spot_img
Homeਮਾਝਾਗੁਰਦਾਸਪੁਰਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਵੱਲੋਂ ਡਿਪਲੋਮਾ ਕੋਰਸਾਂ ਦੀਆਂ ਖਾਲੀ ਸੀਟਾਂ ਭਰੀਆਂ ਜਾਣਗੀਆਂ

ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਵੱਲੋਂ ਡਿਪਲੋਮਾ ਕੋਰਸਾਂ ਦੀਆਂ ਖਾਲੀ ਸੀਟਾਂ ਭਰੀਆਂ ਜਾਣਗੀਆਂ

ਬਟਾਲਾ, 4 ਅਕਤੂਬਰ ((ਮੁਨੀਰਾ ਸਲਾਮ ਤਾਰੀ) ) – ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਵਿਖੇ ਚੱਲ ਰਹੇ ਤਿੰਨ ਸਾਲਾ ਡਿਪਲੋਮਾ ਕੋਰਸਾਂ ਵਿੱਚ ਪਹਿਲੇ ਸਾਲ ਅਤੇ ਦੂਜੇ ਸਾਲ ਵਿੱਚ ਕੁਝ ਸੀਟਾਂ ਖਾਲੀ ਹਨ, ਜਿਨ੍ਹਾਂ ਨੂੰ ਕਾਲਜ ਵੱਲੋਂ ਭਰਿਆ ਜਾ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਸ੍ਰੀ ਅਜੇ ਅਰੋੜਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਚਾਹਵਾਨ ਵਿਦਿਆਰਥੀ ਖਾਲੀ ਸੀਟਾਂ ’ਤੇ ਦਾਖਲਾ ਲੈਣਾ ਚਾਹੁੰਦੇ ਹਨ ਉਹ 5 ਅਕਤੂਬਰ ਨੂੰ ਸਵੇਰੇ 11 ਵਜੇ ਕਾਲਜ ਵਿਖੇ ਆਪਣੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੇ ਅਸਲ ਅਤੇ ਫ਼ੋਟੋ ਕਾਪੀ ਦਸਤਾਵੇਜ਼ਾਂ ਨਾਲ ਇੱਕ ਫ਼ੋਟੋ ਅਤੇ ਲੋੜੀਂਦੀ ਫ਼ੀਸ ਕੌਂਸਲਿੰਗ ਸਮੇਂ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਫੀਸਾਂ ਦਾ ਵੇਰਵਾ ਕਾਲਜ ਦੀ ਵੈੱਬਸਾਈਟ www.gpbatala.org ’ਤੇ ਦੇਖਿਆ ਜਾ ਸਕਦਾ ਹੈ।

ਪ੍ਰਿੰਸੀਪਲ ਸ੍ਰੀ ਅਰੋੜਾ ਨੇ ਕਿਹਾ ਕਿ ਖਾਲੀ ਰਹਿ ਗਈਆਂ ਸੀਟਾਂ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਅਧਾਰ ’ਤੇ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਕੋਵਿਡ-19 ਦੀਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਾਲਜ ਦੇ ਪ੍ਰਬੰਧਕੀ ਦਫ਼ਤਰ ਜਾਂ ਫੋਨ ਨੰਬਰ 70092-27321 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments