spot_img
Homeਮਾਝਾਅੰਮ੍ਰਿਤਸਰਵਿਸ਼ਵ ਦਿਲ ਦਿਵਸ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਮਨਾਇਆ ਗਿਆ

ਵਿਸ਼ਵ ਦਿਲ ਦਿਵਸ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਮਨਾਇਆ ਗਿਆ

ਗੁਰਦਾਸਪੁਰ, 29 ਸਤੰਬਰ ( ਮੁਨੀਰਾ ਸਲਾਮ ਤਾਰੀ) ਸਿਵਲ ਸਰਜਨ,ਗੁਰਰਦਾਸਪੁਰ ਡਾ ਹਰਭਜਨ ਰਾਮ ਮਾਡੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਦਿਲ ਦਿਵਸ ਜਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਮਨਾਇਆ ਗਿਆ। ਜਿਸ ਵਿੱਚ ਲੋਕਾਂ ਨੂੰ ਦਿਲ ਦੇ ਬਿਮਾਰੀਆਂ ਸਬੰਧੀ ਜਾਗਰੂੱਕ ਕੀਤਾ ਗਿਆ

ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਸਰਕਾਰੀ ਸਿਹਤ ਸੰਸਥਾ ਅਤੇ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਆਈ.ਐਚ.ਸੀ.ਆਈ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਅਧੀਨ ਸਿਹਤ ਸੰਸਥਾ ਵਿਖੇ ਆਉਣ ਵਾਲੇ ਹਰ ਮਰੀਜ਼ ਦਾ ਬੀਪੀ ਚੈਕ ਕੀਤਾ ਜਾਂਦਾ ਹੈ ਅਤੇ ਉਸਨੂੰ ਸੰਤੁਲਿਤ ਅਹਾਰ , ਦਿਲ ਨੂੰ ਰੋਗ ਮੁਕਤ ਰੱਖਣ ਲਈ ਖਾਣ ਪੀਣ ਸਬੰਧੀ ਜਰੂਰੀ ਸਲਾਹ ਜਿਵੇ ਨਮਕ ਅਤੇ ਤੇਲ ਵਾਲੀਆ ਚੀਜਾਂ ਤੋਂ ਪਰਹੇਜ ਰੱਖਣ  ਚਾਹੀਦਾ ਹੈਨਾਲ ਹੀ ਉਸਦਾ ਬੀਪੀ ਕਾਰਡ ਬਣਾਕੇ ਕੁਝ ਵਕਫੇ ਬਾਅਦ ਦੁਬਾਰਾ ਫਿਰ ਬੀਪੀਚੈਕ ਕਰਾਉਣ ਲਈ ਕਿਹਾ ਜਾਂਦਾ ਹੈ ਤਾਂ ਜੋ ਪਤਾ ਕੀਤਾ ਜਾ ਸਕੇ ਕਿ ਮਰੀਜ ਦਾ ਬੀਪੀ ਵੱਧ ਰਿਹਾ ਹੈ ਜਾ ਘੱਟ। ਜੇਕਰ ਬੀਪੀਲਗਾਤਾਰ ਵੱਧ ਆਉਂਦਾ ਹੈ ਤਾਂ ਉਸਨੂੰ ਸਰਕਾਰ ਵੱਲੋਂ ਬੀਪੀ ਨੂੰ ਕੰਟਰੋਲ ਰੱਖਣ ਵਾਲੀ ਦਵਾਈ ਮੁਫਤ ਦਿੱਤੀ ਜਾਂਦੀ ਹੈਇਸ ਤੋਂ ਇਲਾਵਾ ਰਾਸਟਰੀ ਬਾਲ ਸਵਾਸਥ ਕਾਰਿਆਕ੍ਰਮ ਦੇ ਅਧੀਨ ਬੱਚਿਆਂ ਵਿੱਚ ਕਨਜੈਨੀਟਲ ਹਾਰਟ ਡੀਜੀਸ਼ ਨਾਲ ਸਬੰਧਤ ਬਿਮਾਰੀ ਦਾ ਇਲਾਜ਼ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ

ਇੱਕ ਸਿਹਤਮੰਦ ਵਿਅਕਤੀ ਨੂੰ 30 ਮਿੰਟ ਤੱਕ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ ਅਤੇ ਆਪਣੇ ਭਾਰ ਨੂੰ ਮੇਨਟੇਨ ਕਰਨਾ ਚਾਹੀਦਾ ਹੈ

ਇਸ ਮੋਕੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰ ਦਫਤਰ ਸਿਵਲ ਸਰਜਨ ਗੁਰਦਾਸਪੁਰ ਹਾਜ਼ਰ ਸਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments