spot_img
Homeਮਾਝਾਗੁਰਦਾਸਪੁਰਆਜਾਦੀ ਕਾ ਅੰਮ੍ਰਿਤ ਮਹਾਉਤਸਵ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਵੱਲੋ ਪ੍ਰਦਾਨ ਕੀਤੀ ਜਾ...

ਆਜਾਦੀ ਕਾ ਅੰਮ੍ਰਿਤ ਮਹਾਉਤਸਵ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਵੱਲੋ ਪ੍ਰਦਾਨ ਕੀਤੀ ਜਾ ਰਹੀ ਹੈ ਕਾਨੂੰਨੀ ਮੁਫਤ ਸਹਾਇਤਾ

ਗੁਰਦਾਸਪੁਰ : 9 ਅਕਤੂਬਰ :(ਮੁਨੀਰਾ ਸਲਾਮ ਤਾਰੀ) ਸ੍ਰੀ ਮਤੀ ਹਮੇਸ਼ ਕੁਮਾਰੀ , ਜਿਲ੍ਹਾ ਅਤੇ ਸੈਸ਼ਨ ਜੱਜ  ਜੱਜ –ਕਮ ਚੇਅਰਪਰਸ਼ਨ , ਜਿਲ੍ਹਾ ਕਾਨੂੰਨੀ ਅਥਾਰਟੀ ਗੁਰਦਾਸਪੁਰ  ਜੀ ਦੀ ਦੇਖ ਰੇਖ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਂਰ ਜੀ ਦੁਆਰਾ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਭਾਰਤ ਦੇ 75 ਵੇ ਆਜਾਦੀ ਦਿਹਾੜੇ ਦੇ ਮੌਕੇ ਤੇ ਪੇਨ ਇਡੀਆ ਅਵੈਰਨੈਸ ਐਡ ਆਉਟਰੀਚ ਪ੍ਰੋਗਰਾਮ ਆਜਾਦੀ ਦਾ ਅੰਮ੍ਰਿਤ ਉਤਸਵ ,ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ , ਇਹ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਪਿੰਡਾਂ ਵਿੱਚ ਜਾਗਰੂਕਤਾਂ ਟੀਮਾਂ ਲਈ ਪੀ. ਐਲ .ਵੀਜ ਦੀਆਂ ਟੀਮਾਂ ਭੇਜੀਆ ਜਾ ਰਹੀਆਂ ਹਨ । ਇਸ ਮੁਹਿੰਮ ਦੁਆਰਾਗੁਰਦਾਸਪੁਰ ਜਿਲ੍ਹੇ ਪੈਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਹੈ ਕਿ ਮੁਫਤ ਕਾਨੂੰਨੀ ਸਹਾਇਤਾ ਦਾ ਹੱਕਦਾਰ ਕੋਣ ਹਨ । ਉਨ੍ਹਾਂ ਦੱਸਿਆ ਕਿ ਅਨਸੂਚਿਤ ਜਾਤੀ/ ਅਨੁਸੂਚਿਤ ਕਬੀਲੇ ਦੇ ਮੈਬਰ , ਵੱਡੀ ਮੁਸੀਬਤ/ ਕੁਦਰਤੀ ਆਫਤਾ ਦੇ ਮਾਰੇ, ਬੇਗਾਰ ਦਾ ਮਾਰਿਆ,ਉਦਯੋਗਿਕ  ਕਾਮੇ , ਇਸਤਰੀ / ਬੱਚਾ, ਹਿਰਾਸਤੀ ਵਿੱਚ , ਮਾਨਸਿਕ ਰੋਗੀ/ ਅਪੰਗ , ਕੋਈ ਐਸਾ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3,00,000/-ਰੁਪਏ ਤੋ ਵੱਧ ਨਾ ਹੋਵੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਵਿੱਚ ਉਪ ਮੰਡਲ , ਜਿਲ੍ਹਾ ਹਾਈ ਕੋਰਟ  ਜਾ ਸੁਪਰੀਮ ਕੋਰਟ ਪੱਧਰ ਤੇ ਦੀਵਾਨੀ, ਫੌਜਦਾਰੀ ਅਤੇ ਮਾਲ ਦੀਆ ਕਚਹਿਰੀਆਂ ਵਿੱਚ ਮੁਫਤ ਸੇਵਾਵਾਂ ਮੁਫਤ ਕਾਨੂੰਨੀ ਸਲਾਹ ਮਸ਼ਵਰਾ , ਮੁਫਤ ਕਾਨੂੰਨੀ ਸਲਾਹ ਮਸ਼ਹਰਾ , ਕੋਰਟ ਫੀਸ , ਤਲਬਾਲਾ ਫੀਸ, ਵਕੀਲ ਦੀ ਫਸੀ ਅਤੇ ਫੁਟਕਲ ਖਰਚਿਆਂ ਦੀ ਸਰਕਾਰ ਵੱਲੋ ਅਦਾਇਗੀ , ਵਿਚੋਲਗੀ ( ਸਾਲਿਸ ) ਅਤੇ ਲੋਕ ਅਦਾਲਤਾਂ ਰਾਹੀ ਵਿਵਾਦਾਂ ਦਾ ਨਿਪਟਾਰਾ , ਹਰ ਹਵਾਲਾਤੀ / ਮੁਜਰਿਮ ਨੂੰ ਰਿਮਾਂਡ ਦੌਰਾਨ ਵਕੀਲ ਦੀਆਂ ਮੁਫਤ ਸੇਵਾਵਾਂ ਪ੍ਰਦਾਨ ਹੁੰਦੀਆਂ ਹਨ ।
ਉਨ੍ਹਾਂ ਅੱਗੇ ਦੱਸਿਆ ਕਿ ਕਾਨੂੰਨੀ ਸਹਾਇਤਾਂ ਲੈਣ ਲਈ ਲਿਖਤੀ ਦਰਖਾਸਤ , ਨਿਰਧਾਰਿਤ ਪ੍ਰੋਫਾਰਮੇ ਤੇ ਜੋ ਅਥਾਰਟੀ ਵੱਲੋ  ਮੁਫਤ ਮੁਹੱਈਆ ਕਾਰਵਾਈ ਜਾਂਦੀ ਹੈ , ਮੈਬਰ ਸਕੱਤਰ , ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ,ਐਸ. ਏ.ਐਸ . ਨਗਰ , ਜਿਲ੍ਹਾ ਪੱਧਰ ਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸੀਨੀਅਰ ਡਵੀਜਨ ਦੇ  ਦਫਤਰ ਵਿੱਚ  ਜਾਂ ਫਰੰਟ ਆਫਿਸ ਜਾਂ ਲੀਗਲ ਏਡ ਕੇਅਰ ਅਤੇ ਸਪੋਰਟ ਸੈਟਰ /ਲੀਗਲ ਲਿਟਰੇਸੀ ਕਲੱਬ ਆਦਿ ਵਿਖੇ ਪੇਸ਼ ਕੀਤੀ ਜਾ ਸਕਦੀ ਹੈ । ਇਹ ਬੇਨਤੀ ਜੁਬਾਨੀ ਵੀ ਕੀਤੀ ਜਾ ਸਕਦੀ ਹੈ
ਉਨ੍ਹਾਂ ਅੱਗੇ ਦੇੰਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਹਰ ਤਰ੍ਹਾਂ ਦੇ ਦੀਵਾਨੀ ਕੇਸ , ਪਰਿਵਾਰਕ ਝਗੜੇ ( ਪਤੀ –ਪਤਨੀ ਦੇ ਝਗੜੇ ) , ਜਾਇਦਾਦ  ਸਬੰਧੀ ਮਾਮਲੇ , ਹਿਰਾਸਤ ਸਬੰਧੀ ਕੇਸ , ਮੋਟਰ ਐਕਸੀਡੈਟ ਕੇਸ , ਨੌਕਰੀ ਸਬੰਧੀ ਮਾਮਲੇ , ਲੇਬਰ ਕੋਰਟ ਕੇਸ , ਫੌਜਦਾਰੀ ਕੇਸ, ਇਜ਼ਰਾਵਾਂ , ਅਪੀਲ , ਰਿੱਟ , ਰਿਵਿਊ, ਰਵੀਜ਼ਨ ਆਦਿ  ਹੋਰ ਅਦਾਲਤਾਂ , ਕਮਿਸਨਾਂ ਅਤੇ ਟ੍ਰਿਬਿੳਨਲਾਂ ਵਿੱਚ ਲੰਬਿਤ ਕੇਸ , ਮੋਲਿਕ ਜੁੜਿਆ ਹੋਵੇ , ਕਾਨੂੰਨੀ ਸਹਾਇਤਾ ਲਈ ਜਾ ਸਕਦੀ ਹੈ । ਇਸ ਮੁਹਿੰਮ ਨੂੰ ਸਫਲ ਬਣਾਵੁਣ ਲਈ ਸਮੂੰਹ ਲੋਕਾਂ ਨੂੰ ਸੈਮੀਨਾਰਾਂ ਵਿੱਚ ਹੁੰਮ –ਹੁਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments