Home ਗੁਰਦਾਸਪੁਰ ਸ਼ੈਰੀ ਕਲਸੀ ਨੂੰ ਹਲਕਾ ਬਟਾਲਾ ਤੋਂ ਇੰਚਾਰਜ ਲਗਾਉਣ ਤੇ ਪਾਰਟੀ ਹਾਈਕਮਾਂਡ ਦਾ...

ਸ਼ੈਰੀ ਕਲਸੀ ਨੂੰ ਹਲਕਾ ਬਟਾਲਾ ਤੋਂ ਇੰਚਾਰਜ ਲਗਾਉਣ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ (ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਕੀਤਾ ਇਜ਼ਹਾਰ)

159
0

ਨੌਸ਼ਹਿਰਾ ਮੱਝਾ ਸਿੰਘ, 9 ਜੂਨ (ਰਵੀ ਭਗਤ)-ਆਮ ਆਦਮੀ ਪਾਰਟੀ ਵੱਲੋਂ ਪੰਜਾਬ ਯੂਥ ਵਿੰਗ ਦੇ ਉੱਪ ਪ੍ਰਧਾਨ ਤੇ ਜੁਝਾਰੂ ਨੌਜਵਾਨ ਨੇਤਾ ਸ਼ੈਰੀ ਕਲਸੀ ਨੂੰ ਬਟਾਲਾ ਵਿਧਾਨ ਸਭਾ ਦਾ ਹਲਕਾ ਇੰਚਾਰਜ ਲਗਵਾਉਣ ਤੇ ਵਰਕਰਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸਮੂਹ ਪਾਰਟੀ ਵਰਕਰਾਂ ਦੀ ਹਾਜ਼ਰੀ ਵਿੱਚ ਲੱਡੂ ਵੰਡ ਕੇ ਖੁੱਸ਼ੀ ਦਾ ਇਜ਼ਹਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲਾ ਉੱਪ ਪ੍ਰਧਾਨ (ਯੂਥ ਵਿੰਗ) ਮਨਦੀਪ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੜ੍ਹੇ ਲਿਖੇ, ਸੂਝਵਾਨ ਤੇ ਈਮਾਨਦਾਰ ਨੌਜਵਾਨ ਨੇਤਾ ਸ਼ੈਰੀ ਕਲਸੀ ਨੂੰ ਹਲਕਾ ਇੰਚਾਰਜ ਲਗਾਉਣ ਤੇ ਜਿੱਥੇ ਖਾਸ ਕਰ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਇਹ ਸੀਟ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰ ਕੇ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ। ਉਨ੍ਹਾਂ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੱਧੂ, ਬਲਾਕ ਪ੍ਰਧਾਨ ਬਲਰਾਜ ਰੰਧਾਵਾ, ਸਰਕਲ ਪ੍ਰਧਾਨ ਰਾਜਬੀਰ ਸਿੰਘ, ਰਾਕੇਸ਼ ਸੁਚੇਤਗਡ਼੍ਹ, ਗੁਰਨਾਮ ਸਿੰਘ ਬਿਧੀਪੁਰ, ਡਾ. ਜਗਦੀਸ਼ ਸਿੰਘ, ਰਣਜੀਤ ਸਿੰਘ, ਵਿਲਸਨ ਮਸੀਹ, ਵਿਨੋਦ ਸਹਿਗਲ, ਅਜੇ ਮਸੀਹ, ਸਤਿੰਦਰ ਸਿੰਘ ਕਾਹਲੋਂ, ਰਾਮ ਸਿੰਘ, ਮੋਹਨ ਸਿੰਘ, ਪਰਮਜੀਤ ਸਿੰਘ, ਸੰਨੀ ਸਿੰਘ, ਦਿਲਬਾਗ ਸਿੰਘ, ਮੁੱਖਤਾਰ ਸਿੰਘ ਕਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

Previous articleਨੰਨੀ ਪਰੀ ਜਪਮਨ ਕੌਰ ਨੇ ਵਾਤਾਵਰਨ ਦੀ ਸੰਭਾਲ ਦਾ ਖੂਬਸੂਰਤ ਸੁਨੇਹਾ ਦਿੱਤਾ
Next articleਮੰਗਾਂ ਮਨਜ਼ੂਰ ਨਾ ਕੀਤੇ ਜਾਣ ਤੇ 28-30 ਜੂਨ ਤੱਕ ਪੰਜਾਬ ਭਰ ਦੇ ਡੀਪੂ ਬੰਦ ਰੱਖੇ ਜਾਣਗੇ

LEAVE A REPLY

Please enter your comment!
Please enter your name here