਏ. ਦੇ ਪਹਿਲੇ ਸਮੈਸਟਰ ਵਿਚ ਦਾਖਲੇ/ਰਜਿਸਟ੍ਰੇਸ਼ਨ ਦੀ ਪ੍ਰਕਿਿਰਆ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਹਰ ਸਾਲ ਦੀ ਤਰ੍ਹਾਂ ਅੰਡਰ-ਗ੍ਰੈਜੂਏਟ ਕਲਾਸਾਂ ਵਿਚ ਦਾਖਲ ਹੋਣ ਵਾਲੇ ਅੰਮ੍ਰਿਤਧਾਰੀਆਂ ਵਿਿਦਆਰਥੀਆਂ ਨੂੰ 8 ਹਜ਼ਾਰ ਰੁਪਏ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਵਿਚ ਦਾਖਲ ਹੋਣ ਵਾਲੇ ਵਿਿਦਆਰਥੀਆਂ ਨੂੰ 10 ਹਜ਼ਾਰ ਰੁਪਏ ਸਲਾਨਾ ਵਜ਼ੀਫ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਂਦਾ ਹੈ। ਇਸ ਮੋਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿੰ੍ਰਸੀ: ਡਾ. ਫੁਲਵਿੰਦਰ ਪਾਲ ਸਿੰਘ।

RELATED ARTICLES
- Advertisment -spot_img

Most Popular

Recent Comments