spot_img
Homeਮਾਝਾਗੁਰਦਾਸਪੁਰਨਾਬਾਲਗ਼ ਲੜਕੀ ਨੂੰ ਦੋ ਦਿਨਾਂ ਚ ਬਰਾਮਦ ਕਰਕੇ ਦੋਸ਼ਿਆਂ ਨੂੰ ਗ੍ਰਿਫ਼ਤਾਰ ਕੀਤਾ...

ਨਾਬਾਲਗ਼ ਲੜਕੀ ਨੂੰ ਦੋ ਦਿਨਾਂ ਚ ਬਰਾਮਦ ਕਰਕੇ ਦੋਸ਼ਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ: ਮਹਿਲਾ ਕੌਂਸਲਰ

 

ਕਾਦੀਆਂ। 11 ਅਕਤੂਬਰ (ਮੁਨੀਰਾ ਸਲਾਮ ਤਾਰੀ)
ਕਾਦੀਆਂ ਦੇ ਨੇੜਲੇ ਪਿੰਡ ਭਾਮੜੀ ਤੋਂ ਇੱਕ ਨਾਬਾਲਗ਼ ਲੜਕੀ ਨੂੰ ਵਰਗਲਾਕੇ ਭਜਾਉਣ ਵਾਲੇ ਮਾਮਲੇ ਦਾ ਮਹਿਲਾ ਕਮਿਸ਼ਨ ਪੰਜਾਬ ਦੀ ਜ਼ਿਲਾ ਗੁਰਦਾਸਪੁਰ ਦੀ ਕੌਂਸਲਰ ਸ਼੍ਰੀਮਤਿ ਬਬਿਤਾ ਖੋਸਲਾ ਨੇ ਸਖ਼ਤ ਨੋਟਿਸ ਲੈਂਦਿਆਂ ਪੁਲੀਸ ਪ੍ਰਸ਼ਾਸਨ ਨੂੰ ਦੋ ਦਿਨਾਂ ਦੇ ਅੰਦਰ ਕਥਿਤ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਲੜਕੀ ਨੂੰ ਬਰਾਮਦ ਕੀਤੇ ਜਾਣ ਲਈ ਕਿਹਾ ਹੈ। ਸ਼੍ਰੀਮਤਿ ਬਬਿਤਾ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼੍ਰੀਮਤਿ ਕੰਵਲਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਭਾਮੜੀ ਆਈ ਸੀ ਅਤੇ ਦੱਸਿਆ ਸੀ ਕਿ ਉਸਦੀ ਸਾਢੇ ਸੋਲਾਹ ਸਾਲਾ ਬੇਟੀ ਨੂੰ ਸਾਜਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮਾੜੀ ਬੁਚਿਆਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਭਜਾਕੇ ਲੈ ਗਿਆ ਹੈ। ਕਥਿਤ ਦੋਸ਼ਿਆਂ ਦੇ ਖ਼ਿਲਾਫ਼ ਥਾਣਾ ਸ਼੍ਰੀ ਹਰਗੋਬਿੰਦਪੁਰ ਪੁਲੀਸ ਵੱਲੋਂ ਕੇਸ ਦਰਜ ਹੋਣ ਦੇ ਬਾਵਜੂਦ 12 ਦਿਨ ਹੋ ਗਏ ਹਨ ਅਤੇ ਕਿਸੇ ਵੀ ਦੋਸ਼ੀ ਨੂੰ ਪੁਲੀਸ ਗ੍ਰਿਫ਼ਤਾਰ ਕਰਨ ਚ ਅਸਫ਼ਲ ਹੈ। ਉਨ੍ਹਾਂ ਦੱਸਿਆ ਕਿ ਮਾਂ ਨੂੰ ਸ਼ੱਕ ਹੈ ਕਿ ਲੜਕੀ ਦੀ ਜਾਨ ਖਤਰੇ ਚ ਹੈ। ਜਿਸਤੇ ਉਨ੍ਹਾਂ ਤੁਰੰਤ ਪੁਲੀਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਦੋ ਦਿਨ ਦੇ ਅੰਦਰ ਅੰਦਰ ਲੜਕੀ ਬਰਾਮਦ ਕਰਕੇ ਕਥਿਤ ਦੋਸ਼ਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਜਿਸਤੇ ਪੁਲੀਸ ਅਧਿਕਾਰੀਆਂ ਨੇ ਕਿਹਾ ਹੈ ਕਿ ਪੁਲੀਸ ਕਥਿਤ ਦੋਸ਼ਿਆਂ ਨੂੰ ਫ਼ੜਨ ਲਈ ਛਾਪੇਮਾਰੀ ਕਰ ਰਹੀ ਹੈ। ਅਤੇ ਅਜੇ ਤੱਕ ਕਥਿਤ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲੀਸ ਨੇ : ਭਰੋਸਾ ਦਿੱਤਾ ਹੈ ਕਿ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਨੂੰ ਬਖ਼ਸ਼ੀਆ ਨਹੀਂ ਜਾਵੇਗਾ।
ਫ਼ੋਟੋ: ਬਬਿਤਾ ਖੋਸਲਾ ਜਾਣਕਾਰੀ ਦਿੰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments