spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਜਨਰਲ ਕੈਟਾਗਰੀ ਨੂੰ ਵੀ ਐੱਸ ਸੀ ਬੀਸੀ ਦੀ ਤਰ੍ਹਾਂ...

ਪੰਜਾਬ ਸਰਕਾਰ ਜਨਰਲ ਕੈਟਾਗਰੀ ਨੂੰ ਵੀ ਐੱਸ ਸੀ ਬੀਸੀ ਦੀ ਤਰ੍ਹਾਂ ਸਹੂਲਤਾਂ ਦੇਵੇ : ਕੁਲਵਿੰਦਰ ਕੌਰ

ਕਾਦੀਆਂ 1ਅਕਤੂਬਰ(ਮੁਨੀਰਾ ਸਲਾਮ ਤਾਰੀ) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਕੁਲਵਿੰਦਰ ਕੌਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਸਹੂਲਤਾਂ ਐੱਸਸੀ ਬੀਸੀ ਕੈਟਾਗਰੀ ਨੂੰ ਦਿੱਤੀਆਂ ਜਾਂਦੀਆਂ ਹਨ ਉਹੀ ਸਹੂਲਤਾਂ ਜਨਰਲ ਕੈਟਾਗਿਰੀ ਵਾਲਿਆਂ ਨੂੰ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਜਨਰਲ ਕੈਟਾਗਿਰੀ ਦੇ ਵਿੱਚ ਵੀ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਹਨ ਜੋ ਗ਼ਰੀਬ ਹਨ ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਹੋਣਾ ਵੀ ਬਹੁਤ ਮੁਸ਼ਕਿਲ ਹੈ । ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਬਿਜਲੀ ਫ੍ਰੀ ਤੇ ਹੋਰ ਸਹੂਲਤਾਂ ਐੱਸਸੀ ਬੀਸੀ ਦੀ ਤਰ੍ਹਾਂ ਸਾਰੀਆਂ ਜਾਤੀਆਂ ਨੂੰ ਮਿਲਣੀਆਂ ਚਾਹੀਦੀਆਂ ਹਨ ਕਿਸੇ ਜਾਤੀ ਦੇ ਨਾਲ ਧਰੋਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਮੀਰ ਗਰੀਬ ਲੋਕ ਹਰ ਜਾਤੀ ਦੇ ਵਿੱਚ ਲੋਕ ਹਨ ਐੱਸਸੀ ਬੀਸੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਕਰੋੜਾਂ ਅਰਬਾਂਪਤੀ ਹਨ ਅਤੇ ਉੱਚੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ ਫਿਰ ਵੀ ਐੱਸਸੀ ਬੀਸੀ ਕੈਟਾਗਿਰੀ ਦੀਆਂ ਸਹੂਲਤਾਂ ਲੈ ਰਹੇ ਹਨ ਜੋ ਕਿ ਬਾਕੀ ਕੈਟਾਗਰੀਆਂ ਦੇ ਨਾਲ ਇਕ ਬਹੁਤ ਵੱਡਾ ਧ੍ਰੋਹ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੀ ਹੈ ਕਿ ਕਿਸੇ ਵੀ ਜਾਤੀ ਦੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਜੋ ਸਹੂਲਤਾਂ ਪੰਜਾਬ ਸਰਕਾਰ ਪੰਜਾਬ ਵਾਸੀਆਂ ਨੂੰ ਦੇਣਾ ਚਾਹੁੰਦੀ ਹੈ ਜਾ ਦੇ ਰਹੀ ਹੈ ਉਸ ਵਿਚ ਜਾਤੀ ਬੰਧਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਹੈ ਕਿ ਬਿਜਲੀ ਫਰੀ ਮਿਲੂ ਤਾ ਸਭ ਜਾਤੀਆ ਨੂਂੰ ਮਿਲੂ ਨਹੀ ਕਿਸੇ ਨੂਂੰ ਵੀ ਫਰੀ ਨਹੀ ਮਿਲਣੀ ਚਾਹੀਦੀ I ਕਿਉ ਕੀ ਵੋਟ ਜਨਰਲ ਲੋਕ ਵੀ ਪਾਉਦੇ ਹਨ ਅਤੇ ਐੱਸਸੀ ਬੀਸੀ ਵੀ ਪਾਉਂਦੇ ਹਨ ਅਤੇ ਬਹੁਤ ਲੋਕ ਅਮੀਰ ਹੋਣ ਦੇ ਬਾਵਜੂਦ ਬਿਜਲੀ ਫਰੀ ਲੈ ਰਹੇ ਹਨ ਤੇ ਜਨਰਲ ਕੈਟਾਗਿਰੀ ਦੇ ਵਿਚ ਬਹੁਤ ਲੋਕ ਗਰੀਬ ਹੋਣ ਕਾਰਨ ਇਸ ਸਹੂਲਤ ਤੋਂ ਵਾਂਝੇ ਰਹਿ ਰਹੇ ਹਨ । ਉਨ੍ਹਾਂ ਜਨਰਲ ਕੈਟਾਗਰੀ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰੋ ਤੇ ਫਰੀ ਦੀ ਬਿਜਲੀ ਦਾ ਬੋਝ ਸਰਕਾਰ ਵੱਲੋਂ ਜੋ ਜਨਰਲ ਜਾਤੀ ਦੇ ਉਪਰ ਪੈ ਰਿਹਾ ਹੈ ਉਸ ਦੇ ਖਿਲਾਫ ਅਵਾਜ ਚੁਕੋ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments