ਇਨਸਾਫ਼ ਤੋਂ ਬੇ-ਆਸ ਹੋਈ ਪੁਲਿਸ ਜ਼ਬਰ ਦੀ ਸ਼ਿਕਾਰ ਲੜਕੀ ਨੇ ਮੰਗੀ ‘ਮੌਤ’ ਲਿਖਿਆ ਮੁਖ ਮੰਤਰੀ ਨੂ ਪੰਤਰ

0
263

ਜਗਰਾਉਂ 10 ਜੂਨ (. ਰਛਪਾਲ ਸਿੰਘ ਸ਼ੇਰਪੁਰੀ ) ਸਥਾਨਕ ਥਾਣੇ ਦੇ ਰਹਿ ਚੁੱਕੇ ਥਾਣਾਮੁਖੀ ਦੇ ਅੱਤਿਆਚਾਰਾਂ ਦੀ ਸ਼ਿਕਾਰ ਹੋਈ, ਮੰਜੇ ‘ਤੇ ਨਕਾਰਾ ਪਈ, ਇਨਸਾਫ਼ ਤੋਂ ਬੇ-ਆਸ ਹੋ ਗਈ ਨੌਜਵਾਨ ਲੜਕੀ ਕੁਲਵੰਤ ਕੌਰ ਵਾਸੀ ਰਸੂਲਪੁਰ ਨੇ ਹੁਣ ਮੁੱਖ ਮੰਤਰੀ ਤੋਂ ਇਨਸਾਫ਼ ਦੀ ਥਾਂ ‘ਮੌਤ’ ਦੀ ਭੀਖ ਮੰਗੀ ਹੈ। ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ 50 ਰੁਪਏ ਦੇ ਅਸਟਾਂਮ ਪੇਪਰ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ‘ਖ਼ਤ’ ਵਿਚ ਪੀੜ੍ਹਤਾ ਨੇ ਲਿਖਿਆ ਹੈ ਕਿ ਥਾਣੇਦਾਰ ਖਿਲਾਫ਼ ਪਰਚਾ ਦਰਜ ਕਰਨ ਲਈ ਭੇਜੇ ਕਮਿਸ਼ਨਾਂ ਦੇ ਹੁਕਮਾਂ ਨੂੰ ਲੋਕਲ਼ ਪੁਲਿਸ ਅਧਿਕਾਰੀਆਂ ਨੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਹੈ ਜਦਕਿ ਦੋਸ਼ੀ ਥਾਣੇਦਾਰ ਨੂੰ ਤਰੱਕੀ ਦੇ ਕੇ ਡੀ ਐਸ ਪੀ ਬਣਾ ਦਿੱਤਾ ਹੈ। ਇਸ ਭਰਿਸ਼ਟ ਸਿਸਟਮ ‘ਚ ਹੁਣ ਇਨਸਾਫ਼ ਦੀ ਆਸ ਘਟਦੀ ਜਾ ਰਹੀ ਹੈ ਫਿਰ ਵੀ ਮੈਂ ਮੁੜ ਮੰਗ ਕਰਦੀ ਹਾਂ ਕਿ “ਜਾਂ ਤਾਂ ਦੋਸ਼ੀਆਂ ਖਿਲਾਫ਼ ਕ‍ਾਰਵਾਈ ਕਰਕੇ ਇਨਸਾਫ਼ ਦੇ ਦਿਓ ਨਹੀਂ ਤਾਂ ਮੈਨੂੰ ‘ਮਰਨ’ ਦੀ ਆਗਿਆ ਦੇ ਦਿਓ” ਕਿਉਂਕਿ ਕਿ ਇਨਸਾਫ਼ ਦੀ ਆਸ ਵਿੱਚ ਮੈਨੂੰ ਹੋਰ ਜਿਉਣਾ ਅੌਖਾ ਹੈ।ਜ਼ਿਕਰਯੋਗ ਹੈ ਕਿ ਥਾਣਾਮੁਖੀ ਨੇ ਕੁਲਵੰਤ ਕੌਰ ਅਤੇ ਉਸ ਦੀ ਬਿਰਧ ਮਾਤਾ ਨੂੰ ਨਜ਼ਾਇਜ਼ ਹਿਰਾਸਤ ‘ਚ ਰੱਖ ਕੇ ਕੁੱਟਮਾਰ ਕਰਕੇ ਤੇ ਕਰੰਟ ਲਗਾਉਣ ਤੋਂ ਬਾਦ ਫਰਜ਼ੀ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਕੁਲਵੰਤ ਦੇ ਭਰਾ ਇਕਬਾਲ ਸਿੰਘ ਨੂੰ ਕਤਲ਼ ਦੇ ਝੂਠੇ ਕੇਸ ਵਿਚ ਫਸਾ ਦਿੱਤਾ ਸੀ ਜੋ ਕਰੀਬ 10 ਬਾਦ ਬਰੀ ਹੋਇਆ ਸੀ ਅਤੇ ਡੀਜੀਪੀ ਦੀਆਂ ਪੜਤਾਲਾਂ ਵਿੱਚ ਦੋਸ਼ ਸਾਬਤ ਹੋਣ ਤੋਂ ਬਾਦ ਵੀ 17 ਸਾਲਾਂ ਤੋਂ ਦੋਸ਼ੀ ਪੁਲਿਸ ਕਰਮੀਆਂ ਖਿਲਾਫ਼ ਕਾਰਵਾਈ ਲਈ ਲੜ੍ਹ ਰਿਹਾ ਹੈ ਜਦਕਿ ਕੁਲਵੰਤ ਕੌਰ ਲੰਬੇ ਸਮੇਂ ਤੋਂ ਨਕਾਰਾ ਹੋਈ ਪਈ ਹੈ।

Previous articleਸੀ.ਐਚ.ਸੀ ਨੌਸ਼ਹਿਰਾ ਮੱਝਾ ਸਿੰਘ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ ਲਗਾਇਆ
Next articleਖੇਤੀ ਮੰਤਰੀ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ _ ਕਿਸਾਨ ਆਗੂ

LEAVE A REPLY

Please enter your comment!
Please enter your name here