Home ਗੁਰਦਾਸਪੁਰ ਮਹਿਲਾ ਤੋਂ ਪਰਸ ਅਤੇ ਨਕਦੀ ਖੋਹੀ, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਮਿਲਣ...

ਮਹਿਲਾ ਤੋਂ ਪਰਸ ਅਤੇ ਨਕਦੀ ਖੋਹੀ, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਮਿਲਣ ਲਈ ਬਟਾਲਾ ਤੋਂ ਕਾਦੀਆਂ ਆਏ ਸੀ ਮਹਿਲਾ

164
0

ਕਾਦੀਆਂ 10 ਮਈ (ਸਲਾਮ ਤਾਰੀ,ਤਾਰਿਕ ਅਹਿਮਦ
ਅੱਜ ਸਵੇਰੇ ਅਹਿਮਦੀਆ ਚੋਕ ਤੋਂ ਲੰਘ ਰਹੀ ਇੱਕ ਮਹਿਲਾ ਤੋਂ ਮੋਟਰ ਸਾਈਕਲ ਦੋ ਨੋਜਵਾਨਾਂ ਨੇ ਉਸਦਾ ਪਰਸ ਅਤੇ ਮੋਬਾਈਲ ਖੋਹ ਲਿਆ। ਇੱਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇੰਦਰਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਰਾਮ ਨਗਰ ਬਟਾਲਾ ਨੇ ਦੱਸਿਆ ਕਿ ਉਹ ਬਟਾਲਾ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਕਿਸੇ ਕੰਮ ਦੇ ਸਿਲਸਿਲੇ ਵਿਚ ਮਿਲਣ ਆਈ ਸੀ ਮੁਲਾਕਾਤ ਮਗਰੋਂ ਉਹ ਜਦੋਂ ਨਵੀਂ ਸੜਕ ਅਹਿਮਦੀਆ ਚੌਕ ਕੋਲ ਪਹੁੰਚੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੋਜਵਾਨ ਜਿਨ੍ਹਾਂ ਚ ਇੱਕ ਪਗੜੀਧਾਰੀ ਅਤੇ ਦੂਜਾ ਮੋਨਾ ਸੀ ਉਸਦੇ ਨੇੜੇ ਆ ਗਏ ਅਤੇ ਉਸਦਾ ਮੋਬਾਈਲ ਅਤੇ ਪਰਸ ਖੋਹਕੇ ਫ਼ਰਾਰ ਹੋ ਗਏ। ਪਰਸ ਚ ਇੱਕ ਹਜ਼ਾਰ ਰੂਪਏ ਸੀ। ਮਹਿਲਾ ਕੋਲ ਬਟਾਲਾ ਜਾਣ ਦੇ ਲਈ ਕਿਰਾਇਆ ਤੱਕ ਨਹੀਂ ਬਚਿਆ ਜਿਸਤੇ ਇੱਕ ਮੁਸਲਿਮ ਵਿਅਕਤੀ ਨੇ ਬਟਾਲਾ ਜਾਣ ਲਈ ਮਹਿਲਾ ਨੂੰ ਕਿਰਾਇਆ ਦਿੱਤਾ। ਮਹਿਲਾ ਨੇ ਦੱਸਿਆ ਕਿ ਉਸ ਨੂੰ ਆਪਣਾ ਮੋਬਾਈਲ ਨੰਬਰ ਤੱਕ ਯਾਦ ਨਹੀਂ ਹੈ। ਉਹ ਬਟਾਲਾ ਜਾਕੇ ਨੰਬਰ ਲੈਕੇ ਫ਼ਿਰ ਪੁਲੀਸ ਨੂੰ ਇੱਸ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਏਗੀ। ਇੱਹ ਘਟਨਾ ਮੋਕੇ ਤੇ ਲੱਗੇ ਕੈਮਰੇ ਚ ਕੈਦ ਹੋ ਗਈ ਹੈ।

Previous articleਬੀਬੀ ਕਮਲੇਸ਼ ਕੌਰ ਨੂੰ ਅਕਾਲੀ ਦਲ ਇਸਤਰੀ ਵਿੰਗ ਜਿਲ੍ਹਾ ਗੁਰਦਾਸਪੁਰ ਦੀ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ
Next articleਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਠੀਕ ਕਰਨ ਲਈ ਮੇਅਰ ਤੇ ਕੌਂਸਲਰਾਂ ਨੇ ਕਮਾਨ ਸੰਭਾਲੀ
Editor at Salam News Punjab

LEAVE A REPLY

Please enter your comment!
Please enter your name here